Friday, April 17, 2026
spot_img
spot_img

ਮਹਿਤਾ ਪਰਿਵਾਰ ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ ਵਿਸ਼ਾਲ “ਸ੍ਰੀ ਸ਼ਿਵ ਮਹਾਂਪੁਰਾਣ ਕਥਾ” ਦਾ ਸ਼ੁਭ ਆਰੰਭ 6 ਮਾਰਚ ਨੂੰ

Date:

spot_img

👉5 ਮਾਰਚ ਦੀ ਸਵੇਰੇ 11 ਵਜੇ ਪ੍ਰਾਚੀਨ ਸ੍ਰੀ ਹਨੁੰਮਾਨ ਮੰਦਰ ਤੋਂ ਸ਼ੁਰੂ ਹੋਵੇਗੀ ਪੰਜਾਬੀ ਸੱਭਿਅਤਾ ਨੂੰ ਦਰਸਾਉਣ ਵਾਲੀ ਸੋਭਾ ਯਾਤਰਾ: ਅਮਰਜੀਤ ਮਹਿਤਾ
👉ਸ੍ਰੀ ਵੈਸ਼ਨੂੰ ਮਾਤਾ ਮੰਦਰ, ਪਟੇਲ ਨਗਰ ਰਿੰਗ ਰੋਡ ਦੇ ਨੇੜੇ ਪੰਡਿਤ ਪ੍ਰਦੀਪ ਮਿਸ਼ਰਾ ਸੀਹੋਰ ਵਾਲੇ ਕਰਨਗੇ ਕਥਾ ਵਾਚਨ
👉ਸ਼ਰਧਾਲੂਆਂ ਦੇ ਰਹਿਣ, ਖਾਣ ਪੀਣ ਸਮੇਤ ਮੋਬਾਈਲ ਟੁਆਇਲੈਟ ਅਤੇ ਮੈਡੀਕਲ ਟ੍ਰੀਟਮੈਂਟ ਦਾ ਵੀ ਪ੍ਰਬੰਧ: ਮੇਅਰ ਪਦਮਜੀਤ ਸਿੰਘ ਮਹਿਤਾ
Bathinda News:ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਧਾਰਮਿਕ ਲਹਿਰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਮਹਿਤਾ ਪਰਿਵਾਰ ਵੱਲੋਂ ਆਮ ਜਨਤਾ ਅਤੇ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਦੂਸਰੀ ਵਿਸ਼ਾਲ “ਸ੍ਰੀ ਸ਼ਿਵ ਮਹਾਂਪੁਰਾਣ ਕਥਾ” ਦਾ ਆਯੋਜਨ 6 ਮਾਰਚ ਤੋਂ 12 ਮਾਰਚ ਤੱਕ ਸ਼੍ਰੀ ਵੈਸ਼ਨੂੰ ਮਾਤਾ ਮੰਦਿਰ, ਪਟੇਲ ਨਗਰ, ਰਿੰਗ ਰੋਡ ਦੇ ਨੇੜੇ ਕੀਤਾ ਜਾ ਰਿਹਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕਥਾ ਦਾ ਵਾਚਨ ਪ੍ਰਸਿੱਧ ਅੰਤਰਰਾਸ਼ਟਰੀ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਸੀਹੋਰ ਵਾਲਿਆਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕਥਾ ਦਾ ਵਾਚਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕੀ ਬੱਸ ਅੱਡੇ ਵਾਲੀ ਸਾਈਟ ‘ਤੇ ਕਰੀਬ 20 ਏਕੜ ਜਗ੍ਹਾ ਵਿੱਚ ਉਕਤ ਵਿਸ਼ਾਲ ਧਾਰਮਿਕ ਸਮਾਰੋਹ ਆਯੋਜਿਤ ਹੋਵੇਗਾ, ਜਿਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ  ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸ਼੍ਰੀ ਮਹਿਤਾ ਨੇ ਦੱਸਿਆ ਕਿ ਪਾਰਕਿੰਗ ਲਈ ਰਿੰਗ ਰੋਡ ਦੀ ਸਲਿਪ ਰੋਡ ਅਤੇ ਇੰਪਰੂਵਮੈਂਟ ਟਰੱਸਟ ਦੇ ਪਲਾਟ ਵਿੱਚ ਵੀ ਵਿਵਸਥਾ ਕੀਤੀ ਗਈ ਹੈ। ਜਦੋਂ ਕਿ ਟਰੈਫਿਕ ਸੁਧਾਰ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਮਾਰਚ ਦੀ ਸਵੇਰੇ 11 ਵਜੇ ਪ੍ਰਾਚੀਨ ਸ੍ਰੀ ਹਨੁਮਾਨ ਮੰਦਰ, ਪੋਸਟ ਆਫਿਸ ਬਾਜ਼ਾਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼੍ਰੀ ਹਨੁਮਾਨ ਮੂਰਤੀ ਦੇ ਨੇੜੇ ਸਮਾਪਤ ਹੋਵੇਗੀ, ਜਿਸ ਵਿੱਚ ਇਸ ਵਾਰ ਪੰਜਾਬ ਦੀ ਸੱਭਿਅਤਾ ਅਤੇ ਰੰਗਲਾ ਪੰਜਾਬ ਦਰਸਾਉਣ ਲਈ ਬੱਚੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਪੋਸ਼ਾਕਾਂ ਵਿੱਚ ਨਜ਼ਰ ਆਉਣਗੇ। ਇਸ ਦੌਰਾਨ ਭੰਗੜਾ, ਗਿੱਦਾ ਤੇ ਹੋਰ ਸਭਿਆਚਾਰਕ ਪ੍ਰੋਗ੍ਰਾਮ ਦਾ ਆਯੋਜਨ ਵੀ ਹੋਵੇਗਾ। ਮਹਿਲਾਵਾਂ ਵੱਲੋਂ ਕਲਸ਼ ਯਾਤਰਾ ਕੱਢੀ ਜਾਵੇਗੀ, ਜਦੋਂ ਕਿ ਰੱਥ, ਹਾਥੀ, ਘੋੜੇ ਵੀ ਇਸ ਯਾਤਰਾ ਵਿੱਚ ਸ਼ਾਮਿਲ ਹੋਣਗੇ। ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਵਿੱਚ ਆਯੋਜਿਤ ਹੋ ਰਹੀ ਦੂਸਰੀ ਵਿਸ਼ਾਲ “ਸ੍ਰੀ ਸ਼ਿਵ ਮਹਾਂਪੁਰਾਣ ਕਥਾ” ਲਈ ਮੁਫਤ ਪਾਸ ਮੈਨੂੰ ਵੀ ਦੇ ਦਿਓ ਹੋਟਲ ਗੋਲਡ ਸਟਾਰ ਬੀਬੀ ਵਾਲਾ ਰੋਡ ਪਨ ਦੀ ਪ੍ਰੋਪਰਟੀਜ਼ ਆਦਰਸਨ ਅਗਰ ਗਲੀ ਨੰਬਰ ਇੱਕ ਵਾਰਡ ਨੰਬਰ 48 ਵਿੱਚ 7 ਮੇਅਰ ਸੀਗੀ ਪਦਮਜੀਤ ਸਿੰਘ ਮਹਿਤਾ ਦੇ ਦਫਤਰ ਬੋਬੀ ਬਿਰਲਾ ਮਿਲ ਕਲੋਨੀ ਗਲੀ ਨੰਬਰ ਇੱਕ ਵਾਰੀ ਰਾਜ ਬੁਕ ਸੈਂਟਰ ਡਾਕਟਰ ਓਪੀ ਮਿੱਤਲ ਦੇ ਸਾਹਮਣੇ ਕੋਟ ਰੋਡ ਫਰੈਮਿੰਗ ਮੋਮੈਂਟ ਸਟੂਡੀਓ ਨਹੀਂ ਬਸਤੀ ਗਲੀ ਨੰਬਰ ਛੇ ਅਤੇ ਸੋਨੂ ਫੋਟੋਗ੍ਰਾਫੀ ਨਵੀਂ ਬਸਤੀ ਗਲੀ ਨੰਬਰ ਛੇ ਤੋਂ ਮਿਲਣਗੇ। ਦੂਸਰੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਈ-ਪਾਸ ਦੀ ਵਿਵਸਥਾ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

