ਬਠਿੰਡਾ ਦੇ ਮਲੋਟ ਰੋਡ ’ਤੇ ਨਵੇਂ ਬੱਸ ਸਟੈਂਡ ਦਾ ਜਲਦ ਹੋਵੇਗਾ ਕੰਮ ਸ਼ੁਰੂ: ਐਮਐਲਏ ਜਗਰੂਪ ਗਿੱਲ

0
816
+4

👉ਕਿਹਾ, ਪਿਛਲੇ ਦੋ ਸਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਮੁੱਖ ਮੰਤਰੀ ਦਾ ਕੀਤਾ ਧੰਨਵਾਦ
Bathinda News: ਦੋ ਦਿਨ ਪਹਿਲਾਂ ਪੰਜਾਬ ਮੰਤਰੀ ਮੰਡਲ ਵੱਲੋਂ ਬਠਿੰਡਾ ਦੇ ਨਵੇਂ ਬੱਸ ਅੱਡੇ ਲਈ ਮਲੋਟ ਰੋਡ ’ਤੇ ਜਮੀਨ ਰਾਖਵੀਂ ਕਰਨ ਅਤੇ ਸ਼ਹਿਰ ਨੂੰ ਹੋਰ ਪ੍ਰੋਜੈਕਟ ਤੋਹਫ਼ੇ ਵਜਂੋ ਦੇਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ‘‘ਇੰਨ੍ਹਾਂ ਪ੍ਰੋਜੈਕਟਾਂ ਨੂੰ ਮੰਨਜੂਰ ਕਰਵਾਉਣ ਲਈ ਉਹ ਪਿਛਲੇ ਦੋ ਸਾਲਾਂ ਤੋਂ ਮਿਹਨਤ ਕਰ ਰਹੇ ਸਨ ਤੇ ਇਸ ਗੱਲ ਦੀ ਖ਼ੁਸੀ ਹੈ ਕਿ ਹੁਣ ਸਰਕਾਰ ਨੇ ਵੀ ਇੰਨ੍ਹਾਂ ਉਪਰ ਮੋਹਰ ਲਗਾ ਦਿੱਤੀ ਹੈ। ’’ ਕਾਫ਼ੀ ਲੰਮੇ ਸਮੇਂ ਬਾਅਦ ਅੱਜ ਆਪਣੇ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਸ: ਗਿੱਲ ਨੇ ਦਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਵਿਚ ਵਧਦੇ ਟਰੈਫ਼ਿਕ ਤੇ ਭੀੜ-ਭੜੱਕੇ ਨੂੰ ਦੇਖਦਿਆਂ ਪਿਛਲੇ ਦੋ ਸਾਲਾਂ ਤੋਂ ਬੱਸ ਅੱਡੇ ਨੂੰ ਬਾਹਰ ਲਿਜਾਣ ਲਈ ਸਰਕਾਰ ਨੂੰ ਪੱਤਰ ਲਿਖੇ ਜਾ ਰਹੇ ਸਨ ਤੇ ਨਾਲ ਹੀ ਇਹ ਮਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਲੈ ਕੇ ਅਧਿਕਾਰੀਆਂ ਸਾਹਮਣੇ ਰੱਖਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ ਪੰਜਾਬ ਤੇ ਹਰਿਆਣਾ ਸਹਿਤ ਕਾਂਗਰਸ ਨੇ 11 ਸੂਬਿਆਂ ਦੇ ਇੰਚਾਰਜ਼ ਬਦਲੇ,ਦੇਖੋ ਲਿਸਟ 

