Friday, April 17, 2026
spot_img
spot_img

ਪਦਮ ਸ਼੍ਰੀ ਸ਼ਾਹਿਦ ਪਰਵੇਜ਼ ਨੇ ਸਪਿੱਕ ਮੈਕੇ ਤੇ ਜੀ.ਕੇ.ਯੂ ਦੇ ਸਿਤਾਰ ਵਾਦਨ ਸਮਾਰੋਹ ਵਿੱਚ ਸਰੋਤਿਆਂ ਨੂੰ ਕੀਤਾ ਮੰਤਰ-ਮੁਗਧ

Date:

spot_img

Talwandi Sabo News: ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਰਹਿਨਮਾਈ ਹੇਠ ਗੂਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਪਿੱਕ ਮੈਕੇ ਦੀ ਟੀਮ ਦੇ ਸਹਿਯੋਗ ਨਾਲ ਇਟਾਵਾ ਘਰਾਣੇ ਦੇ ਸੱਤਵੀਂ ਪੀੜੀ ਦੇ ਉੱਘੇ ਸਿਤਾਰ ਵਾਦਕ ਪਦਮ ਸ਼੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਦਾ ਪ੍ਰਗੋਰਾਮ ਵਿਰਸਾ-ਏ-ਕਾਸ਼ੀ ਆਯੋਜਿਤ ਕਰਕੇ ਨਵੇਂ ਚੈਪਟਰ ਦਾ ਆਰੰਭ ਕੀਤਾ। ਜਿਸ ਵਿੱਚ ਨਾਮਵਰ ਕਲਾਕਾਰ ਨੇ ਰਾਗ ਸ਼ੁੱਧ ਸਾਰੰਗ ਵਿੱਚ ਆਲਾਪ, ਜੋੜ ਆਲਾਪ ਮੱਧ ਲੈਅ ਅਤੇ ਦਰੁੱਤ ਲੈਅ ਦੀਆਂ ਗੱਤਾ ਉਪਰੰਤ ਝਾਲਾ ਵਾਦਨ ਰਾਹੀਂ ਸਰੋਤਿਆਂ ਨੂੰ ਮੰਤਰ ਮੁੱਗਧ ਕੀਤਾ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ ਸਿਹਤ ਕਰਮਚਾਰੀ ਨੂੰ 7000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਇਸ ਮੌਕੇ ਪੰਡਿਤ ਮਿਥੀਲੇਸ਼ ਝਾਅ ਨੇ ਤਬਲੇ ਦੀ ਸੰਗਤ ਰਾਹੀਂ ਸਮਾਰੋਹ ਦੀ ਰੌਣਕ ਨੂੰ ਚਾਰ ਚੰਨ ਲਗਾਏ।ਇਸ ਮੌਕੇ ਮੁੱਖ ਮਹਿਮਾਨ ਪ੍ਰੋ.(ਡਾ) ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁੱਲਪਤੀ ਨੇ ਭਾਰਤੀ ਸੰਗੀਤ ਨੂੰ ਘਰ-ਘਰ ਵਿੱਚ ਪਹੁੰਚਾਉਣ ਅਤੇ ਹਰਮਨ ਪਿਆਰਾ ਬਣਾਉਣ ਦੇ ਲਈ ਨਾਮਵਰ ਸੰਸਥਾਂ ਸਪਿੱਕ ਮੈਕੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਪੰਕਜ ਮਲਹੋਤਰਾ ਕੁਆਰਡੀਨੇਟਰ ਨੋਰਥ ਜੋਨ ਤੇ ਡਾ.ਸੰਗੀਤਾ ਕੁਆਰਡੀਨੇਟਰ ਪੰਜਾਬ ਵੱਲੋਂ ਭਾਰਤੀ ਸੁਗਮ ਸੰਗੀਤ, ਭਾਰਤੀ ਨ੍ਰਿੱਤ ਕਲਾ ਤੇ ਭਾਰਤੀ ਰੰਗਮੰਚ ਨੂੰ ਵੱਖਰੀ ਪਹਿਚਾਣ ਦੇਣ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਹਿਲਾਇਆ। ਉਹਨਾਂ ਕਿਹਾ ਕਿ ਇਨਸਾਨ ਸੰਗੀਤ ਰਾਹੀਂ ਮਾਨਵ ਤੋਂ ਮਹਾ ਮਾਨਵ ਦਾ ਸਫਰ ਤੈਅ ਕਰਦਾ ਹੈ।

ਇਹ ਵੀ ਪੜ੍ਹੋ  Donald Trump ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ USA ਪੁੱਜੇ Narendra Modi

ਇਹ ਸਮਾਰੋਹ ਡਾ.ਗੁਰਪ੍ਰੀਤ ਕੌਰ ਡੀਨ ਫੈਕਲਟੀ ਆਫ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਦੇ ਯਤਨਾਂ ਸਦਕਾ ਸਰੋਤਿਆਂ ਵਿੱਚ ਅਮਿੱਟ ਛਾਪ ਛੱਡ ਗਿਆ। ਵਿਸ਼ੇਸ਼ ਮਹਿਮਾਨ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਸੰਗੀਤ ਨੂੰ ਰੂਹ ਦੀ ਖੁਰਾਕ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਸੰਗੀਤ ਦਾ ਸਹਾਰਾ ਲੈਣਾ ਚਾਹੀਦਾ ਹੈ। ਸਮਾਰੋਹ ਵਿੱਚ ਸੂਫ਼ੀ ਗਾਇਕਾ ਰਾਜ ਜੰਨਤ, ਗਜਲ ਗਾਇਕ ਸੁਖਦੇਵ ਸਾਗਰ ਤੇ ਅਮਨ ਸੂਫ਼ੀ ਦੀ ਹਾਜਰੀ ਸਮਾਰੋਹ ਨੂੰ ਨਿੱਘ ਪਰਦਾਨ ਕਰ ਰਹੀ ਸੀ। ਡਾ. ਰਮਨਦੀਪ ਕੌਰ ਵਿਭਾਗ ਕੁਆਰਡੀਨੇਟਰ ਨੇ ਸਪਿੱਕ ਮੈਕੇ ਦੀ ਟੀਮ ਦਾ ਭਾਰਤੀ ਵਿਰਸੇ ਨੂੰ ਸੰਭਾਲਣ ਅਤੇ ਯੁਵਾ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...