👉ਹੁਣ ਰਜਿਸਟਰੀਆਂ ਲਈ ਆਉਣ ਵਾਲੇ ਲੋਕਾਂ ਨੂੰ ਨਹੀਂ ਮੁੜਣਾ ਪਏਗਾ ਖ਼ਾਲੀ ਹੱਥ
👉ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ 9 ਸੀਨੀਅਰ ਸਹਾਇਕਾਂ ਤੇ ਕਾਨੂੰਗੋ ਨੂੰ ਸੌਪੀ ਪੱਕੀ ਜਿੰਮੇਵਾਰੀ
Bathinda News: ਪਿਛਲੇ ਕੁੱਝ ਦਿਨਾਂ ਤੋਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਹੜਤਾਲ ਦੇ ਚੱਲ ਰਹੇ ਵਿਵਾਦ ਦੌਰਾਨ ਕਾਨੂੰਗੋ ਨੂੰ ਰਜਿਸਟਰੀ ਦਾ ਕੰਮ ਸੌਪਣ ਵਾਲੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਹੁਣ ਇੱਕ ਹੋਰ ਪਹਿਲਕਦਮੀ ਕਰਦਿਆਂ ਲੋਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲਿਆ ਹੈ। ਬੀਤੇ ਕੱਲ ਲਏ ਇਸ ਫੈਸਲੇ ਦੇ ਮੁਤਾਬਕ ਹੁਣ ਜ਼ਿਲ੍ਹੇ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ ਕਿਸੇ ਵੀ ਕਾਰਨ ਕਰਕੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਗੈਰਹਾਜ਼ਰੀ ਵਿਚ 9 ਸੀਨੀਅਰ ਸਹਾਇਕਾਂ ਤੇ ਕਾਨੂੰਗੋ ਦੀ ਪੱਕੀ ਡਿਊਟੀ ਰਜਿਸਟਰੀਆਂ ’ਤੇ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ ਮਹਾਰਾਸ਼ਟਰ ’ਚ ਵੀ ਸਿੱਖ ਅਨੰਦ ਮੈਰਿਜ਼ ਐਕਟ ਹੋਇਆ ਲਾਗੂ
ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਦੂਰ-ਦਰਾਡੇ ਤੋਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਰਜਿਸਟਰੀ ਲਈ ਅਪਾਇੰਟਮੈਂਟ ਲੈ ਕੇ ਤਹਿਸੀਲਾਂ ਵਿਚ ਆਉਣ ਸਮੇਂ ਤਹਿਸੀਲਦਾਰਾਂ ਦੀ ਗੈਰ ਹਾਜ਼ਰੀ ਵਿਚ ਵਾਪਸ ਖ਼ਾਲੀ ਹੱਥ ਨਹੀਂ ਮੁੜਣਾ ਪਏਗਾ। ਤਹਿਸੀਲਦਾਰਾਂ ਦੀ ਗੈਰ-ਹਾਜ਼ਰੀ ਵਿਚ ਇਹ ਸੀਨੀਅਰ ਸਹਾਇਕ ਤੇ ਕਾਨੂੰਗੋ ਰਜਿਸਟਰੀਆਂ ਦਾ ਕੰਮ ਸੰਭਾਲ ਲੈਣਗੇ। ਉਂਝ ਪਿਛਲੇ ਦਿਨਾਂ ’ਚ ਪੰਜਾਬ ਸਰਕਾਰ ਵੱਲੋਂ ਥੋਕ ’ਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਕੀਤੀਆਂ ਦੂਰ-ਦੁਰਾਡੇ ਜ਼ਿਲਿ੍ਹਆਂ ’ਚ ਬਦਲੀਆਂ ਕਾਰਨ ਖ਼ਾਲੀ ਪਏ ਅਹੁੱਦਿਆਂ ’ਤੇ ਇੰਨ੍ਹਾਂ ਸੀਨੀਅਰ ਸਹਾਇਕਾਂ ਤੇ ਕਾਨੂੰਗੋ ਨੇ ਜਿੰਮੇਵਾਰੀ ਸੰਭਾਲ ਲਈ ਹੈ। ਜਿਸਦੇ ਨਾਲ ਜਨਤਾ ਨੂੰ ਵੱਡੀ ਰਾਹਤ ਪੁੱਜਣੀ ਸ਼ੁਰੂ ਹੋ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





