ਲੜਕੀ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਨੂੰ ਐਸਐਸਪੀ ਨੇ ਕੀਤਾ ਸਨਮਾਨਤ

0
65
+1

Fazilka News: ਕੁਝ ਦਿਨ ਪਹਿਲਾਂ ਪਾਣੀ ਵਿੱਚ ਡੁੱਬ ਰਹੀ ਇੱਕ ਲੜਕੀ ਦੀ ਜਾਨ ਬਚਾਉਣ ਵਾਲੇ ਨੌਜਵਾਨਾਂ ਦੀ ਬਹਾਦਰੀ ਅਤੇ ਹੌਸਲੇ ਨੂੰ ਫਾਜ਼ਿਲਕਾ ਪੁਲਿਸ ਨੇ ਸਲੂਟ ਕੀਤਾ ਹੈ। ਇਹਨਾਂ ਨੌਜਵਾਨਾਂ ਦੀ ਬਹਾਦਰੀ ਦੇ ਜਜ਼ਬੇ ਦੀ ਕਦਰ ਕਰਦਿਆਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਨੌਜਵਾਨ ਥਾਣਾ ਸਦਰ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਝੁੱਗੇ ਲਾਲ ਸਿੰਘ ਵਾਲਾ ਦੇ ਰਹਿਣ ਵਾਲੇ ਹਨ। ਐਸਐਸਪੀ ਸ੍ਰੀ ਬਰਾੜ ਨੇ ਦੱਸਿਆ ਕਿ ਇਹਨਾਂ ਬਹਾਦਰ ਨੌਜਵਾਨਾਂ ਨੇ ਹੌਸਲੇ ਦੀ ਮਿਸਾਲ ਪੇਸ਼ ਕਰਦੇ ਹੋਏ ਪਿਛਲੇ ਦਿਨੀਂ ਪਾਣੀ ਵਿੱਚ ਡੁੱਬ ਰਹੀ ਇੱਕ ਲੜਕੀ ਦੀ ਜਾਨ ਬਚਾਈ ਸੀ।

ਇਹ ਵੀ ਪੜ੍ਹੋ ਥਾਣੇ ਵਾਲਿਆਂ ਵੱਲੋਂ ਰਿਸ਼ਵਤ ਲੈਣ ਲਈ ਰੱਖਿਆ ਪ੍ਰਾਈਵੇਟ ‘ਬੰਦਾ’ ਵਿਜੀਲੈਂਸ ਨੇ ਚੁੱਕਿਆ, ASI ਨਾਮਜਦ ਤੇ SHO ਦੀ ਭੂਮਿਕਾ ਦੀ ਜਾਂਚ ਜਾਰੀ

ਉਨ੍ਹਾਂ ਨੌਜਵਾਨਾਂ ਨੂੰ ਇਸ ਮਾਨਵਤਾ ਭਰੇ ਕੰਮ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਦੂਜੇ ਦੇ ਕੰਮ ਆਉਣਾ ਚਾਹੀਦਾ ਹੈ ਅਤੇ ਮੁਸੀਬਤ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਇਹਨਾਂ ਨੌਜਵਾਨਾਂ ਨੇ ਵੀ ਜਿਲਾ ਪੁਲਿਸ ਵੱਲੋਂ ਆਪਣੇ ਕਾਰਜ ਦੀ ਕੀਤੀ ਸ਼ਲਾਂਘਾ ਵਜੋਂ ਸਨਮਾਨਤ ਕਰਨ ਬਦਲੇ ਐਸਐਸਪੀ ਵਰਿੰਦਰ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੇ ਨਾਲ ਉਹਨਾਂ ਨੂੰ ਹੋਰ ਹੌਸਲਾ ਮਿਲਿਆ ਹੈ ਅਤੇ ਅੱਗੇ ਤੋਂ ਵੀ ਉਹ ਚੰਗੇ ਕੰਮ ਜਾਰੀ ਰੱਖਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here