ਜਿਸ ਦੇ ਲਈ ਵੈਬਸਾਈਟ https://shivkatha.softelsolutions.in/ ਤੋਂ ਸ਼ਰਧਾਲੂ ਆਪਣੇ ਪਾਸ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕੀ ਇਹ ਸਮਾਰੋਹ ਵਿੱਚ ਸ਼੍ਰੀ ਖਾਟੂ ਸ਼ਿਆਮ ਜੀ ਪ੍ਰਚਾਰ ਸੰਮਤੀ, ਹਰੀ ਓਮ ਸ਼ੰਕਰ ਚਰਨ ਪਾਦੂਕਾ ਸੇਵਾ ਦਲ, ਸ੍ਰੀ ਸਾਈਂ ਸੇਵਾ ਦਲ, ਅਗਰਵਾਲ ਮਾਰਵਾੜੀ ਪਰਿਵਾਰ ਸਭਾ, ਆਦਰਸ਼ ਵੈਲਫੇਅਰ ਸੋਸਾਇਟੀ, ਸ਼ਿਵ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਮ ਜਨਤਾ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਵੀ ਇਸ ਵਿਸ਼ਾਲ “ਸ੍ਰੀ ਸ਼ਿਵ ਮਹਾਂਪੁਰਾਣ ਕਥਾ” ਵਿੱਚ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੇ ਹਨ, ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਨਾਲ ਜੁੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਦਿੱਤੇ ਜਾਣ ਵਾਲੇ ਫੰਡ ਲਈ ਅਕਾਊਂਟ ਨੰਬਰ 0148102100001251, ਦ ਵਾਈਟ ਪੇਪਰ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ, ਪੰਜਾਬ ਨੈਸ਼ਨਲ ਬੈਂਕ, ਬਠਿੰਡਾ (Account no: 0148102100001251, Account Name : The White Paper education and welfare Society, IFSC : PUNB0014810, Punjab National Bank, Bank street , Bathinda) ਵੀ ਜਾਰੀ ਕੀਤਾ ਗਿਆ ਹੈ। ਆਰਤੀ ਅਤੇ ਪੰਡਿਤ ਪ੍ਰਦੀਪ ਮਿਸ਼ਰਾ ਜੀ ਨਾਲ ਸਵਾਲ ਜਵਾਬ ਲਈ ਪਰਚੀ ਕਟਵਾਉਣ ਲਈ ਰਸ਼ੀਦ ਵੀ ਤਿਆਰ ਕੀਤੀ ਗਈ ਹੈ, ਜੋ ਪਾਸ ਸੈਂਟਰਾਂ ਤੋਂ ਹੀ ਮਿਲਣਗੀਆਂ। ਇਸ ਦੌਰਾਨ ਕਥਾ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਜਿਸ ਬਾਬਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਸ਼ਹਿਰ ਵਿੱਚ ਇੱਕ ਹੀ ਤਰ੍ਹਾਂ ਦੇ ਡਿਜ਼ਾਇਨ ਵਾਲੇ ਪੋਸਟਰ ਲਗਾਏ ਗਏ ਹਨ, ਇਸ ਤੋਂ ਇਲਾਵਾ ਕਿਸੇ ਹੋਰ ਡਿਜ਼ਾਇਨ ਵਿੱਚ ਲਗਾਏ ਗਏ ਪੋਸਟਰ ਉਨ੍ਹਾਂ ਨਾਲ ਸੰਬੰਧਿਤ ਨਹੀਂ ਹਨ।

