ਦੋ ਸਾਲਾਂ ਲਈ ਕਿਸਾਨਾਂ ਨੂੰ ਮੱਕੀ ਦੀ ਫਸਲ ਉਪਰ ਐਮਐਸਪੀ ਦੇਣ ਦਾ ਕੀਤਾ ਐਲਾਨ
Bathinda News: ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਰਗਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਐਤਵਾਰ ਨੂੰ ਬਠਿੰਡਾ ਪੱਟੀ ਵਿਚ ਪੁੱਜੇ, ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਉਨ੍ਹਾਂ ਨਰਮਾ ਬੇਲਟ ਵਜੋਂ ਜਾਣੇ ਜਾਂਦੇ ਮੋੜ ਮੰਡੀ ਅਤੇ ਤਲਵੰਡੀ ਸਾਬੋ ’ਚ ਕਿਸਾਨਾਂ ਨਾਲ ਫ਼ਸਲੀ ਬਦਲਾਅ ਸਬੰਧੀ ਚਰਚਾਵਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਦੋ ਸਾਲਾਂ ਲਈ ਮੱਕੀ ਦੀ ਫਸਲ ਐਮਐਸਪੀ ਉੱਪਰ ਖਰੀਦਣ ਦਾ ਵੀ ਐਲਾਨ ਕੀਤਾ।ਇਸ ਦੌਰਾਨ ਉਹਨਾਂ ਕਾਟਨ ਐਂਡ ਜਿੰਨਿਗ ਇੰਡਸਟਰੀ ਐਸੋਸੀਏਸ਼ਨ ਅਤੇ ਹੋਰ ਵਪਾਰਕ ਸੰਸਥਾਵਾਂ ਦੇ ਨਾਲ ਵੀ ਗੱਲਬਾਤ ਕੀਤੀ। ਪਿਛਲੇ ਕੁੱਝ ਦਿਨਾਂ ਤੋਂ ਖੁੱਲ ਕੇ ਆਪਣੀਆਂ ਸਿਆਸੀ ਇਛਾਵਾਂ ਦਾ ਇਜ਼ਹਾਰ ਕਰ ਰਹੇ ਰਾਣਾ ਗੁਰਜੀਤ ਸਿੰਘ ਦੀ ਬਠਿੰਡਾ ਫ਼ੇਰੀ ਨੂੰ ਇਸਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ। ਹਾਲਾਂਕਿ ਇਸ ਦੌਰਾਨ ਉਹਨਾਂ ਕਿਸਾਨਾਂ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕਰਦਿਆਂ ਉਨ੍ਹਾਂ ਦੀ ਬਾਂਹ ਫ਼ੜਣ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ ਜਦ ਵਾੜ ਹੀ ਖੇਤ ਨੂੰ ਖਾਣ ਲੱਗੇ;ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਰਾਹੀਂ ਇਕੱਠੀ ਕੀਤੀ ਰਾਸ਼ੀ ‘ਸੰਭਾਲਣ’ ਵਾਲਾ ਥਾਣੇਦਾਰ ਗ੍ਰਿਫਤਾਰ
ਵਿਧਾਇਕ ਰਾਣਾ ਨੇ ਇਸ ਗੱਲ ’ਤੇ ਦੁੱਖ ਜ਼ਾਹਰ ਕੀਤਾ ਕਿ ਨਰਮਾ ਪੱਟੀ ਵਜੋਂ ਮਸ਼ਹੂਰ ਅੱਜ ਇਸ ਖੇਤਰ ਵਿਚ ਇਸਦੀ ਬੀਜਾਂਦ ਨਾਮਾਤਰ ਰਹਿ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਬਦਲਦੇ ਹਾਲਾਤਾਂ ਮੁਤਾਬਕ ਨਹੀਂ ਮੋੜਿਆ ਤੇ ਨਾਂ ਹੀ ਸਹੂਲਤਾਂ ਮੁਹੱਈਆਂ ਕਰਵਾਈਆਂ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਦੇ ਨਾਲ ਵਪਾਰੀ ਵੀ ਹਨ । ਉਨ੍ਹਾਂ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸਦੇ ਨਾਲ ਜਿੱਥੇ ਧਰਤੀ ਦੇ ਹੇਠਾਂ ਜਾ ਰਹੇ ਪਾਣੀ ਦੀ ਤੇ ਬਿਜਲੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨਾਂ ਦੀਆਂ ਜਮੀਨਾਂ ਵੀ ਬਚਦੀਆਂ ਹਨ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਮੱਕੀ ਦੀ ਫ਼ਸਲ ਬੀਜਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ 10 ਹਜ਼ਾਰ ਰੁਪਏ ਅਤੇ ਕੇਂਦਰ ਸਰਕਾਰ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ। ਇਸਦੇ ਨਾਲ ਹੀ ਰਾਣਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਦੋ ਸਾਲਾਂ ਤੱਕ ਮੱਕੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਪਾਹ ਪੱਟੀ ਵਿੱਚ ਗੁਲਾਬੀ ਕੀੜੇ ਕਾਰਨ ਤਬਾਹੀ ਹੋਈ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ;ਕਾਰ ਦਾ ਟਾਈਰ ਫਟਣ ਕਾਰਨ ਵਾਪਰੇ ਹਾਦਸੇ ’ਚ 4 ਦੋਸਤਾਂ ਦੀ ਹੋਈ ਮੌ+ਤ
ਬੀਟੀ ਕਾਟਨ ਤੋਂ ਬਾਅਦ ਨਵੀਂ ਕਿਸਮ ਦਾ ਬੀਜ਼ ਕਿਸਾਨਾਂ ਨੂੰ ਮੁਹੱਈਆਂ ਨਹੀਂ ਕਰਵਾਇਆ ਗਿਆ। ਬੋਲਗਾਰਡ -3 ਬੀਜ਼ ਮੁਹੱਈਆਂ ਕਰਵਾਉਣ ਲਈ ਕੇਂਦਰ ਤੱਕ ਪਹੁੰਚ ਕਰਨ ਦਾ ਭਰੋਸਾ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਕਿਸੇ ਸਮੇਂ ਲਗਭਗ 20 ਲੱਖ ਏਕੜ ਵਿੱਚ ਕੱਪਾਹ ਦੀ ਖੇਤੀ ਹੁੰਦੀ ਸੀ, ਪਰ ਹੁਣ ਇਹ ਘੱਟ ਕੇ ਸਿਰਫ਼ 2.4 ਲੱਖ ਏਕੜ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਹੇਠੋਂ ਕਪਾਹ ਦੀ ਫਸਲ ਘਟਣ ਦੇ ਨਾਲ ਕਿਸਾਨਾਂ ਤੋਂ ਇਲਾਵਾ ਜਿੰਨਿਗ ਐਂਡ ਸਪਿੰਨਿੰਗ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਹੈ। 440 ਜਿੰਨਿਗ ਮਿਲਾਂ ਵਿੱਚੋਂ 400 ਬੰਦ ਹੋ ਗਈਆਂ। ਇਸ ਦੌਰਾਨ ਜਿੰਨਿਗ ਐਂਡ ਸਪਿੰਨਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਕਿਸਾਨਾਂ ਦੇ ਨਾਲ-ਨਾਲ ਕਾਟਨ ਫੈਕਟਰੀ ਵਾਲਿਆਂ ਦੀ ਵੀ ਬਾਂਹ ਫ਼ੜਣ ਦੀ ਅਪੀਲ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫ਼ੜਣ ਦਾ ਕੀਤਾ ਐਲਾਨ"