Thursday, April 16, 2026
spot_img
spot_img

Bathinda ਨਿਗਮ ਦੇ ਚਰਚਿਤ Xen Gurprit butter ਵਿਰੁੱਧ ਵਿਜੀਲੈਂਸ ਵੱਲੋਂ ਪਰਚਾ ਦਰਜ਼

Date:

spot_img

Bathinda News: ਬਠਿੰਡਾ ਨਗਰ ਨਿਗਮ ਦੇ ਚਰਚਿਤ ਅਧਿਕਾਰੀ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਵਿਰੁੱਧ ਵਿਜੀਲੈਂਸ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਵਿਜੀਲੈਂਸ ਵੱਲੋਂ ਐਕਸੀਅਨ ਬੁੱਟਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ ਹੁਣ ਤੱਕ ਬੇਖੌਫ ਹੋ ਕੇ ‘ਖੇਡਦਾ’ ਰਿਹਾ ਇਹ ਅਧਿਕਾਰੀ ਗਿਰਫ਼ਤਾਰੀ ਤੋਂ ਡਰਦਾ ਫਰਾਰ ਹੋ ਗਿਆ ਹੈ। ਵਿਜੀਲੈਂਸ ਦੀਆਂ ਟੀਮਾਂ ਵੱਲੋਂ ਐਕਸੀਅਨ ਬੁੱਟਰ ਦੇ ਜੁਝਾਰ ਸਿੰਘ ਨਗਰ ਸਥਿਤ ਘਰ ਅਤੇ ਜੱਦੀ ਪਿੰਡ ਬੁੱਟਰ ਤੋਂ ਇਲਾਵਾ ਹੋਰਨਾਂ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਗਈ ਹੈ।ਚੱਲ ਰਹੀ ਚਰਚਾ ਦੇ ਮੁਤਾਬਿਕ ਇਸ ਅਧਿਕਾਰੀ ਦੀ ਗਿਰਫਤਾਰੀ ਤੋਂ ਬਾਅਦ ਕਈ ਹੋਰ ਸਫੈਦਪੋਸ਼ ਵੀ ਵਿਜੀਲੈਂਸ ਦੀ ਚੁੰਗਲ ਵਿੱਚ ਫਸ ਸਕਦੇ ਹਨ ਜਿਨਾਂ ਦੇ ਇਸ਼ਾਰੇ ‘ਤੇ ਇਹ ਅਧਿਕਾਰੀ ਕਥਿਤ ਤੌਰ ‘ਤੇ ਗਲਤ ਕੰਮ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਮਾਨ ਦੀ ਬਾਜਵਾ ਨੂੰ ਚੁਣੌਤੀ; ਜੇ ਹੋ ਸਕੇ ਤਾਂ ਆਪਣੇ ਵਿਧਾਇਕਾਂ ਨੂੰ ਇਕੱਠੇ ਕਰਕੇ ਵਿਖਾਓ

ਵਿਜੀਲੈਂਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਸੂਚਨਾ ਦੇ ਮੁਤਾਬਿਕ ਇਸ ਅਧਿਕਾਰੀ ਦੀ ਸ਼ਹਿਰ ਵਿੱਚ ਫੈਲੀ ‘ਸ਼ੋਭਾ’ ਨੂੰ ਦੇਖਦਿਆਂ ਕਰੀਬ ਇੱਕ ਸਾਲ ਪਹਿਲਾਂ ਵਿਜੀਲੈਂਸ ਇਨਕੁਆਇਰੀ ਖੋਲੀ ਗਈ ਸੀ। ਇਸ ਵਿਜੀਲੈਂਸ ਇਨਕੁਆਇਰੀ ਦੇ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਕਿਸ ਤਰ੍ਹਾਂ ਇਸ ਅਧਿਕਾਰੀ ਨੇ ਆਪਣੇ ਸਰੋਤਾਂ ਤੋਂ ਕਈ ਗੁਣਾ ਵੱਧ ਕਰੋੜਾਂ ਵਿੱਚ ਆਮਦਨ ਇਕੱਠੀ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਕਰਤਾ ਧਰਤਾ ਰਹੇ ਉਕਤ ਅਧਿਕਾਰੀ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਵਿੱਚ ਨਜਾਇਜ਼ ਕਲੋਨੀਆਂ ਅਤੇ ਨਜਾਇਜ਼ ਉਸਾਰੀਆਂ ਆਦਿ ਦੇ ਮਾਮਲੇ ਵਿੱਚ ਵੱਡੀਆਂ ਉਗਲਾਂ ਉਠਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਨਿਗਮ ਦੇ ਕਈ ਅਧਿਕਾਰੀ ਤਾਂ ਸ਼ਹਿਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇੰਨੇਂ ਬਦਨਾਮ ਹੋ ਗਏ ਸਨ ਕਿ ਉਹਨਾਂ ਵਿੱਚੋਂ ਕੁਝ ਇੱਕ ਨੂੰ “ਮਿਸਟਰ ਪਰਸੈਂਟੇਜ” ਵਜੋਂ ਵੀ ਬੁਲਾਇਆ ਜਾਣ ਲੱਗਿਆ ਸੀ।

ਇਹ ਵੀ ਪੜ੍ਹੋ ਬਠਿੰਡਾ ਦੀ ਫ਼ੌਜੀ ਛਾਉਣੀ ਨਾਲ ਜਾਂਦੀ ਰਿੰਗ ਰੋਡ ਦਾ ਮੁੱਦਾ ਵਿਧਾਨ ਸਭਾ ’ਚ ਉੱਠਿਆ

ਜੇਕਰ ਐਕਸੀਅਨ ਬੁੱਟਰ ਦੀ ਗੱਲ ਕੀਤੀ ਜਾਵੇ ਤਾਂ ਉਕਤ ਅਧਿਕਾਰੀ ਅਕਾਲੀ ਸਰਕਾਰ ਦੌਰਾਨ ਸਥਾਨਕ ਲੀਡਰਾਂ ਦੀਆਂ ਅੱਖਾਂ ਦਾ ਤਾਰਾ ਰਿਹਾ ਸੀ ਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੌਰਾਨ ਇੱਕ ਚਰਚਿਤ ਲੀਡਰ ਦਾ ਸਿਰ ‘ਤੇ ਹੱਥ ਹੋਣ ਕਾਰਨ ਬਠਿੰਡਾ ਨਗਰ ਨਿਗਮ ਵਿੱਚ ਇਸ ਦੀ ਤੂਤੀ ਬੋਲਦੀ ਰਹੀ। ਹਾਲਾਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ ਅਧਿਕਾਰੀ ਦੀ ਇੱਥੋਂ ਬਦਲੀ ਕਰ ਦਿੱਤੀ ਗਈ ਸੀ ਪ੍ਰੰਤੂ ਕੁਝ ਸਮਾਂ ਪਹਿਲਾਂ ਇਹ ਮੁੜ ਆਪਣੀ ਸਿਆਸੀ ਪਹੁੰਚ ਸਦਕਾ ‘ਜੁਗਾੜ’ ਲਗਾ ਕੇ ਬਠਿੰਡਾ ਆ ਗਿਆ ਸੀ। ਇਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵਿਜੀਲੈਂਸ ਦੀ ਟੀਮ ਵੱਲੋਂ ਨਗਰ ਨਿਗਮ ‘ਚ ਤੈਨਾਤ ਇੱਕ ਬਿਲਡਿੰਗ ਇੰਸਪੈਕਟਰ ਨੂੰ ਵੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗਿਰਫਤਾਰ ਕੀਤਾ ਸੀ। ਸੂਚਨਾ ਮੁਤਾਬਿਕ ਵਿਜੀਲੈਂਸ ਦੀ ਅੱਖ ਹੁਣ ਇਸ ਦਫਤਰ ਦੇ ਇੱਕ ਹੋਰ ਉੱਚ ਅਧਿਕਾਰੀ ਅਤੇ ਇੱਕ ਮਹਿਲਾ ਅਫਸਰ ਉੱਤੇ ਟਿਕੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...