👉ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਬਣਨ ਦੀ ਕੀਤੀ ਅਪੀਲ
Muktsar News:ਮਾਨਯੋਗ ਗੌਰਵ ਯਾਦਵ ਆਈ.ਪੀ.ਐਸ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਾ ਪੁਲਿਸ ਮੁਖੀ ਮਾਨਯੋਗ ਡਾ.ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਦਿੰਦੇ ਹੋਏ ਵਾਲੀਬਾਲ ਸ਼ੂਟਿੰਗ(ਕੱਚੀ)ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਤਿੰਨ ਦਿਨ 21-22-23 ਫਰਵਰੀ ਹੋਣਾ ਸੀ ਜਿਸ ਦਾ ਅੱਜ ਅਖੀਰਲਾ ਦਿਨ ਹੈ । ਇਹ ਖੇਡ ਮੇਲਾ ਟੂਰਨਾਮੈਂਟ ਬਠਿੰਡਾ ਰੋਡ ਐਸ.ਐਸ.ਪੀ ਦਫਤਰ ਦੇ ਨਜ਼ਦੀਕ ਪਿੰਡ ਸੰਗੂ ਧੋਣ ਦੇ ਵਿੱਚ ਖੇਡ ਗਰਾਊਂਡ ਵਿੱਚ ਹੋ ਰਿਹਾ ਹੈ।ਪਹਿਲੇ ਦਿਨ 48 ਟੀਮਾਂ ਨੇ ਭਾਗ ਲਿਆ ਦੂਸਰੇ ਦਿਨ 38 ਟੀਮਾਂ ਨੇ ਭਾਗ ਲਿਆ ਅਤੇ ਅੱਜ ਤੀਜੇ ਦਿਨ 08 ਟੀਮਾਂ ਵੱਲੋਂ ਭਾਗ ਲਿਆ ਜਿਨਾਂ ਚ ਪਹਿਲੀਆਂ 06 ਜੇਤੂ ਟੀਮਾਂ ਨੂੰ ਉਹ ਨਾਮ ਦਿੱਤਾ ਜਾਵੇਗਾ। ਇਸ ਮੌਕੇ ਡਾ.ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਮਨਮੀਤ ਸਿੰਘ ਢਿੱਲੋ ਐਸਪੀ(ਡੀ), ਸ. ਮਨਵਿੰਦਰ ਬੀਰ ਸਿੰਘ ਐਸ.ਪੀ.(ਪੀ.ਬੀ.ਆਈ), ਸ਼੍ਰੀ ਕਵਲਪ੍ਰੀਤ ਸਿੰਘ ਚਾਹਲ ਐਸ.ਪੀ (ਐਚ)
, ਸ. ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ ਗਿੱਦੜਬਾਹਾ, ਸ ਅਮਨਦੀਪ ਸਿੰਘ ਡੀ.ਐਸ.ਪੀ (ਐਚ), ਸ੍ਰੀ ਨਵੀਨ ਕੁਮਾਰ ਡੀ.ਐਸ.ਪੀ,ਸ੍ਰੀ ਸਤਨਾਮ ਸਿੰਘ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਸ੍ਰੀ ਸੁਖਜੀਤ ਸਿੰਘ ਡੀ.ਐਸ.ਪੀ,
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ;ਕਾਰ ਦਾ ਟਾਈਰ ਫਟਣ ਕਾਰਨ ਵਾਪਰੇ ਹਾਦਸੇ ’ਚ 4 ਦੋਸਤਾਂ ਦੀ ਹੋਈ ਮੌ+ਤ
ਸ੍ਰੀ ਰਮਨਦੀਪ ਸਿੰਘ ਗਿੱਲ ਡੀ.ਐਸ.ਪੀ, ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਮਲਕੀਤ ਸਿੰਘ ਲਈ ਸਮੂਹ ਖਿਡਾਰੀ ਹਾਜਰ ਸਨ।ਮੌਕੇ ਮਾਨਯੋਗ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਇਹ ਟੂਰਨਾਮੈਂਟ ਤਿੰਨ ਦਿਨ 21-22-23 ਫਰਵਰੀ ਤਿੰਨ ਦਿਨ ਦਾ ਸੀ ਜਿਹੜਾ ਕਿ ਅੱਜ ਅਖੀਰਲਾ ਦਿਨ ਹੈ । ਇਸ ਵਾਲੀਬਾਲ ਟੂਰਨਾਮੈਂਟ ਵਿੱਚ ਕੁੱਲ 96 ਟੀਮਾਂ ਲੜਕੇ ਅਤੇ 04 ਟੀਮਾਂ ਲੜਕੀਆਂ ਦੀਆਂ ਟੀਮਾਂ ਦੀ ਰਜਿਸਟਰੇਸ਼ਨ ਹੋਈ ਸੀ। ਭਾਗ ਲੈਣ ਵਾਲੇ ਖਿਡਾਰੀਆਂ ਦੇ ਲਈ ਰਿਫਰੈਸ਼ਮੈਂਟ ਦਾ ਵੀ ਇੰਤਜਾਮ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਰਜਿਸਟਰੇਸ਼ਨ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਸੀ। ਭਾਗ ਲੈਣ ਵਾਲੀ ਹਰ ਟੀਮ ਦੇ ਮੈਂਬਰ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨ ਕੀਤਾ ਗਿਆ, ਉਹਨਾਂ ਦੱਸਿਆ ਕਿ ਪਹਿਲੀਆਂ ਛੇ ਜੇਤੂ ਟੀਮਾਂ ਨੂੰ ਪਹਿਲਾ ਇਨਾਮ 25000 ਸਮੇਤ ਟਰਾਫੀ, ਦੂਸਰਾ ਇਨਾਮ 15000 ਸਮੇਤ ਟਰਾਫੀ, ਤੀਸਰਾ ਇਨਾਮ 10000 ਸਮੇਤ ਟਰਾਫੀ, ਚੌਥਾ ਇਨਾਮ 6000 ਸਮੇਤ ਟਰਾਫੀ, ਪੰਜਵਾਂ ਇਨਾਮ 5000 ਸਮੇਤ ਟਰਾਫੀ ਤੋਂ ਇਲਾਵਾ ਛੇਵਾਂ ਇਨਾਮ 4000 ਸਮੇਤ ਟਰਾਫੀ ਮਿਲੇਗਾ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰ ਟੀਮ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਖੀਰਲੀਆਂ 20 ਟੀਮਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟੀ ਸ਼ਰਟਾਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ ਨਕਲ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਬੰਦੋਬਸਤ;278 ਉੱਡਣ ਦਸਤੇ ਰੱਖਣਗੇ ਬਾਜ਼ ਅੱਖ
ਇਲਾਵਾ ਅੱਜ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਸਿੱਪੀ ਗਿੱਲ, ਹਰਸਿਮਰਨ ਕੰਗ, ਅਤੇ ਗਗਨ ਕੋਕਰੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ।ਮਾਨਯੋਗ ਐਸ.ਐਸ.ਪੀ ਜੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਜਿੱਥੇ ਸਰੀਰਕ ਨੁਕਸਾਨ ਕਰਦੇ ਹਨ ਉਥੇ ਹੀ ਇਸ ਦੇ ਆਰਥਿਕ ਨੁਕਸਾਨ ਵੀ ਹੁੰਦੇ ਹਨ ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ ਕਿਤੇ ਕੋਈ ਗਲਤ ਸੰਗਤ ਵਿੱਚ ਤਾਂ ਨਹੀਂ ਪੈ ਗਏ ਹਨ ਜੇਕਰ ਕੋਈ ਨੌਜਵਾਨ ਗਲਤ ਸੰਗਤ ਵਿੱਚ ਪੈ ਗਿਆ ਤਾਂ ਉਸ ਨੂੰ ਸਮਝਾ ਬੁਝਾਅ ਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਅਤੇ rehabilitation centre ਵਿੱਚ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਉਤਸਾਹਿਤ ਕੀਤਾ ਜਾਂਦਾ, ਉਹਨਾਂ ਕਿਹਾ ਕਿ ਪੁਲਿਸ ਹਮੇਸ਼ਾ ਤੁਹਾਡੀ ਸੁਰੱਖਿਆ ਲਈ ਹਾਜ਼ਰ ਹੈ ਜੇ ਤੁਹਾਡੇ ਨਜਦੀਕ ਕੋਈ ਨਸ਼ੇ ਵੇਚਦਾ ਹੈ ਤਾਂ ਇਸਦੀ ਜਾਣਕਾਰੀ ਤੁਸੀਂ ਸਾਡੇ ਪੁਲਿਸ ਹੈਲਪਲਾਈਨ ਨੰਬਰ 80549-42100 ਸਾਂਝੀ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲ ਦਾ ਨਾਮ ਗੁਪਤ ਰੱਖਿਆ ਜਾਵੇਗਾ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





