Delhi ’ਚ CM Rekha Gupta ਸਹਿਤ 6 ਮੰਤਰੀਆਂ ਨੇ ਚੁੱਕੀ ਸਹੁੰ, ਮੋਦੀ ਸਹਿਤ ਵੱਡੇ ਦਿੱਗਜ਼ ਰਹੇ ਮੌਜੂਦ

0
436
+4

Delhi News: ਦੇਸ਼ ਦੀ ਰਾਜਧਾਨੀ ਵਿਚ ਵੀਰਵਾਰ ਨੂੰ 27 ਸਾਲਾਂ ਬਾਅਦ ਮੁਭ ਭਾਜਪਾ ਨੇ ਸੱਤਾ ’ਤੇ ਵਾਪਸੀ ਕਰ ਲਈ ਹੈ। ਅੱਜ ਦੁਪਿਹਰ ਸਥਾਨਕ ਰਾਮ ਲੀਲਾ ਮੈਦਾਨ ’ਚ ਹੋਏ ਭਰਵੇਂ ਸਮਾਗਮ ਦੌਰਾਨ ਸ਼ਾਲੀਮਾਰ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਵਜੋਂ ਜਿੱਤ ਹਾਸਲ ਕਰਨ ਵਾਲੀ ਰੇਖਾ ਗੁਪਤਾ ਨੇ ਮੁੱਖ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਹੀ ਰਾਜਪਾਲ ਵੱਲੋਂ 6 ਕੈਬਨਿਟ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ।ਜਿੰਨ੍ਹਾਂ ਦੇ ਵਿਚ ਨਵੀਂ ਦਿੱਲੀ ਹਲਕੇ ਤੋਂ ਪ੍ਰਵੇਸ਼ ਸਾਹਿਬ ਸਿੰਘ ਵਰਮਾ, ਜਨਕਪੁਰੀ ਹਲਕੇ ਦੇ ਵਿਧਾਇਕ ਅਸ਼ੀਸ ਸੂਦ, ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ, ਹਲਕਾ ਬਵਾਨਾ ਤੋਂ ਰਵਿੰਦਰ ਇੰਦਰਾਜ਼ ਸਿੰਘ, ਕਰਵਾਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਅਤੇ ਵਿਕਾਸਪੁਰੀ ਤੋਂ ਪੰਕਜ ਕੁਮਾਰ ਸਿੰਘ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ ਸਹੁੰ ਚੁੱਕਣ ਤੋਂ ਪਹਿਲਾਂ ਰੇਖਾ ਗੁਪਤਾ ਨੇ ਕਿਹਾ,‘‘ਮੈਂ ਕਦੇ ਮੁੱਖ ਮੰਤਰੀ ਬਣਨ ਬਾਰੇ ਸੋਚਿਆ ਤੱਕ ਨਹੀਂ ਸੀ’’

ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਮੰਤਰੀ ਨਿਤਨ ਗਡਗਰੀ ਤੋਂ ਇਲਾਵਾ ਭਾਜਪਾ ਅਤੇ ਐਨ.ਡੀ.ਏ ਦੇ ਕਰੀਬ 20 ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰ ਲੀਡਰਸ਼ਿਪ ਪੁੱਜੀ ਹੋਈ ਸੀ। ਇਸਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਦੇ ਲੋਕ ਅਤੇ ਭਾਜਪਾ ਵਰਕਰ ਵੀ ਪੁੱਜੇ ਹੋਏ ਸਨ। ਗੌਰਤਲਬ ਹੈ ਕਿ 5 ਫ਼ਰਵਰੀ ਨੂੰ ਹੋਈਆਂ ਚੋਣਾਂ ਦੇ 8 ਫ਼ਰਵਰੀ ਨੂੰ ਸਾਹਮਣੇ ਆਏ ਨਤੀਜਿਆਂ ਵਿਚ ਭਾਜਪਾ ਨੇ 70 ਸੀਟਾਂ ਵਿਚੋਂ 48 ’ਤੇ ਜਿੱਤ ਪ੍ਰਾਪਤ ਕੀਤੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+4

LEAVE A REPLY

Please enter your comment!
Please enter your name here