ਕਿਸਾਨਾਂ ਨਾਲ ਮੀਟਿੰਗ ਦੇ ਲਈ ਜਹਾਜ਼ ਦੀ ‘ਟੁੱਟੀ’ ਸੀਟ ’ਤੇ ਬੈਠੇ ਕੇਂਦਰੀ ਖੇਤੀਬਾੜੀ ਮੰਤਰੀ

Date:

spot_img

Delhi News: ਕੇਂਦਰੀ ਖੇਤੀਬਾੜੀ ਮੰਤਰੀ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਿਵਰਾਜ਼ ਚੌਹਾਨ ਵੱਲੋਂ ਦੇਸ ਦੀ ਨਾਮੀ ਹਵਾਈ ਜਹਾਜ਼ ਕੰਪਨੀ ਏਅਰ ਇੰਡੀਆ ਉੱਪਰ ਬਦਇੰਤਜਾਮੀ ਦੇ ਚੁੱਕੇ ਸਵਾਲਾਂ ਦਾ ਮਾਮਲਾ ਗਰਮਾ ਗਿਆ ਹੈ। ਚੰਡੀਗੜ੍ਹ ’ਚ ਕਿਸਾਨਾਂ ਨਾਲ ਅੱਜ ਹੋਣ ਵਾਲੀ ਮੀਟਿੰਗ ਵਿਚ ਸਮੂਲੀਅਤ ਕਰਨ ਲਈ ਏਅਰ ਇੰਡੀਆ ਦੀ ਫ਼ਲਾਈਟ ’ਤੇ ਭੋਪਾਲ ਤੋਂ ਦਿੱਲੀ ਆਉਣ ਸਮੇਂ ਇਹ ਘਟਨਾ ਵਾਪਰੀ, ਜਿਸਦੇ ਬਾਰੇ ਖ਼ੁਦ ਕੇਂਦਰੀ ਮੰਤਰੀ ਨੇ ਆਪਣੇ ਸੋਸਲ ਮੀਡੀਆ ਅਕਾਉਂਟ ‘ਐਕਸ’ ਉਪਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਪਹਿਲਾਂ ਹੀ ਚਰਚਾ ਵਿਚ ਰਹਿਣ ਵਾਲੀ ਏਅਰ ਇੰਡੀਆ ਨੂੰ ਕੁੱਝ ਸਮਾਂ ਪਹਿਲਾਂ ਦੇਸ ਦੇ ਇੱਕ ਵੱਡੇ ਉਦਯੋਗਿਕ ਘੁਰਾਣੇ ਵੱਲੋਂ ਖਰੀਦ ਲਿਆ ਗਿਆ ਸੀ। ਮੰਤਰੀ ਨੇ ਵਿਸਥਾਰ ’ਚ ਇਸ ਘਟਨਾ ਬਾਰੇ ਦਸਿਆ ਕਿ ਉਨ੍ਹਾਂ ਵੱਲੋਂ ਕੁਰੂਕਸ਼ੇਤਰ ਵਿਚ ਕੁਦਰਤੀ ਖੇਤੀ ਮਿਸ਼ਨ ਨੂੰ ਮਿਲਣਾ ਸੀ ਅਤੇ ਚੰਡੀਗੜ੍ਹ ਵਿੱਚ ਕਿਸਾਨ ਸੰਗਠਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਸੀ, ਜਿਸਦੇ ਚੱਲਦੇ ਸਮੇਂ ਸਿਰ ਪੁੱਜਣ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ 19436 ਵਿੱਚ ਟਿਕਟ ਬੁੱਕ ਕੀਤੀ ਸੀ।ਇਹ ਵੀ ਪੜ੍ਹੋ  ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਉਨ੍ਹਾਂ ਦਸਿਆ ਕਿ ਮੈਨੂੰ ਸੀਟ ਨੰਬਰ 8 ਸੀ ਅਲਾਟ ਕੀਤੀ ਗਈ ਪਰ ਜਦ ਮੈਂ ਜਾ ਕੇ ਸੀਟ ’ਤੇ ਬੈਠਾ ਤਾਂ ਪਤਾ ਚੱਲਿਆ ਕਿ ਇਹ ਸੀਟ ਟੁੱਟੀ ਹੋਈ ਸੀ ਅਤੇ ਅੰਦਰੋਂ ਧੱਸੀ ਹੋਈ ਸੀ। ਇਸ ਸੀਟ ਉਪਰ ਬੈਠ ਕੇ ਸਫ਼ਰ ਕਰਨਾ ਕਾਫ਼ੀ ਦੁਖਦਾਈ ਸੀ। ਕੇਂਦਰੀ ਮੰਤਰੀ ਨੇ ਅੱਗੇ ਦਸਿਆ ਕਿ ਜਦੋਂ ਮੈਂ ਫਲਾਈਟ ਅਟੈਂਡੈਂਟ ਨੂੰ ਪੁੱਛਿਆ ਕਿ ਇਹ ਸੀਟ ਖ਼ਰਾਬ ਸੀ ਤਾਂ ਇਸ ਨੂੰ ਅਲਾਟ ਕਿਉਂ ਕੀਤਾ ਗਿਆ? ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਇਹ ਸੀਟ ਠੀਕ ਨਹੀਂ ਹੈ ਅਤੇ ਇਸ ਦੀ ਟਿਕਟ ਨਾ ਵੇਚੀ ਜਾਵੇ। ਇੱਥੇ ਸਿਰਫ਼ ਇੱਕ ਤੋਂ ਵੱਧ ਅਜਿਹੀਆਂ ਸੀਟਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਫ਼ਲਾਈਟ ਵਿਚ ਕੁੱਝ ਮੇਰੇ ਸਹਿ-ਯਾਤਰੀਆਂ ਨੇ ਮੈਨੂੰ ਆਪਣੀ ਸੀਟ ਬਦਲ ਕੇ ਚੰਗੀ ਸੀਟ ’ਤੇ ਬੈਠਣ ਦੀ ਤਾਕੀਦ ਕੀਤੀ, ਪਰ ਮੈਂ ਆਪਣੇ ਲਈ ਕਿਸੇ ਹੋਰ ਦੋਸਤ ਨੂੰ ਮੁਸੀਬਤ ਕਿਉਂ ਖੜ੍ਹੀ ਕਰਾਂ, ਮੈਂ ਫੈਸਲਾ ਕੀਤਾ ਕਿ ਮੈਂ ਇਸ ਸੀਟ ’ਤੇ ਬੈਠ ਕੇ ਆਪਣੀ ਯਾਤਰਾ ਪੂਰੀ ਕਰਾਂਗਾ।ਮੇਰਾ ਅੰਦਾਜ਼ਾ ਸੀ ਕਿ ਟਾਟਾ ਮੈਨੇਜਮੈਂਟ ਦੇ ਸੱਤਾ ਸੰਭਾਲਣ ਤੋਂ ਬਾਅਦ ਏਅਰ ਇੰਡੀਆ ਦੀ ਸੇਵਾ ਵਿੱਚ ਸੁਧਾਰ ਹੋਇਆ ਹੋਵੇਗਾ, ਪਰ ਇਹ ਮੇਰਾ ਭਰਮ ਨਿਕਲਿਆ।

