ਸਰਕਾਰ ਵੱਲੋਂ ਸਮੂਹ ਮਾਲ ਅਧਿਕਾਰੀਆਂ ਨੂੰ ਹੜਤਾਲ ਤੋਂ ਵਾਪਸ ਆਉਣ ਦੇ ਹੁਕਮ
Chandigarh News: ਤਹਿਸੀਲਦਾਰਾਂ ਵਿਰੁਧ ਵਿਜੀਲੈਂਸ ਦੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਗਏ ਮਾਲ ਅਧਿਕਾਰੀਆਂ ਵਿਰੁਧ ਹੁਣ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਦੀ ਤਿਆਰੀ ਵਿੱਢ ਦਿੱਤੀ ਹੈ। ਵਧੀਕ ਮੁੱਖ ਸਕੱਤਰ ਵੱਲੋਂ ਇੱਕ ਪੱਤਰ ਜਾਰੀ ਕਰਦਿਆਂ ਹੁਕਮ ਦਿੱਤਾ ਹੈ ਕਿ ਜੇਕਰ ਅੱਜ ਸ਼ਾਮ(ਮੰਗਲਵਾਰ 4 ਮਾਰਚ) ਪੰਜ ਵਜੇਂ ਤੱਕ ਉਹ ਆਪਣੀ ਡਿਊਟੀ ’ਤੇ ਵਾਪਸ ਨਾ ਪਰਤੇ ਤਾਂ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇਗਾ। ਇਸਦੇ ਇਲਾਵਾ ਇਸ ਪੱਤਰ ਰਾਹੀਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਮਾਲ ਅਧਿਕਾਰੀ ਹਾਲੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਚੱਲ ਰਹੇ ਹਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ Big News: ਸਰਕਾਰ ਨੇ ਤਹਿਸੀਲਦਾਰਾਂ ਦੀ ਥਾਂ ਇੰਨਾਂ ਅਫ਼ਸਰਾਂ ਨੂੰ ਦਿੱਤੀਆਂ ਰਜਿਸਟਰੀ ਦੀਆਂ ਪਾਵਰਾਂ
ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਇੰਨ੍ਹਾਂ ਹੜਤਾਲੀ ਮਾਲ ਅਧਿਕਾਰੀਆਂ ਵਿਰੁਧ ਨਾ ਝੁਕਦਿਆਂ ਰਜਿਸਟਰੀਆਂ ਦਾ ਕੰਮ ਕਾਨੂੰਗੋ ਅਤੇ ਸੀਨੀਅਰ ਸਹਾਇਕਾਂ ਨੂੰ ਸੌਂਪ ਦਿੱਤਾ ਹੈ, ਜਿਸਦੇ ਨਾਲ ਸੂਬੇ ਦੇ ਜਿਆਦਾਤਰ ਹਿੱਸਿਆ ਵਿਚ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਚੂੱਕਿਆ ਹੈ। ਇਸ ਪੱਤਰ ਰਾਹੀਂ ਇਹ ਵੀ ਸਪੱਸ਼ਟ ਕੀਤਾ ਗਿਆ ਹੈਕਿ ਪੰਜਾਬ ਸਰਕਾਰ ਭ੍ਰਿਸਟਾਚਾਰ ਦੇ ਮਾਮਲੇ ਵਿਚ ਜੀਰੋ ਟਾਲਰੇਂਸ ਦੀ ਨੀਤੀ ’ਤੇ ਚੱਲ ਰਹੀ ਹੈ ਤੇ ਅਜਿਹੇ ਵਿਚ ਭ੍ਰਿਸਟਾਚਾਰ ਦੇ ਮਾਮਲਿਆਂ ਵਿਚ ਫ਼ਸੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਮਾਲ ਅਧਿਕਾਰੀ ਰਜਿਸਟਰੀਆਂ ਦੇ ਕੰਮ ਦਾ ਬਾਈਕਾਟ ਕਰਕੇ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਨ, ਜਿਸਨੂੰ ਬਿਲੁਕੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Mann Govt ਦਾ ਹੜਤਾਲੀ ਤਹਿਸੀਲਦਾਰਾਂ ਵਿਰੁਧ ਵੱਡਾ Action; ਸ਼ਾਮ ਪੰਜ ਵਜੇਂ ਹੋਣਗੇ ਮੁਅੱਤਲ"