ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਟਰੱਕ ਨਾਲ ਟੱਕਰ ਕਾਰਨ ਵਾਪਰਿਆਂ ਦਸਿਆ ਜਾ ਰਿਹਾ ਇਹ ਹਾਦਸਾ
Faridkot News:ਮੰਗਲਵਾਰ ਸਵੇਰੇ ਕਰੀਬ ਸਵਾ ਅੱਠ ਵਜੇਂ ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਸ਼ਾਹੀ ਹਵੇਲੀ ਕੋਲ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਸੇਮ ਨਾਲੇ ਵਿਚ ਡਿੱਗ ਪਈ। ਜਿਸਦੇ ਕਾਰਨ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਦੀ ਮੌਤ ਹੋਣ ਦਾ ਖ਼ਦਸਾ ਹੈ ਅਤੇ ਦੋ ਦਰਜ਼ਨ ਦੇ ਕਰੀਬ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਜਖ਼ਮੀਆਂ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਤੋਂ ਇਲਾਵਾ ਹੋਰਨਾਂ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਦਾਖ਼ਲ ਕਰਵਾਏ ਜਖ਼ਮੀ 21 ਸਵਾਰੀ ਆਂ ਦੀ ਲਿਸਟ ਵੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ ਕੈਨੇਡਾ ’ਚ ਉਤਰਨ ਸਮੇਂ ਜਹਾਜ਼ ਪਲਟਿਆ, 18 ਯਾਤਰੂ ਹੋਏ ਜਖ਼ਮੀ
ਇਹ ਘਟਨਾ ਫ਼ਰਦੀਕੋਟ ਨਜਦੀਕ ਬੰਦ ਹੋਈ ਸੂਗਰ ਮਿੱਲ ਕੋਲ ਬਣੀ ਸ਼ਾਹੀ ਹਵੇਲੀ ਨੇੜੇ ਵਾਪਰੀ। ਕਰੀਬ ਦੋ ਮਹੀਨਿਆਂ ਦੇ ਅੰਦਰ ਇਹ ਦੂਜੀ ਅਜਿਹੀ ਘਟਨਾ ਹੈ।ਇਸਤੋਂ ਪਹਿਲਾਂ 28 ਦਸੰਬਰ 2024 ਨੂੰ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਕੋਲੋਂ ਲੰਘਦੇ ਗੰਦੇ ਨਾਲੇ ਵਿਚ ਨਿਊ ਗੁਰੂ ਕਾਸੀ ਕੰਪਨੀ ਦੀ ਬੱਸ ਡਿੱਗ ਪਈ ਸੀ, ਜਿਸਦੇ ਵਿਚ 8 ਸਵਾਰੀਆਂ ਦੀ ਮੌਤ ਹੋ ਗਈ ਸੀ ਤੇ ਦਰਜ਼ਨਾਂ ਜਖ਼ਮੀ ਹੋ ਗਈਆਂ ਸਨ। ਉਧਰ ਅੱਜ ਦੀ ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸਾਸਨ ਵੱਲੋਂ ਆਮ ਲੋਕਾਂ ਅਤੇ ਸਮਾਜ ਸੇਵੀਆਂ ਦੀ ਮੱਦਦ ਦੇ ਨਾਲ ਸਵਾਰੀਆਂ ਨੂੰ ਬੱਸ ਦੇ ਵਿਚੋਂ ਬਾਹਰ ਕੱਢਿਆ। ਖ਼ਬਰ ਲਿਖੇ ਜਾਣ ਤੱਕ ਇੱਥੇ ਰੈਸਕਿਊ ਅਪਰੇਸ਼ਨ ਹਾਲੇ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਨਿਊ ਦੀਪ ਕੰਪਨੀ ਦੀ ਇਹ ਬੱਸ ਅਬੋਹਰ ਤੋਂ ਅੰਮ੍ਰਿਤਸਰ ਜਾ ਰਹੀ ਸੀ।
ਇਹ ਵੀ ਪੜ੍ਹੋ ਗਿਆਨੇਸ਼ ਕੁਮਾਰ ਬਣੇ ਦੇਸ ਦੇ ਮੁੱਖ ਚੋਣ ਕਮਿਸ਼ਨਰ, ਡਾ ਜੋਸ਼ੀ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ
ਹਾਲੇ ਤੱਕ ਇਸ ਘਟਨਾ ਵਾਪਰਨ ਦੇ ਪਿੱਛੇ ਸਹੀ ਕਾਰਨ ਸਾਹਮਣੇ ਨਹੀਂ ਆ ਰਹੇ। ਪ੍ਰੰਤੂ ਬੱਸ ਵਿਚ ਸਵਾਰ ਕੁੱਝ ਲੋਕਾਂ ਵੱਲੋਂ ਦੱਸਣ ਮੁਤਾਬਕ ਘਟਨਾ ਸਮੇਂ ਧੁੰਦ ਵੀ ਸੀ ਤੇ ਬੱਸ ਦੀ ਰਫ਼ਤਾਰ ਕਾਫ਼ੀ ਜਿਆਦਾ ਸੀ ਅਤੇ ਇਸ ਦੌਰਾਨ ਹੀ ਦੂਜੇ ਪਾਸੇ ਤੋਂ ਇੱਕ ਟਰੱਕ ਆਇਆ ਤੇ ਟਰੱਕ ਦਾ ਮੂਹਰਲਾ ਹਿੱਸਾ ਬੱਸ ਨੂੰ ਲੱਗ ਗਿਆ। ਬੱਸ ਦੀ ਗਤੀ ਤੇਜ਼ ਹੋਣ ਕਾਰਨ ਡਰਾਈਵਰ ਉਸਨੂੰ ਸੰਭਾਲ ਨਹੀਂ ਪਾਇਆ ਤੇ ਬੱਸ ਰੇÇਲੰਗ ਤੋੜਦੀ ਹੋਈ ਸੇਮ ਨਾਲੇ ਵਿਚ ਡਿੱਗ ਪਈ। ਘਟਨਾ ਸਮੇਂ ਬੱਸ ਪੂਰੀ ਤਰ੍ਹਾਂ ਭਰੀ ਦੱਸੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਇੱਕ ਹੋਰ ਪ੍ਰਾਈਵੇਟ ਬੱਸ ਸੇਮ ਨਾਲੇ ਵਿਚ ਡਿੱਗੀ; ਅੱਧੀ ਦਰਜ਼ਨ ਸਵਾਰੀਆਂ ਦੇ ਮਰਨ ਦਾ ਖ਼ਦਸਾ, ਦਰਜ਼ਨਾਂ ਜਖ਼ਮੀ"