ਚੋਣ ਅਧਿਕਾਰੀ ਆਪਣੇ-ਆਪਣੇ ਸੂਬਿਆਂ ਵਿਚ ਸਿਆਸੀ ਪਾਰਟੀਆਂ ਦੇ ਬੂਥ ਲੇਵਲ ਏਂਜੰਟ, ਪੋਲਿੰਗ ਸਟੇਨਸ਼ਵਾਰ ਨਿਯੁਕਤ ਕਰਵਾਉਣ- ਪੰਕਜ ਅਗਰਵਾਲ
Haryana News: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਸੂਬੇ ਵਿਚ ਕੌਮੀ ਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ-ਆਪਣੀ ਪਾਰਟੀਆਂ ਦੇ ਬੂਥ ਲੇਵਲ ਏਂਜੰਟ ਨਾਮਜਦ ਕਰਨ ਅਤੇ ਇਸ ਦੀ ਸੂਚੀ ਰਿਕਾਰਡ ਲਈ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭਿਜਵਾਉਣ ਯਕੀਨੀ ਕਰਨ। ਪੰਕਜ ਅਗਰਵਾਲ ਅੱਜ ਇਸ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਦੀ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਹਾਲ ਹੀ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਦਿਸ਼ਾ-ਨਿਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਸੂਬਿਆਂ ਵਿਚ ਸਿਆਸੀ ਪਾਰਟੀਆਂ ਦੇ ਬੂਥ ਲੇਵਲ ਏਂਜੰਟ, ਪੋਲਿੰਗ ਸਟੇਨਸ਼ਵਾਰ ਨਿਯੁਕਤ ਕਰਵਾਉਣ ਅਤੇ ਇਸ ਦਾ ਰਿਕਾਰਡ ਵੀ ਰੱਖਣ।ਉਨ੍ਹਾਂ ਕਿਹਾ ਕਿ ਹਰਿਆਣਾ ਵਿਚ 6 ਕੌਮੀ ਪੱਧਰ ਅਤੇ 2 ਸੂਬਾ ਪੱਧਰੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਹਨ।ਸਾਰੀ ਪਾਰਟੀਆਂ ਨੂੰ ਬੂਥ ਲੇਵਲ ਏਜੰਟ 1 ਅਤੇ 2 ਦੀ ਨਿਯੁਕਤੀ ਕਰਨੀ ਹੈ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁਧ’:ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼;4 ਕਿਲੋ ਹੈਰੋਇਨ ਸਮੇਤ ਦੋ ਕਾਬੂ
ਸਿਆਸੀ ਪਾਰਟੀਆਂ ਲਈ ਬੂਥ ਲੇਵਲ ਏਜੰਟ ਇਕ ਐਥਰਾਇਡ ਵਿਅਕਤੀ ਹੈ ਜੋ ਵੋਟ ਨਾਲ ਸਬੰਧਤ ਸਮੱਰਗੀ ਆਪਣੀ ਪਾਰਟੀ ਲਈ ਚੋਣ ਕਮਿਸ਼ਨ ਤੋਂ ਲੈਂਦਾ ਹੈ।ਉਨ੍ਹਾਂ ਕਿਹਾ ਕਿ ਕਮੀ ਰਹਿਤ ਵੋਟਰ ਸੂਚੀ ਤਿਆਰ ਕਰਨ ਵਿਚ ਬੀ.ਐਲ.