ਸੁਖਜਿੰਦਰ ਮਾਨ
ਬਠਿੰਡਾ, 03 ਨਵੰਬਰ : ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਦੀਵਾਲੀ ਫੈਸਟ‘ ਆਯੋਜਿਤ ਕੀਤਾ ਗਿਆ ਜਿਸ ਤਹਿਤ ਸਕੂਲ ਦੇ ਵਿਦਿਆਰਥੀਆਂ ਲਈ ਗਰੀਟਿੰਗ ਕਾਰਡ ਬਣਾਉਣ, ਰੰਗੋਲੀ ਬਣਾਉਣ ਅਤੇ ਦੀਵਾ ਸਜਾਉਣ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਸਾਰੀਆਂ ਕਲਾਸਾਂ ਦੇ ਲਗਭਗ 250 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸੁੰਦਰ ਕਲਾਕਿ੍ਰਤਾਂ ਅਤੇ ਡਿਜ਼ਾਈਨ ਕਰਨ ਸੰਬੰਧੀ ਆਪਣੀ ਪ੍ਰਤਿਭਾ ਦੇ ਬਿਹਤਰੀਨ ਨਮੂਨਿਆਂ ਦੀ ਪੇਸ਼ਕਾਰੀ ਕੀਤੀ। ਗਰੀਟਿੰਗ ਬਣਾਉਣ ਮੁਕਾਬਲੇ ਵਿੱਚ 10+2 ਆਰਟਸ-ਏ ਦੀ ਲਵਪ੍ਰੀਤ ਕੌਰ, 10+2 ਮੈਡੀਕਲ-ਏ ਦੀ ਨਵਪ੍ਰੀਤ ਕੌਰ ਅਤੇ 10+1 ਆਰਟਸ-ਏ ਦੀ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰ ਕੇ ਬਾਜ਼ੀ ਮਾਰੀ। ਰੰਗੋਲੀ ਬਣਾਉਣ ਮੁਕਾਬਲੇ ਵਿੱਚ 10+2 ਮੈਡੀਕਲ-ਏ ਦੀ ਦਪਿੰਦਰ ਕੌਰ ਤੇ ਹਸਰਤ ਬਰਾੜ ਨੇ ਪਹਿਲਾ ਸਥਾਨ, 10+2 ਨਾਨ-ਮੈਡੀਕਲ-ਏ ਦੀ ਪੂਜਾ ਮਹੇਸ਼ਵਰੀ ਤੇ ਵਰਿੰਦਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ 10+2 ਆਰਟਸ-ਏ ਦੀ ਅਮਰਜੋਤ ਕੌਰ ਤੇ 10+2 ਆਰਟਸ-ਸੀ ਦੀ ਖ਼ੁਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਦੀਵਾ-ਸਜਾਉਣ ਸੰਬੰਧੀ ਮੁਕਾਬਲੇ ਦੌਰਾਨ 10+1 ਕਾਮਰਸ-ਏ ਦੇ ਮਨਜੋਸ਼ ਸਿੰਘ ਨੇ ਪਹਿਲੇ ਸਥਾਨ ਤੇ ਜਿੱਤ ਦਰਜ ਕਰਵਾਈ ਜਦੋਂ ਕਿ 10+1 ਕਾਮਰਸ-ਏ ਦੀ ਜਸਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ 10+1 ਮੈਡੀਕਲ-ਏ ਦੀ ਗੁਰਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਪਿ੍ਰੰਸੀਪਲ ਸ. ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾਕਿ੍ਰਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਦੀਵਾਲੀ ਫੈਸਟ ਦੇ ਆਯੋਜਨ ਲਈ ਸਕੂਲ ਦੇ ਪਿ੍ਰੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ ।
ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਦੀਵਾਲੀ ਫੈਸਟ‘ ਆਯੋਜਿਤ
9 Views