Punjab News: ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਲੈਣ ਵਾਲੇ ਨੌਜਵਾਨਾਂ ਲਈ ਸੁਨਿਹਰੀ ਮੌਕਾ ਆ ਰਿਹਾ ਹੈ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿਚ ਬੰਪਰ ਭਰਤੀ ਕੱਢੀ ਹੈ। 1746 ਕਾਂਸਟੇਬਲ ਵਿਚੋਂ ਜ਼ਿਲ੍ਹਾ ਕੇਡਰ ਦੀਆਂ 1216 ਅਤੇ ਆਰਮਡ ਕਾਡਰ ਦੀਆਂ 485 ਅਸਾਮੀਆਂ ’ਤੇ ਭਰਤੀ ਹੋਵੇਗੀ। ਅਸਾਮੀਆਂ ਲਈ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 21 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 13 ਮਾਰਚ ਨੂੰ ਰਾਤ 11.55 ਵਜੇ ਤੱਕ ਚੱਲੇਗੀ।
ਆਨਲਾਈਨ ਫ਼ਾਰਮ ਭਰਨ ਵਿਚ ਕੋਈ ਸਮੱਸਿਆ ਨਾ ਆਵੇ, ਇਸਦੇ ਲਈ ਹੈਲਪ ਡੈਸਕ ਦਾ ਨੰਬਰ 022 -61306265 ਵੀ ਜਾਰੀ ਕੀਤਾ ਗਿਆ ਹੈ। ਭਰਤੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ 28 ਸਾਲ ਰੱਖੀ ਗਈ ਹੈ। ਜਦਕਿ ਰਿਜ਼ਰਵ ਸ਼੍ਰੇਣੀ ਨਾਲ ਸਬੰਧਤ ਬਿਨੈਕਾਰਾਂ ਨੂੰ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ। ਇਸਤੋਂ ਇਲਾਵਾ ਕਾਂਸਟੇਬਲ ਦੀ ਭਰਤੀ ਲਈ ਸਿੱਖਿਅਕ ਯੋਗਤਾ 12ਵੀਂ ਪਾਸ ਜਾਂ ਇਸ ਦੇ ਬਰਾਬਰ ਦੀ ਰੱਖੀ ਗਈ ਹੈ। ਹਾਲਾਂਕਿ ਸਾਬਕਾ ਫ਼ੌਜੀਆਂ ਲਈ ਸਿਰਫ਼ 10ਵੀਂ ਪਾਸ ਹੋਣਾ ਜ਼ਰੂਰੀ ਹੈ। ਭਰਤੀ ਲਈ ਚਾਹਵਾਨਾਂ ਵੱਲੋਂ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਤੌਰ ’ਤੇ ਪੜਿਆ ਹੋਣਾ ਚਾਹੀਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "Punjab Police ’ਚ ਨਿਕਲੀ ਬੰਪਰ ਭਰਤੀ, ਪੰਜਾਬ ਦੇ ਨੌਜਵਾਨਾਂ ਲਈ ਸੁਨਿਹਰੀ ਮੌਕਾ"