Thursday, April 16, 2026
spot_img
spot_img

Big News: USA ‘ਚੋਂ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ 15 ਨੂੰ ਪੁੱਜੇਗਾ ਅੰਮ੍ਰਿਤਸਰ ੲੈਅਰਪੋਰਟ!

Date:

spot_img

👉180 ਭਾਰਤੀਆਂ ਨੂੰ ਵਾਪਸ ਭੇਜਣ ਦੀ ਤਿਆਰੀ
International News:ਪਿਛਲੇ ਮਹੀਨੇ ਡੋਨਲਡ ਟਰੰਪ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁੱਦਾ ਸੰਭਾਲਣ ਤੋਂ ਬਾਅਦ ਕਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਵਿੱਢੀ ਮੁਹਿੰਮ ਤਹਿਤ ਹੁਣ ਭਾਰਤੀਆਂ ਨਾਲ ਭਰਿਆ ਇੱਕ ਹੋਰ ਅਮਰੀਕੀ ਜਹਾਜ਼ ਜਲਦੀ ਹੀ ਅੰਮ੍ਰਿਤਸਰ ਪੁੱਜ ਸਕਦਾ ਹੈ। ਅਮਰੀਕੀ ਮੀਡੀਆ ਵਿਚ ਸਾਹਮਣੇ ਆ ਖ਼ਬਰਾਂ ਮੁਤਾਬਕ 180 ਭਾਰਤੀਆਂ ਨੂੰ ਜਲਦੀ ਹੀ ਫ਼ੌਜੀ ਜਹਾਜ਼ ਰਾਹੀਂ ਇੰਡੀਆ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸੰਭਾਵਿਤ ਤੌਰ ’ਤੇ 15 ਫ਼ਰਵਰੀ ਨੂੰ ਇਹ ਜਹਾਜ਼ ਮੁੜ ਅੰਮ੍ਰਿਤਸਰ ਦੀ ਧਰਤੀ ’ਤੇ ਲੈਂਡ ਕਰ ਸਕਦਾ ਹੈ।

ਇਹ ਵੀ ਪੜ੍ਹੋ ਨਵਾਂ Income Tax Bill 2025 ਅੱਜ ਹੋਵੇਗਾ ਸੰਸਦ ਵਿਚ ਪੇਸ਼, 64 ਸਾਲ ਪੁਰਾਣੇ ਨਿਯਮ ਜਾਣਗੇ ਬਦਲ  

ਇਸਤੋਂ ਪਹਿਲਾਂ ਵੀ 6 ਫ਼ਰਵਰੀ ਨੂੰ ਇੱਕ ਅਮਰੀਕੀ ਫ਼ੌਜੀ ਜਹਾਜ਼ 104 ਭਾਰਤੀਆਂ ਨੂੰ ਇੱਥੇ ਛੱਡ ਕੇ ਗਿਆ ਸੀ। ਇੰਨ੍ਹਾਂ ਵਿਚ 30 ਪੰਜਾਬੀ ਸਨ। ਜਦੋਂਕਿ ਬਾਕੀ ਹੋਰਨਾਂ ਸੂਬਿਆਂ ਨਾਲ ਸਬੰਧਤ ਸਨ। ਇਹ ਵੀ ਪਤਾ ਲੱਗਿਆ ਹੈ ਕਿ ਹੁਣ ਤੱਕ ਅਮਰੀਕਾ ਵਿਚ 18 ਹਜ਼ਾਰ ਤੋਂ ਵੱਧ ਭਾਰਤੀਆਂ ਦੀ ਲਿਸਟ ਤਿਆਰ ਕਰਨ ਦੀ ਖ਼ਬਰ ਸਾਹਮਣੇ ਆਈ ਸੀ, ਜਿਸਦੇ ਵਿਚੋਂ ਵੱਖ ਵੱਖ ਥਾਵਾਂ ਤੋਂ 712 ਤੋਂ ਵੱਧ ਭਾਰਤੀਆਂ ਨੂੰ ਨਜਾਇਜ਼ ਤੌਰ ’ਤੇ ਅਮਰੀਕਾ ਵਿਚ ਰਹਿਣ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ shambhu border ’ਤੇ ਅੱਜ ਹੋਵੇਗੀ ਕਿਸਾਨ ਮਹਾਪੰਚਾਇਤ, ਕਿਸਾਨ ਅੰਦੋਲਨ-2 ਦਾ ਸਾਲ ਹੋਇਆ ਪੂਰਾ

ਹੁਣ ਇਨ੍ਹਾਂ ਭਾਰਤੀਆਂ ਨੂੰ ਵਾਪਸ ਭੇਜਣ ਦਾ ਕੰਮ ਵਿੱਢਿਆ ਹੋਇਆ ਹੈ ਤੇ ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਪਹਿਲੀ ਵਾਰ ਮਿਲਣ ਲਈ ਬੀਤੀ ਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਵੀ ਉਥੇ ਪੁੱਜ ਗਏ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਇਸ ਮੁੱਦੇ ਨੂੰ ਅਮਰੀਕਾ ਦੇ ਸਾਹਮਣੇ ਚੁੱਕ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...