Bathinda News: ਬਠਿੰਡਾ ਦੇ ਮੁਕਤਸਰ ਰੋਡ ’ਤੇ ਸਥਿਤ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਨਜ਼ ’ਚ ਲੰਘੀ 23 ਫ਼ਰਵਰੀ ਨੂੰ ਹੋਏ ਵਿਬਗਿਓਰ ਮੇਲੇ ਦੌਰਾਨ ਨੌਜਵਾਨਾਂ ’ਚ ਹੋਈ ਲੜਾਈ ਦੇ ਮਾਮਲੇ ਵਿਚ ਬਠਿੰਡਾ ਦੀ ਥਾਣਾ ਸਦਰ ਪੁਲਿਸ ਨੇ ਪਰਚਾ ਦਰਜ਼ ਕਰ ਲਿਆ। ਇਸ ਸਬੰਧ ਵਿਚ ਪੁਲਿਸ ਕੋਲ ਲੜਾਈ ਵਿਚ ਜਖ਼ਮੀ ਹੋਏ ਨੌਜਵਾਨ ਸ਼ੁਭਕਰਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਾਮੇਆਣਾ ਜਿਲ੍ਹਾ ਫਰੀਦਕੋਟ ਦੀ ਸਿਕਾਇਤ ਉਪਰ ਜਸਨ ਢੱਲਾ ਵਾਸੀ ਜੈਤੋਂ ਅਤੇ ਗੋਸ਼ਾ ਵਿਰੁਧ ਅਧੀਨ ਧਾਰਾ 126(2), 115(2), 191(3), 190 ਬੀ.ਐਨ.ਐਸ. ਪਰਚਾ ਦਰਜ਼ ਕੀਤਾ ਹੈ।
ਇਹ ਵੀ ਪੜ੍ਹੋ ਡੋਂਕੀ ਰੂਟ; ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਇੰਮੀਗਰੇਸ਼ਨ ਕੇਂਦਰਾਂ ਦੀ ਚੈਕਿੰਗ
ਜਿਕਰਯੋਗ ਹੈ ਕਿ ਇਸ ਲੜਾਈ ’ਚ ਸ਼ੁਭਕਰਨ ਸਿੰਘ ਤੋਂ ਇਲਾਵਾ ਵਿਸ਼ਾਲਪ੍ਰੀਤ ਸਿੰਘ ਜਖ਼ਮੀ ਹੋ ਗਏ ਸਨ, ਜਿੰਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਪੁਲਿਸ ਦੇ ਟਰੇਨੀ ਆਈਪੀਐਸ ਅਭਿਨਊ ਰਾਣਾ ਅਤੇ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਜਗਦੀਪ ਸਿੰਘ ਵੱਲੋਂ ਸਿਵਲ ਹਸਪਤਾਲ ਵਿਚ ਪੁੱਜ ਕੇ ਜਖਮੀ ਵਿਦਿਆਰਥੀਆਂ ਦੇ ਬਿਆਨ ਲਏ ਗਏ ਸਨ। ਮੰਗਲਵਾਰ ਨੂੰ ਇਸ ਘਟਨਾ ਵਿਚ ਅੱਗੇ ਹੋਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਦਸਿਆ ਕਿ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਨ ਤੋਂ ਬਾਅਦ ਹੁਣ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਘਟਨਾ ਵਾਲੇ ਦਿਨ ਖ਼ਬਰਾਂ ਆਈਆਂ ਸਨ ਕਿ ਵਿਦਿਆਰਥੀਆਂ ਵਿਚਕਾਰ ਇਹ ਲੜਾਈ ਇੱਕ ਕੁੜੀ ਨਾਲ ਗੱਲਬਾਤ ਕਰਨ ਦੇ ਮਾਮਲੇ ਨੂੰ ਲੈ ਕੇ ਹੋਈ ਸੀ।
ਇਹ ਵੀ ਪੜ੍ਹੋ ਨਸ਼ਾ ਤਸਕਰਾਂ ਵਿਰੁਧ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਘਰਾਂ ’ਤੇ ਚੱਲਿਆ ਬੁਲਡੋਜ਼ਰ
ਗੌਰਤਲਬ ਹੈ ਕਿ ਇਸ ਕਾਲਜ਼ ਵੱਲੋਂ ਹਰ ਸਾਲ ਵਿਬਗਿਓਰ ਦੇ ਨਾਂ ’ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਡੇ ਵੱਡੇ ਕਲਾਕਾਰਾਂ ਨੂੰ ਬੁਲਾ ਕੇ ਨੌਜਵਾਨਾਂ ਦੀ ਭੀੜ ਇਕੱਠੀ ਕੀਤੀ ਜਾਂਦੀ ਹੈ। ਹਾਲਾਂਕਿ ਇਸਦੇ ਪਿੱਛੇ ਵੀ ਕਾਲਜ਼ ਦੀ ਮਨਸ਼ਾ ਵਪਾਰੀਕਰਨ ਦੀ ਹੀ ਰਹਿੰਦੀ ਹੈ ਤਾਂ ਕਿ ਅਜਿਹੇ ਪ੍ਰੋਗਰਾਮਾਂ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਾਲਜ ਵਿਚ ਦਾਖ਼ਲੇ ਦਿਵਾਏ ਜਾਣ ਪ੍ਰੰਤੂ ਇੱਥੇ ਨੌਜਵਾਨਾਂ ਵਿਚ ਹੋਣ ਵਾਲੀਆਂ ਲੜਾਈਆਂ ਦੇ ਬਚਾਅ ਤੋਂ ਕੁੱਝ ਵਿਸੇਸ ਨਹੀਂ ਕੀਤਾ ਜਾਂਦਾ। ਜਿਸ ਕਾਰਨ ਲਗਾਤਾਰ ਦੂਜੇ ਸਾਲ ਇਸ ਮੇਲੇ ਵਿਚ ਹੋਈ ਲੜਾਈ ਵਿਚ ਨੌਜਵਾਨਾਂ ਦੇ ਸਿਰ ਪਾਟੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਾਬਾ ਫ਼ਰੀਦ ਗਰੁੱਪ ’ਚ ਹੋਈ ਲੜਾਈ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਵੱਲੋਂ ਪਰਚਾ ਦਰਜ਼"