ਇਹ ਵੀ ਪੜ੍ਹੋ  ਕਿਸਾਨਾਂ ਤੇ ਕੇਂਦਰ ਵਿਚਕਾਰ ਚੰਡੀਗੜ੍ਹ ’ਚ ਮੀਟਿੰਗ ਅੱਜ, ਕੇਂਦਰੀ ਖੇਤੀਬਾੜੀ ਮੰਤਰੀ ਹੋਣਗੇ ਸ਼ਾਮਲ

ਕੇਂਦਰੀ ਮੰਤਰੀ ਨੇ ਅਖ਼ੀਰ ਵਿਚ ਇਹ ਵੀ ਕਿਹਾ ਕਿ ‘‘ਮੈਨੂੰ ਬੈਠਣ ਦੀ ਅਸੁਵਿਧਾ ਦੀ ਕੋਈ ਚਿੰਤਾ ਨਹੀਂ ਹੈ, ਪਰ ਯਾਤਰੀਆਂ ਤੋਂ ਪੂਰੀ ਰਕਮ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਖਰਾਬ ਅਤੇ ਦਰਦਨਾਕ ਸੀਟਾਂ ’ਤੇ ਬਿਠਾਉਣਾ ਅਨੈਤਿਕ ਹੈ। ਕੀ ਇਹ ਯਾਤਰੀਆਂ ਨਾਲ ਧੋਖਾ ਨਹੀਂ ਹੈ?ਕੀ ਏਅਰ ਇੰਡੀਆ ਪ੍ਰਬੰਧਨ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇਗਾ ਕਿ ਭਵਿੱਖ ਵਿੱਚ ਕਿਸੇ ਵੀ ਯਾਤਰੀ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਇਹ ਮੁਸਾਫਰਾਂ ਦੀ ਜਲਦੀ ਪਹੁੰਚਣ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਜਾਰੀ ਰੱਖੇਗਾ।’’ ਉਧਰ ਕੇਂਦਰੀ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਏਅਰ ਇੰਡੀਆ ਦਾ ਮੁਆਫ਼ੀਨਾਮਾ ਸਾਹਮਣੇ ਆਇਆ ਹੈ। ਏਅਰ ਇੰਡੀਆ ਨੇ ਜਿੱਥੈ ਇਸ ਘਟਨਾ ਦੇ ਲਈ ਕੇਂਦਰੀ ਮੰਤਰੀ ਤੋਂ ਮੁਆਫ਼ੀ ਮੰਗੀ ਹੈ ਅਤੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਮੰਗਿਆ ਹੈ ਤੇ ਨਾਲ ਹੀ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਸੰਭਵ ਕੋਸ਼ਿਸ਼ ਕਰਨਗੇ ਕਿ ਅੱਗੇ ਤੋਂ ਕੋਈ ਅਜਿਹਾ ਘਟਨਾ ਨਾ ਵਾਪਰੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...