Fazilka News: ਜ਼ਿਲੇ੍ਹੇ ਦੇ ਪਿੰਡ ਕੱਲਰ ਖੇੜਾ ਵਿਖੇ ਵੀਰਵਾਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਣਾਏ ਜਾ ਰਹੇ ਨਾਲੇ ਨੂੰ ਲੈ ਕੇ ਹੋਈ ਮਾਮੂਲੀ ਤਕਰਾਰਬਾਜ਼ੀ ਦੌਰਾਨ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਅਬੋਹਰ ਨਜਦੀਕ ਉਕਤ ਪਿੰਡ ਦੀ ਮਹਿਲਾ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਪਿੰਡ ’ਚ ਚੱਲ ਰਹੇ ਪੰਚਾਇਤੀ ਕੰਮਾਂ ਦੀ ਨਿਗਰਾਨੀ ਕਰ ਰਿਹਾ ਸੀ। ਇਸ ਦੌਰਾਨ ਜਦ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਣਾਈ ਜਾ ਰਹੀ ਨਾਲੇ ਨੂੰ ਲੈ ਕੇ ਉਹ ਅਤੇ ਕੁੱਝ ਪੰਚਾਇਤ ਪੰਚਾਇਤ ਮੌਕੇ ’ਤੇ ਮੌਜੂਦ ਸਨ ਤਾਂ ਪਿੰਡ ਦੇ ਹੀ ਇੱਕ ਨੌਜਵਾਨ ਮਨੋਜ ਕੁਮਾਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ।
ਇਹ ਵੀ ਪੜ੍ਹੋ ਦੋਸਤ ਦੀ ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ ਦੋ ਦੋਸਤਾਂ ਨੂੰ ਪਿੱਕਅੱਪ ਨੇ ਦਰੜਿਆਂ
ਇਸ ਬਹਿਸ ਦੌਰਾਨ ਤੈਸ਼ ਵਿਚ ਆਏ ਉਕਤ ਨੌਜਵਾਨ ਘਰੋਂ ਪਿਸਤੌਲ ਚੁੱਕ ਲਿਆਇਆ ਅਤੇ ਸ਼ੰਕਰ ਲਾਲ ਦੇ ਸਿੱਧੈ ਮੱਥੇ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮੁਤਾਬਕ ਇਸ ਨਾਲੇ ਨੂੰ ਬਣਾਉਣ ਨੂੰ ਲੈ ਕੇ ਦੋਨਾਂ ਧਿਰਾਂ ਵਿਚ ਵਿਵਾਦ ਚੱਲ ਰਿਹਾ ਸੀ ਤੇ ਕੁੱਝ ਦਿਨ ਪਹਿਲਾਂ ਐਸਡੀਐਮ ਵੀ ਮੌਕਾ ਦੇਖ ਕੇ ਗਏ ਸਨ। ਇਹ ਵੀ ਦਸਿਆ ਜਾ ਰਿਹਾ ਕਿ ਮਹਿਲਾ ਸਰਪੰਚ ਦਾ ਪਤੀ ਅਤੇ ਕਾਤਲ ਨੌਜਵਾਨ ਦੋਨੋਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਰੱਖਦੇ ਹਨ। ਫ਼ਿਲਹਾਲ ਪੁਲਿਸ ਵੱਲੋਂ ਨੌਜਵਾਨ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪਾਣੀ ਦੀ ਨਿਕਾਸੀ ਨੂੰ ਲੈ ਕੇ ਨੌਜਵਾਨ ਵੱਲੋਂ ਮਹਿਲਾ ਸਰਪੰਚ ਦੇ ਪਤੀ ਦਾ ਗੋ+ਲੀਆਂ ਮਾਰ ਕੇ ਕ+ਤਲ"