By Sukhvir Mann
Faridkot News: ਸਥਾਨਕ ਸ਼ਹਿਰ ਦੇ ਵਿਚ ਦੁਪਿਹਰ ਸਮੇਂ ਇੱਕ ਨਾਮੀ ਸਕੂਲ ਅੱਗੇ ਖੜੀ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੀ ਘਟਨਾ ਵਿਚ ਕਾਰ ਸੜ ਕੇ ਬੁਰੀ ਤਰ੍ਹਾਂ ਰਾਖ਼ ਹੋ ਗਈ। ਹਾਲਾਂਕਿ ਕਾਰ ਚਾਲਕ ਦੇ ਮੌਕੇ ਸਿਰ ਹੇਠਾਂ ਉੱਤਰਨ ਕਾਰਨ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੂਚਨਾ ਮਿਲਦੇ ਹੀ ਪੁਲਿਸ ਦੀ ਪੀਸੀਆਰ ਟੀਮ ਅਤੇ ਫ਼ਾਈਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ ਅਤੇ ਅੱਗ ਉਪਰ ਕਾਬੂ ਪਾਇਆ।
ਇਹ ਵੀ ਪੜ੍ਹੋ ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਦਸਿਆ ਜਾ ਰਿਹਾ ਹੈ ਕਿ ਦਸ਼ਮੇਸ ਸਕੂਲ ਵਿਚ ਪੜ੍ਹਦੇ ਆਪਣੇ ਬੱਚੇ ਨੂੰ ਰਾਜੀਵ ਕੁਮਾਰ ਨਾਂ ਦਾ ਵਿਅਕਤੀ ਆਪਣੀ ਵੈਗਨਰ ਕਾਰ ’ਤੇ ਲੈਣ ਆਇਆ ਹੋਇਆ ਸੀ। ਇਹ ਕਾਰ ਸੀਐਨਜੀ ਗੈਸ ਉਪਰ ਦੱਸੀ ਜਾ ਰਹੀ ਹੈ ਤੇ ਜਦ ਵਾਪਸੀ ਸਮੇਂ ਗੱਡੀ ਨੂੰ ਸਟਾਰਟ ਕਰਨ ਲਈ ਸੈਲਫ਼ ਮਾਰੀ ਤਾਂ ਇਸ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਗਿਆ ਤੇ ਦੇਖਦੇ ਹੀ ਦੇਖਦੇ ਕਾਰ ਨੂੰ ਅੱਗ ਪੈ ਗਈ। ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।