Bathinda News: ਬੀਕੇਯੂ ਏਕਤਾ ਸਿੱਧੂਪੁਰ ਅਤੇ ਵੱਖ ਵੱਖ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿੱਚ ਹੋਈ। ਮੀਟਿੰਗ ਤੋਂ ਬਾਅਦ ਟੀਚਰਜ਼ ਹੋਮ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਥੈਬੰਦੀ ਦੇ ਜਿਲਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਸੂਬੇ ਨੂੰ ਇੱਕ ਹਫਤੇ ਦੇ ਵਿੱਚ ਨਸ਼ਾ ਮੁਕਤ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਸਰਕਾਰ ਤਿੰਨ ਸਾਲਾਂ ਬਾਅਦ ਵੀ ਇਸਨੂੰ ਖ਼ਤਮ ਨਹੀਂ ਕਰ ਸਕੀ। ਜਦੋਂਕਿ ਪੰਜਾਬ ਸਰਕਾਰ ਵੱਲੋਂ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ, ਜਿਤੋਂ ਬਾਅਦ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣੀਆਂ ਤੇ ਪਿੰਡਾਂ ਵਿਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਗਏ।
ਇਹ ਵੀ ਪੜ੍ਹੋ ਖ਼ੂਨ ਹੋਇਆ ਸਫ਼ੈਦ; ਜਮੀਨ ਦੇ ਲਾਲਚ ’ਚ ਮਾਂ-ਪਿਊ ’ਤੇ ਗੋ+ਲੀਆਂ ਚਲਾਉਣ ਵਾਲਾ ਕਲਯੁਗੀ ਪੁੱਤ ਕਾਬੂ
ਕਿਸਾਨ ਆਗੂ ਨੇ ਇੰਨ੍ਹਾਂ ਕਮੇਟੀਆਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸਦੇ ਨਾਲ ਪਿੰਡਾਂ ਵਿੱਚ ਦਿਨ ਰਾਤ ਦਾ ਪਹਿਰਾ ਲੱਗਣਾ ਸ਼ੁਰੂ ਹੋਇਆ ਅਤੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਵਿਚ ਸਫ਼ਲਤਾ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਬਹੁਤੇ ਥਾਵਾਂ ‘ਤੇ ਇੰਨ੍ਹਾਂ ਕਮੇਟੀਆਂ ਵੱਲੋਂ ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਵੀ ਕੀਤਾ ਗਿਆ ਪ੍ਰੰਤੂ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਨਸ਼ਾ ਰੋਕੂ ਕਮੇਟੀਆਂ ਨੂੰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਇਹ ਕਮੇਟੀਆਂ ਨਿਰਉਤਸ਼ਾਹਿਤ ਹੋਈਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਉਣ ਦੀ ਚਲਾਈ ਮੁਹਿੰਮ ਚੰਗਾ ਦਸਦਿਆਂ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਹੈ
ਇਹ ਵੀ ਪੜ੍ਹੋ ਦੁਖ਼ਦਾਈ ਖ਼ਬਰ: ਬਠਿੰਡਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ ਅਰੋੜਾ ਦਾ ਹੋਇਆ ਦਿਹਾਂਤ
ਕਿ ਜੋ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਅਤੇ ਵੱਖ-ਵੱਖ ਪਿੰਡਾਂ ਦੇ ਮੋਹਤਬਾਰ ਵਿਅਕਤੀਆਂ ਤੇ ਪਰਚੇ ਦਿੱਤੇ ਹੋਏ ਹਨ, ਉਹ ਪਰਚੇ ਕੈਂਸਲ ਕੀਤੇ ਜਾਣ । ਇਸਤੋਂ ਇਲਾਵਾ ਇੰਨ੍ਹਾਂ ਕਮੇਟੀਆਂ ਨੂੰ ਮੁੜ ਸਰਕਾਰ ਦਾ ਸਹਿਯੋਗ ਦੇਣ ਲਈ ਉਤਸ਼ਾਹਤ ਕੀਤਾ ਜਾਵੇ । ਕਿਸਾਨ ਆਗੂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਉਪਰ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਬਲਰਾਜ ਸਿੰਘ ਮੰਡੀ ਕਲਾਂ, ਗੱਗੀ ਭੂੰਦੜ, ਕਾਲਾ ਰਾਮਪੁਰਾ, ਕੁਲਦੀਪ ਸਿੰਘ ਬੱਲੋ ,ਬਲਜੀਤ ਸਿੰਘ ਕੋਟ ਸਮੀਰ, ਸੁਖਦੇਵ ਸਿੰਘ ਭਾਈਕਾ, ਨਾਹਰਾ ਸਿੰਘ, ਮਹਿੰਦਰ ਸਿੰਘ ਰੋੜੀ ਵਾਲਾ, ਸੇਵਕ ਸਿੰਘ ਆਦਿ ਕਮੇਟੀਆਂ ਦੇ ਮੈਂਬਰ ਸ਼ਾਮਲ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





