Ferozepur News:ਫਿਰੋਜ਼ਪੁਰ ਮੱਛੀ ਪਾਲਣ ਵਿਭਾਗ ਫਿਰੋਜ਼ਪੁਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਕਿਸਾਨ ਸਮ੍ਰਿਧੀ ਸਤਿ-ਯੋਜਨਾ (ਪੀ.ਐਮ ਐਮ.ਕੇ.ਐਸ.ਐਸ.ਵਾਈ) ਦੇ ਪ੍ਰਚਾਰ ਅਤੇ ਨੈਸ਼ਨਲ ਫਿਸ਼ਰੀਜ ਡਿਜੀਟਲ ਪਲੈਟਫਾਰਮ (ਐਨ.ਐਫ.ਡੀ.ਪੀ) ਤੇ ਰਜਿਸਟਰੇਸ਼ਨ ਕਰਵਾਉਣ ਲਈ 25 ਫਰਵਰੀ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ, ਫਿਰੋਜ਼ਪੁਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਿਰੋਜ਼ਪੁਰ ਗੁਰਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ
ਇਹ ਵੀ ਪੜ੍ਹੋ ਬੱਧਨੀ ਕਲਾਂ ਪੁਲਿਸ ਵੱਲੋ ਅੰਨੇ ਕਤਲ ਦੀ ਗੁੱਥੀ ਸੁਲਝਾਈ,ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਇਸ ਕੈਂਪ ਵਿੱਚ ਐਨ.ਐਫ.ਡੀ.ਪੀ ਪੋਰਟਲ ਤੇ ਰਜਿਸਟਰੇਸ਼ਨ ਦੇ ਨਾਲ-ਨਾਲ ਪੀ.ਐਮ ਐਮ.ਕੇ.ਐਸ.ਐਸ.ਵਾਈ ਸਕੀਮ ਅਧੀਨ ਉਪਲੱਬਧ ਹੋਰ ਕੰਪੋਨੈਂਟਾਂ ਜਿਵੇ ਕਿ ਕਰਾਪ ਇੰਨਸ਼ੋਰਿਅੰਸ, ਇੰਸੈਂਟਿਵ ਟੂ ਮਾਈਕਰੋ ਇੰਟਰਪ੍ਰਾਈਜ, ਕੋਆਪਰੇਟਿਵ ਆਦਿ ਬਾਰੇ ਵੀ ਦੱਸਿਆ ਜਾਵੇਗਾ। ਮੱਛੀ ਪਾਲਣ ਵਿਭਾਗ ਫਿਰੋਜ਼ਪੁਰ ਸਾਰੇ ਮੱਛੀ ਕਾਸ਼ਤਕਾਰ, ਮੱਛੀ ਵਿਕਰੇਤਾ ਅਤੇ ਮੱਛੀ ਨਾਲ ਸਬੰਧਤ ਕੋਈ ਵੀ ਕਾਰੋਬਾਰ ਵਾਲੇ ਵਿਅਕਤੀ ਨੂੰ ਇਸ ਕੈਂਪ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।