ਓ. ਨੂੰ ਵੋਟਰਾਂ ਦੇ ਸਬੰਧ ਵਿਚ ਲੋਂੜੀਦੀ ਜਾਣਕਾਰੀ ਬੂਥ ਲੇਵਲ ਏਜੰਟ ਮੁਹੱਇਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2008 ਵਿਚ ਬੂਥ ਲੇਵਲ ਏਜੰਟ ਦੀ ਨਿਯੁਕਤੀ ਕਰਨ ਦੀ ਚੋਣ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਲੇਕਿਨ ਜ਼ਿਆਦਾਤਰ ਸਿਆਸੀ ਪਾਰਟੀ ਇਸ ਲਈ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ 3 ਮਾਰਚ, 2025 ਤਕ ਸਾਰੀ ਸਿਆਸੀ ਪਾਰਟੀਆਂ ਬੂਥ ਲੇਵਲ ਏਜੰਟਾਂ ਦੀ ਜਾਣਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭਿਜਵਾਉਣ ਯਕੀਨੀ ਕਰਨ। ਇਸ ਤੋਂ ਇਲਾਵਾ, ਸਿਆਸੀ ਪਾਰਟੀ ਜਿਲ੍ਹਿਆਂ ਵਿਚ ਇਕ ਜਾਂ ਦੋ ਵਿਅਕਤੀਆਂ ਨੂੰ ਐਥੋਰਾਇਜਡ ਕਰਨ, ਜੋ ਬੀ.ਐਲ.ਓ. ਨਾਮਜਦ ਕਰਨ ਲਈ ਅੱਗੇ ਦੀ ਪ੍ਰਕ੍ਰਿਆ ਜਾਰੀ ਰੱਖ ਸਕਣ।ਉਨ੍ਹਾਂ ਕਿਹਾ ਕਿ 4 ਤੇ 5 ਮਾਰਚ ਨੂੰ ਦਿੱਲੀ ਦੇ ਭਾਰਤ ਕੌਮਾਂਤਰੀ ਲੋਕਤੰਤਰ ਤੇ ਚੋਣ ਪ੍ਰਬੰਧਨ ਪਰਿਸ਼ਦ ਵਿਚ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਹੋਣਾ ਹੈ ਅਤੇ ਭਾਰਤ ਚੋਣ ਕਮਿਸ਼ਨ ਨੇ ਬੀਐਲਓ ਦੀ ਨਿਯੁਕਤੀ ਬਾਰੇ ਵੀ ਇਕ ਸੈਸ਼ਨ ਦਾ ਆਯੋਜਨ ਵੀ ਕਰਨਾ ਹੈ।
ਇਹ ਵੀ ਪੜ੍ਹੋ ਟਰੰਪ ਤੇ ਜੇਲੇਂਸਕੀ ਵਿਚਕਾਰ ਤਿੱਖੀ ਬਹਿਸਬਾਜ਼ੀ ਤੇ ਨੌਕ-ਝੋਕ, ਅਮਰੀਕਾ ਨੇ ਦਿੱਤੀ ਨਤੀਜ਼ੇ ਭੁਗਤਣ ਦੀ ਚੇਤਾਵਨੀ
ਇਸ ਲਈ ਇਹ ਲਾਜਿਮੀ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਦੀ ਤਿੰਨ ਮਹੀਨੇ ਵਿਚ ਇਕ ਮੀਟਿੰਗ ਹੋਵੇਗੀ। ਇਸ ਤੋਂ ਇਲਾਵਾ, ਅਗਲੀ ਮੀਟਿੰਗ 15 ਦਿਨ ਬਾਅਦ ਬੁਲਾਈ ਜਾਵੇਗੀ।ਉਨ੍ਹਾਂ ਕਿਹਾ ਕਿ ਹੁਣ ਚੋਣ ਦਾ ਸਮਾਂ ਨਹੀਂ ਹੈ, ਪਰ ਅਸੀਂ ਇਸ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਚੋਣ ਪ੍ਰਕ੍ਰਿਆ ਨਾਲ ਸਬੰਧਤ ਸਾਰੇ ਰਸਮੀ ਕਾਰਵਾਈਆਂ ਰਿਕਾਰਡ ਵਿਚ ਸਹੀ ਕਰਨੀ ਹੈ। ਬੀ.ਐਲ.ਓ. ਦੀ ਸੂਚੀ ਉਨ੍ਹਾਂ ਵਿਚੋਂ ਇਕ ਹੈ।ਮੀਟਿੰਗ ਵਿਚ ਹਰਿਆਣਾ ਸੰਯੁਕਤ ਚੋਣ ਅਧਿਕਾਰੀ ਅਪੂਰਵ ਤੇ ਰਾਜ ਕੁਮਾਰ ਅਤੇ ਸਿਆਸੀ ਪਾਰਟੀਆਂ ਵਿਚ ਭਾਜਪਾ ਵੱਲੋਂ ਵਰਿੰਦਰ ਗਰਗ, ਭਾਰਤੀ ਕੌਮੀ ਕਾਂਗਰਸ ਵੱਲੋਂ ਪਰਵਿੰਦਰ ਸਿੰਘ, ਸੀ.ਪੀ.ਆਈ(ਐਮ) ਵੱਲੋਂ ਐਚ.ਐਸ. ਸਾਥੀ ਅਤੇ ਇਨੈਲੋ ਵੱਲੋਂ ਡਾ.ਸਤਯਵਰਤ ਧਨਖੜ ਹਾਜਿਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।