Thursday, April 30, 2026
spot_img
spot_img

ਸਿਵਲ ਸਰਜਨ ਡਾ. ਢਿੱਲੋਂ ਨੇ ਏਡਜ਼ ਜਨ ਜਾਗਰੂਕਤਾ ਵੈਨ ਝੰਡੀ ਦੇ ਕੇ ਕੀਤਾ ਰਵਾਨਾ

Date:

spot_img

ਸੁਖਜਿੰਦਰ ਮਾਨ

ਬਠਿੰਡਾ,6 ਨਵੰਬਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਐਚ.ਆਈ. ਵੀ. ਅਤੇ ਏਡਜ਼ ਤੋਂ ਬਚਾਓ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ । ਇਸ ਅਭਿਆਨ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਵਿਬੇਸ਼ ਜਾਗਰੂਕਤਾ ਵੈਨ ਉਪਲੱਬਧ ਕਰਵਾਈਆਂ ਗਈਆਂ ਹਨ । ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਬਠਿੰਡਾ ਡਾ. ਢਿੱਲੋਂ ਵੱਲੋਂ ਜਾਗਰੂਕਤਾ ਵੈਨ ਨੂੰ ਅਗਲੇ ਪੜਾਅ ਲਈ ਝੰਡੀ ਦੇਕੇ ਰਵਾਨਾ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਢਿੱਲੋਂ ਨੇ ਦੱਸਿਆ ਕਿ ਇਹ ਵੈਨ 16 ਨਵੰਬਰ ਤੱਕ ਜ਼ਿਲ੍ਹੇ ਦੇ ਲੱਗਭੱਗ 65 ਪਿੰਡਾਂ ਨੂੰ ਕਵਰ ਕਰੇਗੀ ।ਉਨ੍ਹਾਂ ਦੱਸਿਆ ਕਿ ਇਹ ਵੈਨ ਐਚ.ਆਈ.ਵੀ./ ਏਡਜ਼ ਤੋਂ ਲੋਕਾਂ ਦਾ ਬਚਾਵ ਕਰਣ ਬਾਰੇ ਜਾਗਰੂਕ ਕਰਨ ਦੇ ਨਾਲ ਹੀ ਨੁੱਕੜ ਨਾਟਕ ਰਾਹੀਂ ਵੀਂ ਏਡਜ਼ ਸਬੰਧੀ ਜਾਣਕਾਰੀ ਦੇਵੇਗੀ । ਉਨ੍ਹਾਂ ਦੱਸਿਆ ਕਿ ਏਡਜ਼ ਦਾ ਅਜੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ । ਇਸ ਲਈ ਜਾਗਰੂਕਤਾ ਹੀ ਇੱਕੋ ਇੱਕ ਇਲਾਜ ਹੈ । ਉਨ੍ਹਾਂ ਕਿਹਾ ਕਿ ਏਡਜ਼ ਪੀੜਿਤ ਮਰੀਜ਼ਾਂ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ । ਕਿਉਂਕਿ ਏਡਜ਼ ਮਿਲ-ਬੈਠਣ, ਇੱਕਠੇ ਕੰਮ ਕਰਨ ਜਾਂ ਇੱਕ ਥਾਲੀ ਵਿੱਚ ਖਾਣਾ ਖਾਣ ਨਾਲ ਨਹੀਂ ਫੈਲਦਾ । ਇਸ ਮੌਕੇ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਸੀਮਾ ਗੁਪਤਾ , ਜ਼ਿਲ੍ਹਾ ਟੀ.ਬੀ. ਅਫਸਰ ਡਾ. ਰੋਜੀ ਅਗਰਵਾਲ,ਡਾ. ਰਿਚਾ, ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਆਈ.ਸੀ.ਟੀ.ਕੌਸਲਰ ਕਮਲਜੀਤ ਕੌਰ , ਬੀ.ਈ.ਈ. ਗਗਨ ਭੁੱਲਰ ,ਐਸ.ਆਈ.ਟੀ. ਕੌਸਲਰ ਗੁਰਚਰਨ ਸਿੰਘ ਅਤੇ ਅਜੈਬ ਸਿੰਘ ਹਾਜ਼ਰ ਸਨ

Share post:

spot_img

Popular

More like this
Related

पंजाब में भाजपा सरकार बनने पर आमजन को देंगे हरियाणा जैसा सुशासन:नायब सिंह सैनी

👉पंजाब के धानक समाज ने हरियाणा के मुख्यमंत्री से...

ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਦੀ ਜਾਹੋ-ਜਲਾਲ ਨਾਲ ਆਰੰਭਤਾ

👉ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਰਸੇਵਾ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

👉ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਫਗਵਾੜਾ...