ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ; 2 ਕਿਲੋ 500 ਗ੍ਰਾਮ ਹੈਰੋਇਨ,2 ਪਿਸਟਲ ਤੇ ਡਰੱਗ ਮਨੀ ਸਮੇਤ 2 ਗ੍ਰਿਫਤਾਰ

0
62
+1

👉ਸੋਨਾ ਅਤੇ ਚਾਂਦੀ ਵੀ ਬਰਾਮਦ
Moga News: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸਾ-ਨਿਰਦੇਸ਼ ਹੇਠ ਮੋਗਾ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਵਿਚ ਉਸ ਸਮੇ ਵੱਡੀ ਸਫ਼ਲਤਾ ਹਾਸਲ ਹੋਈ ਜਦ ਥਾਣਾ ਕੋਟ ਈਸੇ ਖਾਂ ਵੱਲੋਂ 02 ਕਿੱਲੋ 500 ਗ੍ਰਾਮ ਹੈਰੋਇਨ,02 ਦੇਸੀ ਪਿਸਟਲ,01 ਲੱਖ ਰੁਪਏ ਡਰੱਗ ਮਨੀ ਅਤੇ ਸੋਨੇ ਅਤੇ ਚਾਂਦੀ ਦੇ ਸਮਾਨ ਸਮੇਤ 02 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ

ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਦਸਿਆ ਕਿ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਮੁੱਖ ਥਾਣਾ ਅਫ਼ਸਰ ਇੰਸਪੈਕਟਰ ਸੁਨੀਤਾ ਰਾਣੀ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਹੈ। ਪੁਲਿਸ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮੁਮਤਾਜ ਕੌਰ ਪਤਨੀ ਅੰਗਰੇਜ ਸਿੰਘ, ਕਿਰਨ ਕੌਰ ਪੁਤਰੀ ਅੰਗਰੇਜ ਸਿੰਘ,ਸਾਇਲ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀਆਨ ਝਤਰਾ ਤਹਿਸੀਲ ਜੀਰਾ ਜਿਲ੍ਹਾ ਫਿਰੋਜਪੁਰ ਹਾਲ ਕੋਟ ਈਸੇ ਖਾਂ, ਸਾਜਨ ਪੁੱਤਰ ਯੂਸਫ ਮਸੀਹ ਵਾਸੀ ਚਾਬ ਜਿਲ੍ਹਾ ਫਿਰੋਜਪੁਰ ਹਾਲ ਕੋਟ ਈਸੇ ਖਾਂ ਅਤੇ ਸਾਜਨਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਲੋਹਗੜ੍ਹ ਬਸਤੀ ਧਰਮਕੋਟ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਨ੍ਹਾਂ ਪਾਸ ਨਜਾਇਜ ਅਸਲਾ ਵੀ ਹੈ।

ਇਹ ਵੀ ਪੜ੍ਹੋ ਲੁਧਿਆਣਾ ’ਚ ਬਿਸਕੁਟਾਂ ਨਾਲ ਭਰੇ ਟਰੱਕ ਨੂੰ ਲੱਗੀ ਭਿਆ.ਨਕ ਅੱ+ਗ, ਹੋਇਆ ਵੱਡਾ ਧਮਾ+ਕਾ

ਐਸਐਸਪੀ ਨੇ ਦਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਸੁਨੀਤਾ ਰਾਣੀ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਮੁਲਜਮਾਂ ਦੇ ਘਰਾਂ ਵਿਚ ਰੇਡ ਕਰਕੇ ਇਹ ਸੋਨਾ, ਹੈਰੋਇਨ ਤੇ ਨਜ਼ਾਇਜ਼ ਪਿਸਤੌਲ ਸਹਿਤ ਨਗਦੀ ਬਰਾਮਦ ਕੀਤੀ ਗਈ। ਇਸਤੋਂ ਇਲਾਵਾ ਮੌਕੇ ’ਤੇ ਮੁਮਤਾਜ ਕੌਰ ਪਤਨੀ ਅੰਗਰੇਜ ਸਿੰਘ ਅਤੇ ਕਿਰਨ ਕੌਰ ਪੁਤਰੀ ਅੰਗਰੇਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੂਜੇ ਮੁਲਜਮ ਫ਼ਰਾਰ ਹਨ। ਉਨ੍ਹਾਂ ਦਸਿਆ ਕਿ ਮੁਲਜਮਾਂ ਵਿਰੁਧ ਥਾਣਾ ਕੋਟ ਈਸੇ ਖਾ ਵਿਖੇ ਮੁਕੱਦਮਾ ਨੰਬਰ 31 ਮਿਤੀ 04.03.2025 ਅ/ਧ 21(ਛ),27-(ਭ)/61/85 ਐਨਡੀਪੀਐਸ ਐਕਟ, 25 ਅਸਲਾ ਐਕਟ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here