ਐਸ.ਡੀ.ਐਮ ਜਸਪਾਲ ਸਿੰਘ ਢਿੱਲੋਂ ਨੇ ਕੀਤਾ ਸੀਵਰੇਜ ਪਲਾਂਟ ਦਾ ਦੌਰਾ

0
48
+1

Gidderbaha News: ਗਿੱਦੜਰਹਾ ਸ਼ਹਿਰ ਵਿਚ ਮੌਜਦਾ ਸੀਵਰੇਜ ਦੇ ਪ੍ਰਬੰਧਾਂ ’ਚ ਸੁਧਾਰ ਲਿਆਉਣ ਦੇ ਲਈ ਵੀਰਵਾਰ ਨੂੰ ਐਸਡੀਐਮ ਜਪਸਾਲ ਸਿੰਘ ਬਰਾੜ ਦੀ ਅਗਵਾਈ ਹੇਠ ਉੱਚ ਅਧਿਕਾਰੀਆਂ ਵੱਲੋਂ ਸੀਵਰੇਜ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐਸਡੀਐਮ ਬਰਾੜ ਨੇ ਦਸਿਆ ਕਿ ਸੀਵਰੇਜ਼ ਦੇ ਪਾਣੀ ਨੂੰ ਸੋਧਣ ਹਿਤ ਇਸ ਵੇਲੇ 7 ਐਮ ਐਲ ਡੀ ਸਮਰੱਥਾ ਦਾ ਐਸ ਟੀ ਪੀ ਕੰਮ ਕਰ ਰਿਹਾ ਹੈ। ਇਹ ਪਲਾਂਟ ਐਮ ਬੀ ਬੀ ਆਰ ਤਕਨੀਕ ਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਸਿਸਟਮ ਦੇ ਫ਼ਲੋ ਨੂੰ ਸੋਧਣ ਹਿਤ ਇੱਕ 5 ਐਮ ਐਲ ਡੀ ਸਮਰੱਥਾ ਦੇ ਨਵੇਂ ਐਸ ਟੀ ਪੀ ਦਾ ਪ੍ਰੋਜੈਕਟ ਵੀ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ  ਸਰਕਾਰੀ ਮੁਲਾਜ਼ਮ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਲਈ ਜਗਾ ਪਹਿਲਾ ਹੀ ਲਾਲ ਕੋਠੀ ਕੰਪਲੈਕਸ ਵਿੱਚ ਉਪਲਬਧ ਹੈ। ਉਨ੍ਹਾਂ ਦਸਿਆ ਕਿ ਟਰੀਮੈਂਟ ਪਲਾਂਟ ਦੇ ਸੌਧੇ ਹੋਏ ਪਾਣੀ ਨੂੰ ਜਿਮੀਦਾਰਾ ਨੂੰ ਸਿੰਚਾਈ ਹਿਤ ਦੇਣ ਹਿਤ ਭੂਮੀ ਰੱਖਿਆ ਵਿਭਾਗ ਵਲੋ ਪ੍ਰੋਜੈਕਟ ਦਾ ਤਿਆਰ ਕੀਤਾ ਜਾ ਰਿਹਾ ਹੈ।ਇਸ ਨਾਲ ਕਰੀਬ 400 ਕਿਲ੍ਹੇ ਦੇ ਰਕਬੇ ਵਿਚ ਸਿੰਚਾਈ ਕੀਤੀ ਜਾ ਸਕੇਗੀ। ਇਸ ਮੌਕੇ ਐਸਡੀਐਮ ਦੇ ਨਾਲ ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਵਿਸ਼ਵਜੀਤ ਸਿੰਘ , ਇੰਜੀਨੀਅਰ ਰਾਕੇਸ਼ ਮੋਹਨ ਮੱਕੜ ਅਤੇ ਗਗਨ ਬਜਾਜ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here