ਵਕੀਲਾਂ ਦੀ ਚੋਣ: ਗੁਲਸ਼ਨਦੀਪ ਸਿੰਘ ਭਾਈਕਾ ਬਣੇ ਮੀਤ ਪ੍ਰਧਾਨ ਤੇ ਉਮਾ ਗਿਰੀ ਬਣੀ ਖ਼ਜਾਨਚੀ

Date:

spot_img

👉ਪ੍ਰਧਾਨ ਤੇ ਸਕੱਤਰ ਸਹਿਤ ਤਿੰਨ ਅਹੁੱਦਿਆਂ ਲਈ ‘ਕੁੰਡੀਆਂ’ ਦੇ ਸਿੰਙ ਫ਼ਸੇ         👉 ਚੋਣ 28 ਨੂੰ
Bathinda News:ਮਾਲਵਾ ਪੱਟੀ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਸਲਾਨਾ ਚੋਣਾਂ ਲਈ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਸਰਗਰਮੀਆਂ ਦੌਰਾਨ ਅੱਜ ਦੋ ਅਹੂੱਦਿਆਂ ਲਈ ਨਿਰਵਿਰੋਧ ਚੋਣ ਹੋ ਗਈ। ਕੋਈ ਹੋਰ ਮੁਕਾਬਲੇ ਵਿਚ ਨਾ ਆਉਣ ਕਾਰਨ ਐਡਵੋਕੇਟ ਗੁਲਸ਼ਨਦੀਪ ਸਿੰਘ ਭਾਈਕਾ ਸਿੱਧੂ ਮੀਤ ਪ੍ਰਧਾਨ ਚੁਣੇ ਗਏ ਜਦਕਿ ਐਡਵੋਕੇਟ ਉਮਾ ਗਿਰੀ ਨੇ ਖ਼ਜਾਨਚੀ ਦੀ ਪੋਸਟ ਹਾਸਲ ਕੀਤੀ।

ਇਹ ਵੀ ਪੜ੍ਹੋ  ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੂੰ ਰਾਜ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ

ਪ੍ਰਧਾਨ ਤੇ ਹੋਰਨਾਂ ਅਹੂੱਦਿਆਂ ਲਈ ਚੱਲ ਰਹੀਆਂ ਨਾਮਜਦਗੀਆਂ ਦੌਰਾਨ ਮੰਗਲਵਾਰ ਕਾਗਜ਼ ਭਰਨ ਦੀ ਆਖ਼ਰੀ ਮਿਤੀ ਸੀ ਪ੍ਰੰਤੂ ਇੰਨ੍ਹਾਂ ਦੋਨਾਂ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਮੈਦਾਨ ਵਿਚ ਨਾ ਹੋਣ ਕਾਰਨ ਇੰਨ੍ਹਾਂ ਨੂੰ ਚੁਣ ਲਿਆ ਗਿਆ। ਇਸਤੋਂ ਇਲਾਵਾ ਪ੍ਰਧਾਨ ਦੇ ਅਹੁੱਦੇ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਅਤੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲਾ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਹੈ। ਇਸੇ ਤਰ੍ਹਾਂ ਸਕੱਤਰ ਦੇ ਅਹੁੱਦੇ ਲਈ ਚਾਰ ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ

ਇਹ ਵੀ ਪੜ੍ਹੋ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ: ਭਗਵੰਤ ਮਾਨ

ਜਦਕਿ ਜੁਆਇੰਟ ਸਕੱਤਰ ਲਈ ਵੀ ਦੋ ਉਮੀਦਵਾਰ ਮੈਦਾਨ ਵਿਚ ਹਨ। ਚੋਣ ਅਧਿਕਾਰੀ ਐਡਵੋਕੇਟ ਸੁਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋ ਰਹੀਆਂ ਇੰਨ੍ਹਾਂ ਚੋਣਾਂ ਵਿਚ ਬਾਕੀ ਅਹੁੱਦਿਆਂ ਲਈ ਹੁਣ 28 ਫਰਵਰੀ ਨੂੰ ਚੋਣ ਹੋਵੇਗੀ। ਉਧਰ ਨਵੇਂ ਚੁਣੇ ਗਏ ਮੀਤ ਪ੍ਰਧਾਨ ਗੁਲਸ਼ਨਦੀਪ ਸਿੰਘ ਭਾਈਕਾ ਸਿੱਧੂ ਨੂੰ ਸਾਬਕਾ ਪ੍ਰਧਾਨ ਲਕਵਿੰਦਰਦੀਪ ਸਿੰਘ ਭਾਈਕਾ ਸਿੱਧੂ ਨੇ ਵਧਾਈ ਦਿੰਦਿਆਂ ਵਕੀਲ ਭਾਈਚਾਰੇ ਲਈ ਚੰਗਾ ਕੰਮ ਕਰਨ ਦੀ ਕਾਮਨਾ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...