Moga News:ਜ਼ਿਲ੍ਹਾ ਪੁਲਿਸ ਵੱਲੋਂ ਸੋਮਵਾਰ ਨੂੰ ਐਸ.ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਪੁਲਿਸ ਲਾਇਨ ਵਿਖੇ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੋਗਾ ਪੁਲਿਸ ਦੇ ਵੱਖ-ਵੱਖ ਰੈਂਕਾਂ ਦੇ 321 ਕਰਮਚਾਰੀਆਂ ਸ਼ਾਮਿਲ ਸਨ। ਇਸ ਦੌਰਾਨ ਜਿਲ੍ਹਾ ਮੋਗਾ ਦੇ ਸਮੂਹ ਜੀ.ਓ ਸਹਿਬਾਨ, ਮੁੱਖ ਅਫਸਰ ਥਾਣਾਜਾਤ/ਚੌਕੀ ਇੰਚਾਰਜ ਅਤੇ ਇੰਚਾਰਜ ਯੂਨਿਟ ਨੇ ਸ਼ਿਰਕਤ ਕੀਤੀ।ਇਸ ਤੋਂ ਬਾਅਦ ਐਸ.ਐਸ.ਪੀ. ਸਾਹਿਬ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਾਰਦਾਤਾਂ ਨੂੰ ਟਰੇਸ ਕਰਨ ਅਤੇ ਨਿਪਟਾਰਾ ਕਰਨ, ਨਸ਼ੇ ਦੀ ਰਿਕਵਰੀ ਕਰਨ, ਪੀ.ਓ. ਨੂੰ ਗ੍ਰਿਫਤਾਰ ਕਰਨ ਦੇ ਮਾਮਲਿਆਂ ’ਚ ਵਧੀਆ ਕਾਰਗੁਜਾਰੀ ਕਰਨ ਵਾਲੇ ਵੱਖ-ਵੱਖ ਰੈਂਕਾਂ ਦੇ ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਸਮੇਤ 2,54,000/- ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਦੇ ਵੈਲਫੇਅਰ ਨੂੰ ਦੇਖਦੇ ਹੋਏ ਮੋਗਾ ਜਿਲ੍ਹੇ ਦੇ ਥਾਣਿਆਂ ਅਤੇ ਚੋਂਕੀਆਂ ਨੂੰ 17 ਵਾਟਰ ਡਿਸਪੈਂਸਰ ਤਕਸੀਮ ਕੀਤੇ ਗਏ। ਇਸ ਮੌਕੇ ਐਸ.ਐਸ.ਪੀ. ਵੱਲੋਂ ਜੀ.ਓਜ਼ ਅਤੇ ਐਸ.ਐਚ.ਓਜ਼ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਪੁਲਿਸ ਮੁਲਾਜਮਾਂ ਦੇ ਦੁੱਖ ਤਕਲੀਫਾਂ ਸੁਣਾਈਆਂ ਗਈਆਂ ਅਤੇ ਮੌਕਾ ਉਪਰ ਨਿਪਟਾਰਾ ਕੀਤਾ ਗਿਆ।ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਉੱਚ ਅਫਸਰਾਂ ਵੱਲੋਂ ਦਿੱਤੀ ਗਈਆਂ ਹਦਾਇਤਾਂ ਸਬੰਧੀ ਜਾਣੂੰ ਕਰਵਾਇਆ ਅਤੇ ਹਦਾਇਤ ਜਾਰੀ ਕੀਤੀ ਗਈ ਕਿ ਪਬਲਿਕ ਦੀਆਂ ਦੁਖ ਤਕਲੀਫ ਨੂੰ ਸੁਣ ਕੇ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੋਗਾ ਦੀ ਪੁਲਿਸ ਲਾਈਨ ’ਚ ਪਰੇਡ ਦਾ ਆਯੋਜਨ, ਵਧੀਆਂ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਕੀਤਾ ਸਨਮਾਨਿਤ"