Thursday, April 16, 2026
spot_img
spot_img

ਕੌਮੀ ਸੁਰੱਖਿਆ ਦਿਵਸ ਮੌਕੇ ਇੱਕ ਰੋਜ਼ਾ ਸੇਫਟੀ ਟਰੇਨਿੰਗ ਪ੍ਰੋਗਰਾਮ ਆਯੋਜਿਤ

Date:

spot_img

Bathinda News: ਡਾਇਰੈਕਟਰ ਆਫ ਫੈਕਟਰੀਜ਼ ਕਮ ਲੇਬਰ ਕਮਿਸ਼ਨਰ ਪੰਜਾਬ ਦੇ ਹੁਕਮਾਂ ਤਹਿਤ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਵਲੋਂ ਬਠਿੰਡਾ ਚੈਂਬਰ ਆਫ ਇੰਡਸਟਰੀਜ਼, ਕਾਰਗਿਲ ਇੰਡੀਆ ਆਦਿ ਦੀ ਕੋਆਪਰੇਸ਼ਨ ਨਾਲ ਕੌਮੀ ਸੁਰੱਖਿਆ ਦਿਵਸ ਸਥਾਨਕ ਡੂਨਜ਼ ਕਲੱਬ ਵਿਖੇ ਵੱਖ-ਵੱਖ ਛੋਟੇ ਅਤੇ ਵੱਡੇ ਅਦਾਰਿਆ ਦੇ 100 ਤੋਂ ਵੀ ਵੱਧ ਕਿਰਤੀਆਂ ਲਈ ਇੱਕ ਰੋਜ਼ਾ ਸੇਫਟੀ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ,BDPO’ਤੇ ਵੀ ਕੇਸ ਦਰਜ

ਇਸ ਮੌਕੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਪ੍ਰੈਜੀਡੈਂਟ ਚੈਂਬਰ ਆਫ ਕਾਮਰਸ ਬਠਿੰਡਾ ਰਾਮ ਪ੍ਰਕਾਸ਼ ਜਿੰਦਲ , ਯੂਨਿਟ ਹੈਡ ਕੁਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇੰਟਰਨੈਸ਼ਨਲ ਲੇਬਰ ਆਰਗੈਨਾਈਜ਼ੇਸ਼ਨ ਦੇ ਅਨੁਸਾਰ, ਹਰ ਸਾਲ ਦੁਨੀਆਂ ਭਰ ਵਿੱਚ 30 ਲੱਖ ਉਦਯੋਗਿਕ ਹਾਦਸੇ ਦਰਜ ਹੁੰਦੇ ਹਨ, ਜਿਨ੍ਹਾਂ ਵਿੱਚੋਂ 63% ਏਸ਼ੀਆ ਵਿੱਚ ਹੁੰਦੇ ਹਨ। 2024 ਵਿੱਚ, ਭਾਰਤ ਦੇ ਮੈਨੂਫੈਕਚਰਿੰਗ, ਮਾਈਨਿੰਗ ਅਤੇ ਐਨਰਜੀ ਸੈਕਟਰ ਵਿੱਚ 240 ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 850 ਗੰਭੀਰ ਜ਼ਖ਼ਮੀ ਹੋਏ।

ਇਹ ਵੀ ਪੜ੍ਹੋ ਤਹਿਸੀਲਦਾਰਾਂ ਦੇ ਰੋਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਥੋਕ ’ਚ ਦੂਰ-ਦੁਰਾਡੇ ਤਬਾਦਲੇ

ਇਨ੍ਹਾਂ ਹਾਦਸਿਆਂ ਨੂੰ ਘਟਾਉਣ ਲਈ ਫੈਕਟਰੀਜ਼ ਦੇ ਡਾਇਰੈਕਟਰ-ਕਮ- ਲੇਬਰ ਕਮਿਸ਼ਨਰ ਪੰਜਾਬ ਦੇ ਹੁਕਮਾਂ ਅਧੀਨ ਨਿਰੰਤਰ ਤਰੀਕੇ ਨਾਲ ਉਦਯੋਗਿਕ ਸੁਰੱਖਿਆ ਟਰੇਨਿੰਗ ਕਰਵਾਈ ਜਾਂਦੀ ਹੈ, ਤਾਂ ਜੋ ਜਾਗਰੂਕਤਾ ਰਾਹੀਂ ਹਾਦਸਿਆਂ ਨੂੰ ਘਟਾਇਆ ਜਾ ਸਕੇ ।ਟਰੇਨਿੰਗ ਦੌਰਾਨ ਸਿਵਿਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ, ਡਾਕਟਰ ਵਿਤੁਲ ਗੁਪਤਾ, ਦਵਿੰਦਰ ਪਾਲ ਸਿੰਘ ਸੇਫਟੀ ਹੈਡ ਅਲਟਰਾ ਟੈਕ ਸੀਮਿੰਟ ਲਿਮਿਟਿਡ, ਨਰੇਸ਼ ਪਠਾਨੀਆ ਸੀਨੀਅਰ ਟਰੇਨਰ ਰੈੱਡ ਕਰਾਸ, ਅਨਿਲ ਸ਼ਰਮਾ ਸੇਫਟੀ ਮੈਨੇਜਰ , ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਿਡ ਨੇ ਪ੍ਰਤੀਭਾਗੀਆਂ ਨੂੰ ਸੁਰੱਖਿਆ, ਹੈਲਥ ਐਂਡ ਵੈੱਲ ਵਿੰਗ ਸੰਬੰਧੀ ਜਾਗਰੂਕ ਕੀਤਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...