ਇਹ ਵੀ ਪੜ੍ਹੋ  10 KG ਹੈਰੋਇਨ ਰਿਕਵਰੀ ਮਾਮਲਾ: ਪੰਜਾਬ ਪੁਲਿਸ ਵੱਲੋਂ ਦੋਸ਼ੀ ਹਰਮਨਦੀਪ ਦੇ ਬਿਆਨ ਦੇ ਆਧਾਰ ‘ਤੇ 2 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ; ਕੁੱਲ ਬਰਾਮਦੀ 15 ਕਿਲੋਗ੍ਰਾਮ ਤੱਕ ਪਹੁੰਚੀ

ਉਨ੍ਹਾਂ ਦੱਸਿਆ ਕਿ ਕਥਾ ਤੋਂ ਪਹਿਲਾਂ ਬਠਿੰਡਾ ਨੂੰ ਲਾਈਟਿੰਗ ਨਾਲ ਸਜਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੀ ਵਾਰ ਕਰੀਬ 12 ਤੋਂ 15 ਲੱਖ ਸ਼ਰਧਾਲੂ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਵਿੱਚ ਪਹੁੰਚੇ ਸਨ, ਇਸ ਵਾਰ ਕਰੀਬ 20 ਤੋਂ 30 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਲਈ ਬਹੁਤ ਹੀ ਚੰਗੇ ਅਤੇ ਉਚਿਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ, ਖਾਣ ਪੀਣ ਦੀ ਵਿਵਸਥਾ ਵੀ ਕੀਤੀ ਗਈ ਹੈ, ਜਦੋਂ ਕਿ ਮੋਬਾਈਲ ਟੁਆਇਲੈਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਸ਼ਰਧਾਲੂਆਂ ਲਈ ਮੈਡੀਕਲ ਸੁਵਿਧਾ ਦੇਣ ਲਈ ਦੋ ਐਂਬੂਲੈਂਸ ਪ੍ਰੋਗ੍ਰਾਮ ਸਥਲ ਦੇ ਗੇਟ ਦੇ ਨੇੜੇ ਤੈਨਾਤ ਰਹਿਣਗੀਆਂ ਅਤੇ ਛੋਟੀਆਂ ਡਿਸਪੈਂਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਈ ਵੀ ਮਹਿੰਗੀ ਚੀਜ਼, ਜਾਂ ਗਹਿਣੇ ਆਪਣੇ ਨਾਲ ਨਾ ਲੈ ਕੇ ਆਉਣ, ਬਲਕਿ ਜਰੂਰਤ ਦੀ ਚੀਜ਼ ਹੀ ਨਾਲ ਲੈ ਕੇ ਆਉਣ, ਤਾਂ ਜੋ ਕਿਸੇ ਵੀ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨਾਲ ਉਕਤ ਸਮਾਰੋਹ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੇ ਅਹੁਦੇਦਾਰ ਡਿੰਪੀ ਔਹਰੀ, ਕਮਲ ਔਹਰੀ, ਵਾਰਿਜ ਆਹੂਜਾ, ਮਨੀਸ਼ ਪਾਂਧੀ, ਅਸ਼ਵਨੀ ਬੰਟੀ, ਰਾਕੇਸ਼ ਬੌਬੀ, ਰਾਜਕਮਲ, ਜਗਦੀਸ਼ ਗੋਇਲ, ਕੇਕੇ ਮਿੱਤਲ, ਮਹਿੰਦਰ ਰਾਜਪੂਤ, ਸਚਿਨ, ਗੁਰਪ੍ਰੀਤ ਸਿੰਘ, ਹਸਨ, ਸੰਜੂ, ਦੀਪਕ ਤੇ ਹੋਰ ਅਹੁਦੇਦਾਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...