ਦੋ ਨੌਜਵਾਨ ਗੰਭੀਰ ਜਖ਼ਮੀ, ਪੁਲਿਸ ਵੱਲੋਂ ਜਾਂਚ ਸ਼ੁਰੂ
Bathinda News: ਬਠਿੰਡਾ ਦੇ ਮੁਕਤਸਰ ਰੋਡ ’ਤੇ ਸਥਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਨਜ਼ ’ਚ ਮੁੜ ਵਿਦਿਆਰਥੀਆਂ ਵਿਚ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਾਲਜ਼ ਦੇ ਵਿਚ ਲੱਗੇ ਸੱਭਿਆਚਾਰਕ ਮੇਲੇ ਦੌਰਾਨ ਇਹ ਲੜਾਈ ਕਾਲਜ਼ ਦੀ ਕੰਟੀਨ ਕੋਲ ਹੋਈ ਹੈ। ਇਸ ਖੂਨੀ ਝੜਪ ਦੌਰਾਨ ਦੋ ਵਿਦਿਆਰਥੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਵੱਡੀ ਗੱਲ ਇਹ ਹੈ ਕਿ ਅੱਜ ਹੀ ਇਸ ਸੱਭਿਆਚਾਰਕ ਮੇਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਦੇ ਵਜੋਂ ਆਮਦ ਕਰਨੀ ਸੀ, ਜਿਸਦੇ ਚੱਲਦੇ ਕਾਲਜ਼ ਦੇ ਵਿਚ ਚੱਪੇ ਚੱਪੇ ’ਤੇ ਪੁਲਿਸ ਤੈਨਾਤ ਸੀ।
ਇਹ ਵੀ ਪੜ੍ਹੋ ਜਦ ਵਾੜ ਹੀ ਖੇਤ ਨੂੰ ਖਾਣ ਲੱਗੇ;ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਰਾਹੀਂ ਇਕੱਠੀ ਕੀਤੀ ਰਾਸ਼ੀ ‘ਸੰਭਾਲਣ’ ਵਾਲਾ ਥਾਣੇਦਾਰ ਗ੍ਰਿਫਤਾਰ
ਹਾਲਾਂਕਿ ਬਾਅਦ ਵਿਚ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਹੋ ਗਿਆ। ਪ੍ਰੰਤੂ ਅਨੁਸ਼ਾਨ ਦੇ ਦਮਗਜੇ ਮਾਰਨ ਵਾਲੇ ਇਸ ਕਾਲਜ਼ ਦੀ ਪ੍ਰਬੰਧਕੀ ਟੀਮ ’ਤੇ ਸਵਾਲ ਇਸ ਲਈ ਵੀ ਉੱਠ ਰਹੇ ਹਨ ਕਿ ਪਿਛਲੇ ਸਾਲ ਵੀ ਇਸੇ ਮੇਲੇ ਦੌਰਾਨ ਵੱਡੀ ਖੂਨੀ ਝੜਪ ਹੋਈ ਸੀ ਪ੍ਰੰਤੂ ਉਸਤੋਂ ਸਬਕ ਲੈ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਲੱਗਦਾ ਇਸ ਵਾਰ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਧਰ ਪੁਲਿਸ ਦੇ ਟਰੇਨੀ ਆਈਪੀਐਸ ਅਭਿਨਊ ਰਾਣਾ ਅਤੇ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਜਗਦੀਪ ਸਿੰਘ ਵੱਲੋਂ ਸਿਵਲ ਹਸਪਤਾਲ ਵਿਚ ਪੁੱਜ ਕੇ ਜਖਮੀ ਵਿਦਿਆਰਥੀਆਂ ਦੇ ਬਿਆਨ ਲਏ ਗਏ ਹਨ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ;ਕਾਰ ਦਾ ਟਾਈਰ ਫਟਣ ਕਾਰਨ ਵਾਪਰੇ ਹਾਦਸੇ ’ਚ 4 ਦੋਸਤਾਂ ਦੀ ਹੋਈ ਮੌ+ਤ
ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਇਹ ਲੜਾਈ ਕਿਸੇ ‘ਕੁੜੀ’ ਦੇ ਨਾਲ ਗੱਲ ਕਰਨ ਨੂੰ ਲੈਕੇ ਹੋਈ ਹੈ। ਉਨ੍ਹਾਂ ਦਸਿਆ ਕਿ ਜਖ਼ਮੀ ਨੌਜਵਾਨ ਬਾਬਾ ਫ਼ਰੀਦ ਕਾਲਜ਼ ਦੇ ਹੀ ਵਿਦਿਆਰਥੀ ਦੱਸੇ ਜਾ ਰਹੇ ਹਨ। ਇੰਨ੍ਹਾਂ ਜਖ਼ਮੀਆਂ ਦੀ ਪਹਿਚਾਣ ਵਿਸ਼ਾਲਪ੍ਰੀਤ ਸਿੰਘ ਤੇ ਸੁਭਕਰਨ ਸਿੰਘ ਦੇ ਤੌਰ ’ਤੇ ਹੋਈ ਹੈ। ਇਸ ਘਟਨਾ ਸਬੰਧੀ ਜਦ ਕਾਲਜ਼ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਾਲਜ਼ ਅੰਦਰ ਲੜਾਈ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਈ ਵਾਰ ਅਜਿਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ ਉੱਘੀ ਅਦਾਕਾਰਾ ਸੋਨੀਆ ਮਾਨ ਹੋਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਮੁੱਖ ਮੰਤਰੀ ਵੱਲੋਂ ਐਨ ਮੌਕੇ ’ਤੇ ਪ੍ਰੋਗਰਾਮ ਰੱਦ ਕਰਨ ਦੀ ਵੀ ਰਹੀ ਚਰਚਾ!
ਬਠਿੰਡਾ: ਉਧਰ ਇਸ ਕਾਲਜ਼ ਦੇ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਬਣ ਕੇ ਪੁੱਜਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਨ ਮੌਕੇ ‘ਤੇ ਪ੍ਰੋਗਰਾਮ ਰੱਦ ਹੋ ਗਿਆ। ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਬੀਤੇ ਸ਼ਾਮ ਪੰਜ ਵਜੇਂ ਤੋਂ ਹੀ ਮੁੱਖ ਮੰਤਰੀ ਸ: ਮਾਨ ਬਠਿੰਡਾ ਪੁੱਜੇ ਹੋਏ ਸਨ ਤੇ ਅੱਜ ਉਨ੍ਹਾਂ ਵਾਪਸੀ ਵੀ ਕਰੀਬ ਦੋ ਵਜੇਂ ਕਾਲਜ਼ ਤੋਂ ਕੁੱਝ ਕਿਲੋਮੀਟਰ ਦੂਰ ਬਠਿੰਡਾ ਦੀਆਂ ਨਹਿਰਾਂ ’ਤੇ ਸਥਿਤ ਲੇਕਵਿਊ ਰੇਸਟ ਹਾਊਸ ਤੋਂ ਚੰਡੀਗੜ੍ਹ ਲਈ ਕੀਤੀ ਹੈ। ਦਸਣਾ ਬਣਦਾ ਹੈ ਕਿ ਜਦ ਅਕਾਲੀ ਸਰਕਾਰ ਸੀ ਤਾਂ ਇੱਕ ਵਾਰ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮੌਕੇ ’ਤੇ ਇਸ ਕਾਲਜ਼ ਵਿਚ ਮੁੱਖ ਮਹਿਮਾਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।