ਨਵੇਂ ਜਥੇਦਾਰ ਦੀ ਤਾਜ਼ਪੋਸੀ ’ਤੇ ਉੱਠੇ ਸਵਾਲ; ‘ਨਾ ਗ੍ਰੰਥ ਨਾ ਪੰਥ ਹਾਜਰ’ ਤੇ ਹੋ ਗਈ ਦਸਤਾਰਬੰਦੀ: ਗਿਆਨੀ ਹਰਪ੍ਰੀਤ ਸਿੰਘ

0
226
+1

👉ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ਼ ਨੂੰ ਪ੍ਰਵਾਨ ਕਰਨ ਤੋਂ ਸਪੱਸ਼ਟ ਇੰਨਕਾਰ
Sri Anandpur Sahib News: ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੈਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ਼ ਦੀ ਅੱਜ ਤੜਕਸਾਰ ਹੋਈ ਤਾਜ਼ਪੋਸੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਕ ਪਾਸੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਨਵੇਂ ਜਥੇਦਾਰ ਨੂੰ ਪ੍ਰਵਾਨ ਕਰਨ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਹੈ, ਉਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਉਪਰ ਆਪਣਾ ਪ੍ਰਤੀਕ੍ਰਮ ਦਿੱਤਾ ਹੈ। ਉਨ੍ਹਾਂ ਜਾਰੀ ਇੱਕ ਵੀਡੀਓ ਸੰਦੇਸ਼ ਤੋਂ ਇਲਾਵਾ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਵੀ ਲਿਖਿਆ ਹੈ ਕਿ ‘‘ ਭਗੌੜਿਆਂ ਦੀ ਟੰਗਣਾ ਮਨੌਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਚੀਕ ਚੀਕ ਕੇ ਆਖਦੀ ਸੀ ਕਿ ਇਸ ਨੇ ਮਰਿਆਦਾ ਦੀ ਉਲੰਘਣਾ ਕੀਤੀ।ਇਹ ਵੀ ਪੜ੍ਹੋ  ਬਠਿੰਡਾ-ਡੱਬਵਾਲੀ-ਬਾਦਲ ਰੋਡ ’ਤੇ ਸਫ਼ਰ ਕਰਨ ਵਾਲੇ ਸਾਵਧਾਨ; ਰਾਸਟਰਪਤੀ ਦੀ ਆਮਦ ਦੇ ਚੱਲਦੇ ਬਦਲਿਆਂ ਟਰੈਫਿਕ ਰੂਟ ਪਲਾਨ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬਾਰੇ ਵੀ ਦੋਸ਼ ਲਾਇਆ ਗਿਆ ਕਿ ਇਨਾ ਨੇ ਮਰਿਆਦਾ ਅਨੁਸਾਰ ਕਾਰਜ ਨਹੀ ਕੀਤੇ। ਹੁਣ ਅੱਜ ਕਿਹੜੀ ਮਰਿਆਦਾ ਦੀ ਪਾਲਣਾ ਹੋਈ। ਨਾ ਸੱਚਿਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜਰ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਹਾਜਰ ਨਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ , ਨਾ ਮੈਂਬਰ ਹਾਜਰ ਨਾ ਦੁਜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਹਾਜਰ ਤੇ ਹੋ ਗਈ ਦਸਤਾਰ ਬੰਦੀ। ’’ ਗਿਆਨੀ ਹਰਪ੍ਰੀਤ ਸਿੰਘ ਨੇ ਇਸਨੂੰ ਪੰਥਕ ਮਰਿਆਦਾ ਦੀ ਘੋਰ ਉਲੰਘਣਾ ਦਸਿਆ ਹੈ। ਉਧਰ ਨਿਹੰਗ ਸਿੰਘ ਜਥੈਬੰਦੀ ਦੇ ਆਗੂ ਬਾਬਾ ਬਲਵੀਰ ਸਿੰਘ ਨੇ ਨਵੇਂ ਜਥੇਦਾਰ ਦੀ ਅੱਧੀ ਰਾਤ ਨੂੰ ਤਾਜ਼ਪੋਸ਼ੀ ਕਰਨ ‘ਤੇ ਸਵਾਲ ਖੜੇ ਕਰਦਿਆਂ ਐਲਾਨ ਕੀਤਾ ਕਿ ਨਿਹੰਗ ਜਥੇਬੰਦੀਆਂ ਨਵੇਂ ਜਥੇਦਾਰ ਨੂੰ ਪ੍ਰਵਾਨ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਹੁਣ ਹੋਲਾ-ਮੁਹੱਲਾ ਮਨਾਊਣ ਤੋਂ ਬਾਅਦ ਨਵਾਂ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਬੱਸ ਤੇ ਟਰੈਕਟਰ-ਟਰਾਲੀ ਵਿਚਕਾਰ ਵਾਪਰਿਆਂ ਭਿਆਨਕ ਹਾਦਸਾ, 4 ਮੌ+ਤਾਂ

ਦਸਣਾ ਬਣਦਾ ਹੈਕਿ ਨਿਹੰਗ ਜਥੇਬੰਦੀਆਂ ਵੱਲੋਂ ਅੱਜ ਤਾਜ਼ਪੋਸੀ ਸਮਾਗਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸਦੇ ਚੱਲਦੇ ਹੀ ਕਰੀਬ ਪੌਣੇ ਤਿੰਨ ਵਜੇਂ ਨਵੇਂ ਜਥੇਦਾਰ ਸਾਹਿਬ ਦੀ ਤਾਜ਼ਪੋਸੀ ਕਰ ਦਿੱਤੀ ਗਈ। ਹਾਲਾਂਕਿ ਤਾਜ਼ਪੋਸੀ ਤੋਂ ਬਾਅਦ ਨਵਨਿਯੁਕਤ ਜਥੇਦਾਰ ਨੂੰ ਵਧਾਈ ਦਿੰਦਿਆਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਦਾਅਵਾ ਕੀਤਾ ਕਿ ‘‘ਹੋਲੇ-ਮੁਹੱਲੇ ਦਾ ਤਿਊਹਾਰ ਹੋਣ ਕਾਰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾਂ ਕੀਤਾ ਗਿਆ ਸੀ ਤੇ ਇਹ ਤਾਜ਼ਪੋਸ਼ੀ ਪੂਰਨ ਗੁਰਮਰਿਆਦਾ ਮੁਤਾਬਕ ਹੋਈ ਹੈ। ਸੁੱਚਾ ਸਿੰਘ ਲੰਗਾਹ ਨੇ ਇਹ ਤਾਜ਼ਪੋਸੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ 10 ਵਜੇ ਦੇ ਸਮੇਂ ਤੋਂ ਪਹਿਲਾਂ ਕਰਨ ਪਿੱਛੇ ਤਰਕ ਦਿੰਦਿਆਂ ਦਾਅਵਾ ਕੀਤਾ ਕਿ ਏਜੰਸੀਆਂ ਇਸ ਮੌਕੇ ਸਿੱਖਾਂ ਦਾ ਆਪਸੀ ਖੂਨ-ਖਰਾਬਾ ਕਰਵਾਉਣਾ ਚਹੁੰਦੀਆਂ ਸਨ, ਜਿਸਦੇ ਕਾਰਨ ਅਜਿਹਾ ਕੀਤਾ ਗਿਆ। ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here