ਜਾਗੋ ਸਮਾਗਮ ’ਚ ਹੋਏ ਹਵਾਈ ਫ਼ਾਈਰ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ ਦਾ ਮਾਮਲਾ ਗਰਮਾਇਆ, ਦੇਖੋ ਵੀਡੀਓ

Date:

spot_img

👉ਪਿੰਡ ਦੇ ਲੋਕਾਂ ਨੇ ਗੋ+ਲੀ ਨਾਲ ਮੌਤ ਹੋਣ ਦੇ ਲਗਾਏ ਦੋਸ਼, ਪ੍ਰਵਾਰ ਦਾ ਦਾਅਵਾ ਹੋਈ ਹਾਰਟ ਅਟੈਕ ਨਾਲ ਮੌਤ
Jalandhar News: ਕੁੱਝ ਦਿਨ ਪਹਿਲਾਂ ਕਸਬਾ ਗੋਰਾਇਆ ਨਜਦੀਕ ਇੱਕ ਵਿਆਹ ਦੇ ਜਾਗੋ ਸਮਾਗਮ ਦੌਰਾਨ ਕਥਿਤ ਤੌਰ ’ਤੇ ਹੋਏ ਹਵਾਈ ਫ਼ਾਈਰ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਹੁਣ ਗਰਮਾ ਗਿਆ ਹੈ। ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਪੰਮੀ(45 ਸਾਲ) ਪਿੰਡ ਚੱਕ ਦੇਸ ਰਾਜ ਦੀ ਮਹਿਲਾ ਸਰਪੰਚ ਨੀਰੂ ਦਾ ਘਰ ਵਾਲਾ ਸੀ। ਜਿਸਦਹਾਲਾਂਕਿ ਪ੍ਰਵਾਰ ਵਾਲਿਆਂ ਨੇ ਇਸ ਘਟਨਾ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਪੰਮੀ ਦਾ ਤੱਟ-ਫੱਟ ਅੰਤਿਮ ਸੰਸਕਾਰ ਵੀ ਕਰ ਦਿੱਤਾ ਪ੍ਰੰਤੂ ਮ੍ਰਿਤਕ ਦੇ ਦੋਸਤ ਅਤੇ ਪਿੰਡ ਵਾਲੇ ਇਸਦੇ ਪਿੱਛੇ ਗਹਿਰੀ ਸਾਜਸ਼ ਹੋਣ ਦਾ ਦੋਸ਼ ਲਗਾ ਰਹੇ ਹਨ।

ਇਹ ਵੀ ਪੜ੍ਹੋ ਕੇਂਦਰ ਤੇ ਕਿਸਾਨ ਆਗੂਆਂ ਵਿਚਕਾਰ 6ਵੇਂ ਗੇੜ੍ਹ ਦੀ ਮੀਟਿੰਗ ਹੋਈ ਖ਼ਤਮ,ਦੇਖੋ ਕੀ ਨਿਕਲਿਆ ਨਤੀਜ਼ਾ 

ਜਾਗੋ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਦੀ ਵੀ ਹੁਣਇੱਕ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਜਿਸਦੇ ਵਿਚ ਇੱਕ ਨੌਜਵਾਨ ਸਾਫ਼ ਤੌਰ ’ਤੇ ਹੱਥ ਵਿਚ ਪਿਸਤੌਲ ਫ਼ੜ ਕੇ ਗੋਲੀਆਂ ਚਲਾ ਰਿਹਾ ਹੈ ਤੇ ਇਸ ਦੌਰਾਨ ਹੀ ਭੰਗੜਾ ਪਾ ਰਿਹਾ ਪੰਮੀ ਅਚਾਨਕ ਡਿੱਗ ਪੈਂਦਾ ਹੈ। ਜਦਕਿ ਭੰਗੜਾ ਤੇ ਹਵਾਈ ਫ਼ਾਈਰ ਜਾਰੀ ਰਹਿੰਦੇ ਹਨ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਪਿੰਡ ਦੇ ਲੋਕਾਂ ਵੱਲੋਂ ਧਰਨਾ ਵੀ ਲਗਾਇਆ ਗਿਆ। ਦੂਜੇ ਪਾਸੇ ਮ੍ਰਿਤਕ ਦੀ ਘਰਵਾਲੀ ਨੀਰੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਸਦਾ ਪਤੀ ਦਿਲ ਦਾ ਮਰੀਜ਼ ਸੀ ਅਤੇ ਘਟਨਾ ਸਮੇਂ ਉਸਨੂੰ ਹਾਰਟ ਅਟੈਕ ਆਇਆ ਸੀ।

ਇਹ ਵੀ ਪੜ੍ਹੋ ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਬੇਸ਼ੱਕ ਉਹ ਵੀਡੀਓ ਵਿਚ ਜਾਗੋ ਸਮਾਗਮ ’ਚ ਹਵਾਈ ਫ਼ਾਈਰ ਹੋਣ ਦੀ ਪੁਸ਼ਟੀ ਕਰ ਰਹੀ ਹੈ ਪ੍ਰੰਤੂ ਗੱਲਬਾਤ ਦੌਰਾਨ ਆਪਣੇ ਪਤੀ ਦੀ ਮੌਤ ਗੋਲੀ ਲੱਗਣ ਨਾਲ ਹੋਣ ਤੋਂ ਪੱਲਾ ਝਾੜਦੀ ਨਜ਼ਰ ਆਈ। ਜਦਕਿ ਧਰਨਾਕਾਰੀਆਂ ਦਾ ਦਾਅਵਾ ਸੀਕਿ ਵਿਆਹ ਸਮਾਗਮ ਤੇ ਹਵਾਈ ਫ਼ਾਈਰ ਕਰਨ ਵਾਲਾ ਪ੍ਰਭਾਵਸ਼ਾਲੀ ਪ੍ਰਵਾਰ ਹੈ ਤੇ ਮਾਮਲੇ ਨੂੰ ਜਾਣਬੁੱਝ ਕੇ ਦੂਜੇ ਪਾਸੇ ਘੁਮਾਇਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮ੍ਰਿਤਕ ਪੰਮੀ ਦੇ ਅੰਤਿਮ ਸੰਸਕਾਰ ਵੀ ਡੀਜਲ ਪਾ ਕੇ ਕੀਤਾ ਗਿਆ। ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਧਰ ਵੀਡੀਓ ਵਾਈਰਲ ਹੋਣ ਤੋਂ ਬਾਅਦ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪ੍ਰਵਾਰ ਮੁਤਾਬਕ ਇਹ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਪ੍ਰੰਤੂ ਫ਼ਿਰ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...