ਬਠਿੰਡਾ ਦੀਆਂ 8 ਮਾਰਕੀਟ ਕਮੇਟੀਆਂ ਨੂੰ ਮਿਲੇ ਨਵੇਂ ਚੇਅਰਮੈਨ, ਪਾਰਟੀ ਨੇ ਟਕਸਾਲੀਆਂ ਨੂੰ ਦਿੱਤੀ ਤਰਜ਼ੀਹ

0
785
+3

Bathinda News:ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿਚ 88 ਮਾਰਕੀਟ ਦੇ ਨਵੇਂ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇੰਨ੍ਹਾਂ 88 ਚੇਅਰਮੈਨਾਂ ਵਿਚੋਂ 8 ਚੇਅਰਮੈਨ ਬਠਿੰਡਾ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਨੂੰ ਵੀ ਮਿਲੇ ਹਨ। ਮੁੱਖ ਮੰਤਰੀ ਵੱਲੋਂ ਜਾਰੀ ਇਸ ਲਿਸਟ ਦੀ ਵਿਲੱਖਣ ਗੱਲ ਇਹ ਹੈ ਕਿ ਸਰਕਾਰ ਅਤੇ ਪਾਰਟੀ ਨੇ ਟਕਸਾਲੀ ਵਲੰਟੀਅਰਾਂ ਨੂੰ ਇਹ ਸਨਮਾਨ ਦਿੱਤਾ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਕੁੱਲ 10 ਮਾਰਕੀਟ ਕਮੇਟੀਆਂ ਪੈਂਦੀਆਂ ਹਨ ।

ਇਹ ਵੀ ਪੜ੍ਹੋ Punjab Govt ਵੱਲੋਂ ਅੱਧੀ ਦਰਜ਼ਨ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਬਦਲੇ

ਇਸਤੋਂ ਪਹਿਲਾਂ ਸਿਰਫ਼ ਤਲਵੰਡੀ ਸਾਬੋ ਹਲਕੇ ਦੀ ਵਿਧਾਇਕ ਬੀਬੀ ਬਲਜਿੰਦਰ ਕੌਰ ਦੇ ਹਲਕੇ ਅਧੀਨ ਆਉਂਦੀਆਂ 2 ਮਾਰਕੀਟ ਕਮੇਟੀਆਂ ਤਲਵੰਡੀ ਸਾਬੋ ਅਤੇ ਰਾਮਾ ਮੰਡੀ ਵਿਚ ਚੇਅਰਮੈਨ ਨਿਯੁਕਤ ਕੀਤੇ ਜਾ ਸਕੇ ਹਨ। ਜਾਰੀ ਲਿਸਟ ਮੁਤਾਬਕ ਬਠਿੰਡਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਬਲਜੀਤ ਬੱਲੀ, ਗੋਨਿਆਣਾ ਦੀ ਬਲਕਾਰ ਸਿੰਘ ਭੋਖੜਾ, ਭੁੱਚੋਂ ਮੰਡੀ ਦੀ ਸੁਰਿੰਦਰ ਬਿੱਟੂ, ਸੰਗਤ ਦੀ ਲਖਵੀਰ ਸਿੰਘ ਜੈ ਸਿੰਘ ਵਾਲਾ, ਮੋੜ ਦੀ ਬਲਵਿੰਦਰ ਸਿੰਘ ਬੱਲੋ, ਨਥਾਣਾ ਦੀ ਜਗਜੀਤ ਸਿੰਘ ਜੱਗੀ, ਭਗਤਾ ਭਾਈ ਦੀ ਬੇਅੰਤ ਸਿੰਘ ਧਾਲੀਵਾਲ ਅਤੇ ਰਾਮਪੁਰਾ ਮਾਰਕੀਟ ਦੀ ਚੇਅਰਮੈਨੀ ਦਰਸ਼ਨ ਸਿੰਘ ਸੋਹੀ ਨੂੰ ਮਿਲੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+3

LEAVE A REPLY

Please enter your comment!
Please enter your name here