ਵਿਧਾਇਕ ਗਿੱਲ ਨੇ ਦਸਿਆ ਕਿ ਸ਼ਹਿਰ ਦਾ ਮੌਜੂਦਾ ਬੱਸ ਸਟੈਂਡ ਇੱਥੇ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਦਸਿਆ ਕਿ ਬੱਸ ਸਟੈਂਡ ਦੀ ਤਰ੍ਹਾਂ ਹੀ ਇੱਥੇ ਇੱਕ ਈਐਸਆਈ ਹਸਪਤਾਲ ਬਣਾਉਣ ਲਈ ਜਮੀਨ ਦੀ ਮੰਗ ਕੀਤੀ ਗਈ ਸੀ, ਜਿਸਨੂੰ ਸਰਕਾਰ ਨੇ ਮੰਨਜੂਰ ਕਰ ਲਿਆ ਹੈ। ਸ: ਗਿੱਲ ਮੁਤਾਬਕ ਕਰੀਬ 100 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਹਸਪਤਾਲ ਦਾ ਸਾਰਾ ਖ਼ਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਸਿਰਫ਼ ਜਮੀਨ ਹੀ ਮੁਹੱਈਆਂ ਕਰਵਾਈ ਜਾਣੀ ਹੈ। ਇਸੇ ਤਰ੍ਹਾਂ ਇੱਥੇ ਸ਼ਹਿਰ ਵਿਚ ਵਧਦੀ ਆਬਾਦੀ ਦੇ ਚੱਲਦੇ ਸਾਲ 2050 ਤੱਕ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਲਈ 38 ਕਰੋੜ ਦੀ ਲਾਗਤ ਨਾਲ ਝੀਲਾਂ ਵਿਚ ਪਾਣੀ ਸਟੋਰੇਜ਼ ਦੇ ਪ੍ਰੋਜੈਕਟ ਨੂੰ ਵੀ ਮੰਨਜੂਰੀ ਮਿਲੀ ਹੈ ਤੇ ਨਾਲ ਹੀ ਕਰੀਬ ਸਵਾ ਪੰਜ ਏਕੜ ਜਮੀਨ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ।

ਇਹ ਵੀ ਪੜ੍ਹੋ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਤੇ ਉਸਦੇ ਡਰਾਈਵਰ ਵਿਰੁਧ ਮੋਗਾ ਪੁਲਿਸ ਵੱਲੋਂ ਪਰਚਾ ਦਰਜ਼,ਜਾਣੋਂ ਕਾਰਨ

ਥਰਮਲ ਬੰਦ ਹੋਣ ਕਾਰਨ ਇੱਥੋਂ ਦੀਆਂ ਝੀਲਾਂ ਨੂੰ ਟੂਰਿਜਮ ਦੇ ਤੌਰ ’ਤੇ ਵਰਤਣ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਮੰਨਜੂਰੀ ਦੇਣ ਬਦਲੇ ਧੰਨਵਾਦ ਕਰਦਿਆਂ ਵਿਧਾਇਕ ਗਿੱਲ ਨੇ ਕਿਹਾ ਕਿ ਇੱਥੈ ਪਾਣੀ ਦੀਆਂ ਖੇਡਾਂ ਤੋਂ ਇਲਾਵਾ ਫ਼ੂਡ ਸਟਰੀਟ ਤੇ ਹੋਰ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਸ਼ਹਿਰ ਦੀ ਦਿੱਖ ਬਣ ਚੁੱਕੀਆਂ ਥਰਮਲ ਦੀਆਂ ਚਿਮਨੀਆਂ ਨੂੰ ਬਰਕਰਾਰ ਰੱਖਦਿਆਂ ਉਸਦੀ ਲਾਈਟਿੰਗ ਆਦਿ ਕਰਕੇ ਸੁੰਦਰਤਾ ਨੂੰ ਚਾਰ ਚੰਨ ਲਗਾਇਆ ਜਾਵੇਗਾ। ਮਾਨਸਾ ਰੋਡ ’ਤੇ ਸਥਿਤ ਅੰਡਰ ਬ੍ਰਿਜ ਅਤੇ ਨਵੀਂ ਬਣੀ ਰਿੰਗ ਰੋਡ ਦੇ ਅੰਡਰਬ੍ਰਿਜ ਅੰਦਰ ਮੀਂਹ ਕਾਰਨ ਪਾਣੀ ਭਰਨ ਦੀ ਸਮੱਸਿਆ ਤੋਂ ਵੀ ਜਲਦ ਨਿਜ਼ਾਤ ਦਿਵਾਉਣ ਦਾ ਐਲਾਨ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧ ਵਿਚ ਪ੍ਰੋਜੈਕਟ ਤਿਆਰ ਕਰਕੇ ਸਬੰਧਤ ਵਿਭਾਗ ਨੂੰ ਭੇਜੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ, ਅਮਰਜੀਤ ਸਿੰਘ ਵੜੈਚ ਅਤੇ ਆਪ ਦੇ ਹੋਰਨਾਂ ਬਲਾਕ ਪ੍ਰਧਾਨਾਂ ਸਹਿਤ ਆਗੂ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+4

LEAVE A REPLY

Please enter your comment!
Please enter your name here