ਡਿਪਟੀ ਕਮਿਸ਼ਨਰ ਵੱਲੋਂ ਸਰਕਾਰ ਦੀ ਤਰਫ਼ੋਂ ਜਖਮੀਆਂ ਦੀ ਹਰ ਸੰਭਵ ਮੱਦਦ ਦਾ ਭਰੋਸਾ
Muktsar News: ਮੰਗਲਵਾਰ ਨੂੰ ਮਾਲਵਾ ਪੱਟੀ ’ਚ ਵਾਪਰੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਬੱਸਾਂ ਦੇ ਪਲਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪਹਿਲਾਂ ਸਵੇਰ ਸਮੇਂ ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਟਰੱਕ ਨਾਲ ਹਾਦਸਾਗ੍ਰਸਤ ਹੋਣ ਤੋਂ ਬਾਅਦ ਨਿਊ ਦੀਪ ਕੰਪਨੀ ਦੀ ਬੱਸ ਸੇਮ ਨਾਲੇ ਵਿਚ ਡਿੱਗ ਪਈ, ਜਿਸ ਕਾਰਨ ਪੰਜ ਜਣਿਆਂ ਦੇ ਮਾਰੇ ਜਾਣ ਅਤੇ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜਖ਼ਮੀ ਹੋ ਗਈਆਂ ਸਨ। ਇਸਤੋਂ ਬਾਅਦ ਦੁਪਿਹਰ ਸਮੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਹਿਰਾਜ ਪਿੰਡ ਨਜ਼ਦੀਕ ਇੱਕ ਪੀਆਰਟੀਸੀ ਦੀ ਬੱਸ ਪਲਟ ਗਈ।
ਇਹ ਵੀ ਪੜ੍ਹੋ ਗਿਆਨੀ ਹਰਪ੍ਰੀਤ ਸਿੰਘ ਦਾ ਦਾਅਵਾ;ਮੇਰੇ ਖਿਲਾਫ਼ ਬਦਲਾਖੋਰੀ ਦੀ ਭਾਵਨਾ ਤਹਿਤ ਕਾਰਵਾਈ ਹੋਈ
ਜਿਸ ਵਿਚ ਦਰਜ਼ਨਾਂ ਸਵਾਰੀਆਂ ਜਖ਼ਮੀ ਹੋ ਗਈਆਂ। ਇਹ ਬੱਸ ਮੁਕਤਸਰ ਤੋਂ ਮਲੋਟ ਵੱਲ ਜਾ ਰਹੀ ਸੀ। ਉਧਰ ਇਸ ਬੱਸ ਦੇ ਹਾਦਸਾਗਰਸਤ ਹੋਣ ਤੇ ਡੂੰਘਾ ਦੁੱਖ ਵਿਅਕਤ ਕਰਦੇ ਹੋਏ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਏ ਸਾਰੇ ਮੁਸਾਫਿਰਾਂ ਦੀ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਬੱਸ ਵਿੱਚ ਜੋ ਸਵਾਰੀਆਂ ਜਖਮੀ ਸਨ ਉਹਨਾਂ ਵਿੱਚੋਂ ਸਿਮਰਨਜੀਤ ਕੌਰ, ਵਾਸੀ ਪਿੰਡ ਸ਼ਾਮ ਖੇੜਾ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ—ਇਲਾਜ ਹੈ । ਉਹਨਾਂ ਕਿਹਾ ਕਿ ਜ਼ਖਮੀਆਂ ਦੇ ਪਰਿਵਾਰ ਨਾਲ ਤਾਲਮੇਲ ਲਈ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਡਿਉਟੀ ਲਗਾਈ ਗਈ ਹੈ।
ਇਹ ਵੀ ਪੜ੍ਹੋ ਇੱਕ ਹੋਰ ਪ੍ਰਾਈਵੇਟ ਬੱਸ ਸੇਮ ਨਾਲੇ ਵਿਚ ਡਿੱਗੀ; ਅੱਧੀ ਦਰਜ਼ਨ ਸਵਾਰੀਆਂ ਦੇ ਮਰਨ ਦਾ ਖ਼ਦਸਾ, ਦਰਜ਼ਨਾਂ ਜਖ਼ਮੀ
ਹੋਰ ਜ਼ਖਮੀਆਂ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਮਲੋਟ ਵਿੱਚ ਦਾਖਲ ਅਮਨਦੀਪ ਕੌਰ, ਅੰਜੂ ਅਤੇ ਪਾਰਵਤੀ ਵਾਸੀਆਨ ਪਿੰਡ ਮਾਹੂਆਣਾ ਅਤੇ ਲਾਭ ਸਿੰਘ (ਹਰਿਆਣਾ), ਸਤਵੰਤ ਕੌਰ ਪਿੰਡ ਰੋੜਾਂਵਾਲੀ, ਸੁਨੀਲ ਕੁਮਾਰ ਵਾਸੀ ਮਹਿਣਾ, ਸਰੀਤਾ ਵਾਸੀ ਸ੍ਰੀ ਮੁਕਤਸਰ ਸਾਹਿਬ, ਸੋਮਾ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਇਲਾਜ ਦੇ ਇਲਾਜ ਦਾ ਪ੍ਰਬੰਧ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ ਕਰ ਰਹੇ ਹਨ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਫ਼ਰੀਦਕੋਟ ਤੋਂ ਬਾਅਦ ਮੁਕਤਸਰ ’ਚ ਵੀ ਬੱਸ ਪਲਟੀ, ਦਰਜ਼ਨਾਂ ਸਵਾਰੀਆਂ ਹੋਈਆਂ ਜਖ਼ਮੀ"