ਕਾਫਿਲਾ ਰੁਕਵਾ ਕੇ ਪਿੰਡ ਵਾਸੀਆਂ ਨਾਲ ਕੀਤੀ ਮੁਲਾਕਾਤ ਅਤੇ ਜਾਣਿਆ ਉਨ੍ਹਾਂ ਦਾ ਹਾਲਚਾਲ
ਮੁੱਖ ਮੰਤਰੀ ਨੂੰ ਆਪਣੇ ਵਿਚ ਪਾ ਕੇ ਖੁਸ਼ ਦਿਖੇ ਲੋਕ, ਮੁੱਖ ਮੰਤਰੀ ਦੀ ਸਾਦਗੀ ਅਤੇ ਅਪਣੇਪਨ ਦੇ ਕਾਇਲ ਹੋਏ ਲੋਕ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਜਿਲ੍ਹਾ ਹਿਸਾਰ ਆਉਂਦੇ ਸਮੇਂ ਪਿੰਡ ਭੈਣੀ ਮਹਾਰਾਜਪੁਰ ਵਿਚ ਆਪਣਾ ਕਾਫਿਲਾ ਰੁਕਵਾ ਕੇ ਪਿੰਡਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਜਾਣਿਆ। ਇਸ ਦੌਰਾਨ ਮੁੱਖ ਮੰਤਰੀ ਨੇ ਪਿੰਡਵਾਸੀਆਂ ਨੂੰ ਹੋਲੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਮੁੱਖ ਮੰਤਰੀ ਨੇ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਦੇ ਬਾਰੇ ਵਿਚ ਵੀ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨ ਹਿਤੇਸ਼ੀ ਸਰਕਾਰ ਹੈ, ਜੋ ਲਗਾਤਾਰ ਕਿਸਾਨਾਂ ਦੀ ਭਲਾਈ ਲਈ ਫੈਸਲਾ ਲੈ ਰਹੀ ਹੈ।
ਇਹ ਵੀ ਪੜ੍ਹੋ Punjab Vigilance ‘ਚ ਵੱਡੀ ਰੱਦੋਬਦਲ, 6 ਰੇਂਜਾਂ ਦੇ SSP ਸਹਿਤ 16 Police ਅਫ਼ਸਰ ਬਦਲੇ
ਕਿਸਾਨਾਂ ਦੇ ਹਿੱਤਾ ਵਿਚ ਸਾਡੀ ਸਰਕਾਰ ਨੇ ਸਾਰੀ ਫਸਲਾਂ ਨੂੰ ਐਮਐਸਪੀ ‘ਤੇ ਖਰੀਦਣ ਦਾ ਫੈਸਲਾ ਕੀਤਾ ਹੈ,ਅਜਿਹਾ ਕਰਨ ਵਾਲਾ ਹਰਿਆਣਾਂ ਦੇਸ਼ ਦਾ ਪਹਿਲਾ ਸੂਬਾ ਹੈ।ਨਾਇਬ ਸਿੰਘ ਸੈਣੀ ਨੇ ਕਿਸਾਨਾਂ ਤੋਂ ਫਸਲ ਖਰਾਬੇ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਦਿਨਾਂ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਹੋਈ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ, ਸ਼ਤੀਪੂਰਤੀ ਪੋਰਟਲ ਵੀ ਖੋਲਿਆ ਹੈ, ਜਿਸ ‘ਤੇ ਕਿਸਾਨ ਖੁਦ ਆਪਣੀ ਖਰਾਬ ਹੋਈ ਫਸਲ ਦੀ ਜਾਣਕਾਰੀ ਦਰਜ ਕਰ ਸਕਦੇ ਹਨ।
ਮੁੱਖ ਮੰਤਰੀ ਨੂੰ ਆਪਣੇ ਵਿਚ ਪਾ ਕੇ ਖੁਸ਼ ਦਿਖੇ ਲੋਕ, ਮੁੱਖ ਮੰਤਰੀ ਦੀ ਸਾਦਗੀ ਅਤੇ ਆਪਣੇਪਨ ਦੇ ਕਾਇਲ ਹੋਏ ਲੋਕ
ਮੁੱਖ ਮੰਤਰੀ ਨੂੰ ਅਚਾਨਕ ਆਪਣੇ ਵਿਚ ਪਾ ਕੇ ਪਿੰਡਵਾਸੀਆਂ ਦੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ ਸੀ ਅਤੇ ਮੁੱਖ ਮੰਤਰੀ ਨੂੰ ਆਪਣੇ ਵਿਚ ਪਾ ਕੇ ਸਾਰੇ ਦੰਗ ਰਹਿ ਗਏ। ਮੁੱਖ ਮੰਤਰੀ ਨੇ ਨਾ ਸਿਰਫ ਆਮ ਆਦਮੀ ਦੀ ਤਰ੍ਹਾ ਪਿੰਡਵਾਸੀਆਂ ਦੇ ਵਿਚ ਖੜੇ ਹੋ ਕੇ ਗਲਬਾਤ ਕੀਤੀ ਸਗੋ ਉਨ੍ਹਾਂ ਦੀ ਸਮਸਿਆਵਾਂ ਵੀ ਜਾਣੀਆਂ। ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾ ਮੁੱਖ ਮੰਤਰੀ ਦਾ ਸਾਦਗੀ ਅਤੇ ਅਪਣੇਪਣ ਦੇ ਭਾਵ ਦੇ ਨਾਲ ਉਨ੍ਹਾਂ ਨਾਲ ਮਿਲਣਾ ਉਨ੍ਹਾਂ ਦੇ ਮਿਲਨਸਾਰ ਸ਼ਖਸੀਅਤ ਦੀ ਝਲਕ ਦਿਖਾਉਂਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹਿਸਾਰ ਜਾਂਦੇ ਹੋਏ ਪਿੰਡ ਭੈਣੀ ਮਹਾਰਾਜਪੁਰ ਵਿਚ ਰੁਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ"