spot_img
spot_img

ਬਠਿੰਡਾ ’ਚ ਪਿਸਤੌਲ ਦੀ ਨੌਕ ’ਤੇ ਐਨ. ਆਰ ਆਈ ਪਰਵਾਰ ਨੂੰ ਕਾਰ ਸਵਾਰਾਂ ਨੇ ਲੁੱਟਿਆ,ਪੁਲਿਸ ਵੱਲੋਂ ਜਾਂਚ ਸ਼ੁਰੂ

Date:

spot_img

👉ਵਿਆਹ ਸਮਾਗਮ ਦੀ ਜਾਗੋ ਦੇਖ ਕੇ ਵਾਪਿਸ ਪਿੰਡ ਮੁੜ ਰਿਹਾ ਸੀ ਪਰਵਾਰ
Bathinda News: ਲੰਘੀ ਦੇਰ ਰਾਤ ਰਿਸ਼ਤੇਦਾਰ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਵਿਆਹ ਸਮਾਗਮ ਦੇ ਰੱਖੇ ਜਾਗੋ ਪ੍ਰੋਗਰਾਮ ਵਿਚ ਸਮੂਲੀਅਤ ਕਰਕੇ ਵਾਪਸ ਆ ਰਹੇ ਇੱਕ ਐਨਆਰਆਈ ਪ੍ਰਵਾਰ ਗੋਨਿਆਣੇ ਜੈਤੋ ਰੋਡ ’ਤੇ ਪੈਟਰੋਲ ਪੰਪ ਨਜਦੀਕ ਕਾਰ ਸਵਾਰ ਲੁਟੇਰਿਆਂ ਵੱਲੋਂ ਘੇਰ ਕੇ ਪਿਸਤੌਲ ਦੀ ਨੌਕ ’ਤੇ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਕੁੱਝ ਸਕਿੱਟਾਂ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਬਠਿੰਡਾ ਕਤਲ ਕਾਂਡ:ਪੰਜਾਬ ਪੁਲਿਸ ਵੱਲੋਂ ਮ੍ਰਿਤਕ ਅਪਰਾਧੀ ਓਵਰਸੀਅਰ ਸਿੰਘ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ 

ਪੀੜਤ ਪ੍ਰਵਾਰ ਮੁਤਾਬਕ ਕੋਠੇ ਨੱਥਾ ਸਿੰਘ ਵਾਲਾ ਦੇ ਸੱਚਵਿੰਦਰ ਸਿੰਘ ਦੇ ਪੁੱਤਰ ਗੁਰਕੀਰਤ ਸਿੰਘ ਦਾ ਵਿਆਹ ਸੀ। ਇਸ ਵਿਆਹ ਸਮਾਗਮ ਦੇ ਸੱਚਵਿੰਦਰ ਦੀ ਆਸਟਰੇਲੀਆ ਤੋਂ ਆਈ ਰਿਸਤੇਦਾਰ ਰਾਜਿੰਦਰ ਕੌਰ ਉਰਫ ਸੋਨੀ ਆਪਣੇ ਪਤੀ ਸਾਹਿਲ ਸਿੰਘ ਨਾਲ ਪਿੰਡ ਚੱਕ ਬਖਤੂ ਤੋ ਜਾਗੋ ਸ਼ਮੂਲੀਅਤ ਕਰਨ ਪੁੱਜੀ ਹੋਈ ਸੀ। ਜਦ ਇਹ ਜਾਗੋ ਸਮਾਗਮ ਤੋਂ ਵਾਪਸ ਆਪਣੀ ਇਨੋਵਾ ਕਾਰ ਰਾਹੀਂ ਜਾ ਰਹੇ ਸਨ ਤਾਂ ਪਰਵਾਰ ਦੀ ਛੋਟੀ ਬੱਚੀ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਸਨੇ ਉਲਟੀ ਕਰ ਦਿੱਤੀ। ਜਿਸ ਕਾਰਨ ਡਰਾਈਵਰ ਨੇ ਕਾਰ ਨੂੰ ਹੋਲੀ ਕਰ ਲਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਆਰਟਿਕਾ ਕਾਰ ਉਨ੍ਹਾਂ ਦੇ ਅੱਗੇ ਲੱਗ ਗਈ।

ਇਹ ਵੀ ਪੜ੍ਹੋਲੁਧਿਆਣਾ ਕਤਲ ਕੇਸ; ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਲਫੈਂਡ ਨਾਲ ਮਿਲਕੇ ਰਚੀ ਸੀ ਸਾਜਸ਼

ਜਿਸ ਵਿਚੋਂ ਉੱਤਰੇ ਅੱਧੀ ਦਰਜ਼ਨ ਨੌਜਵਾਨਾਂ ਨੇ ਪਤੀ-ਪਤਨੀ ਦੀ ਕੁੱਟਮਾਰ ਕੀਤੀ ਅਤੇ ਔਰਤ ਦੇ ਗਹਿਣੇ ਅਤੇ ਪਰਸ ਲੈ ਕਿ ਰਫੂਚੱਕਰ ਹੋ ਗਏ। ਪੀੜਤ ਪਰਵਾਰ ਦੇ ਰਿਸਤੇਦਾਰਾਂ ਨੇ ਦੱਸਿਆ ਕਿ 25 -30 ਤੋਲੇ ਸੋਨੇ ਦੇ ਗਹਿਣੇ ਸਨ। ਜਿਨ੍ਹਾਂ ਦੀ ਕੀਮਤੀ ਲੱਖਾਂ ਵਿੱਚ ਹੈ। ਰਾਤ ਵੇਲੇ ਵਾਪਰੀ ਘਟਨਾ ਨੇੜੇ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਪੀੜਤ ਮਹਿਲਾ ਦਾ ਪਤੀ ਕਾਰ ਦੇ ਪਿੱਛੇ ਰੌਲਾ ਪਾਉਂਦਾ ਭੱਜਦਾ ਦਿਖਾਈ ਦੇ ਰਿਹਾ ਹੈ । ਇਸ ਸਬੰਧੀ ਐੱਸ. ਐੱਸ. ਪੀ ਮੈਡਮ ਅਮਨੀਤ ਕੌਂਡਲ ਦਾ ਕਹਿਣਾ ਹੈ ਕਿ ਰਾਤ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਸੀਆਈ ਸਟਾਫ 1 ਅਤੇ 2 ਦੀਆਂ ਟੀਮਾਂ ਬਣਾ ਦਿੱਤੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ‘ਚ ਸਿਹਤਮੰਦ ਭੋਜਨ ‘ਤੇ ਜ਼ੋਰ

👉ਸ਼ੁੱਧ ਭੋਜਨ ਸਿਹਤਮੰਦ ਸਮਾਜ ਦੀ ਨੀਂਹ- ਡਾ. ਬਲਬੀਰ ਸਿੰਘ 👉ਸੁਰੱਖਿਅਤ...

ਬਾਗ਼ਬਾਨੀ ਵਿਭਾਗ ਵਿੱਚ ਭਰਤੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇ: ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼

👉ਕੈਬਨਿਟ ਮੰਤਰੀ ਵੱਲੋਂ ਬਾਗ਼ਬਾਨੀ ਵਿਭਾਗ ਦੇ ਕੰਮਾਂ ਦੀ ਪ੍ਰਗਤੀ...

Haryana में 77वां राज्यस्तरीय वन महोत्सव उत्साह और जनभागीदारी के साथ मनाया गया

Haryana News:हरियाणा में आज 77वां वन महोत्सव पर्यावरण संरक्षण,...