Friday, April 17, 2026
spot_img
spot_img

ਗੁਰੂ ਕਾਸ਼ੀ ਯੂਨੀਵਰਸਿਟੀ ਦਾ “ਕੁਦਰਤੀ ਰੇਡੀਓਨਿਉਕਲਾਈਡਜ਼ ਅਤੇ ਪਦਾਰਥ ਵਿਗਿਆਨ” ਵਿਸ਼ੇ ‘ਤੇ ਤਿੰਨ ਰੋਜ਼ਾ ਸੈਮੀਨਾਰ ਸੰਪੰਨ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਅਤੇ ਕੌਂਸਲ ਆਫ਼ ਸਾਇੰਟਿਫਿਕ ਐਂਡ ਰਿਸਰਚ ਦੇ ਸਹਿਯੋਗ ਨਾਲ “ਕੁਦਰਤੀ ਰੇਡੀਓਨਿਉਕਲਾਈਡਜ਼ ਅਤੇ ਪਦਾਰਥ ਵਿਗਿਆਨ” ਵਿਸ਼ੇ ‘ਤੇ ਤਿੰਨ ਰੋਜ਼ਾ ਸੈਮੀਨਾਰ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਰਹਿਨੁਮਾਈ ਤੇ ਪ੍ਰੋ. (ਡਾ.) ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀ ਦੀ ਪ੍ਰਧਾਨਗੀ ਹੇਠ ਮਿੱਟੀ, ਪਾਣੀ, ਹਵਾ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਐਕਟਿਵ ਰੇਡੀਓ ਨਿਉਕਲਾਈਡ ਦੀ ਸੁਚੱਜੀ ਵਰਤੋਂ ਵਰਗਾ ਗੰਭੀਰ ਸੰਦੇਸ਼ ਦਿੰਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ਐਫਬੀਆਈ ਨੂੰ ਲੋੜੀਂਦਾ ਭਾਰਤੀ ਮੂਲ ਦਾ ਡਰੱਗ ਲਾਰਡ ਸ਼ੌਨ ਭਿੰਡਰ ਲੁਧਿਆਣਾ ਤੋਂ ਕੀਤਾ ਗ੍ਰਿਫ਼ਤਾਰ

ਸੈਮੀਨਾਰ ਵਿੱਚ ਕ੍ਰਮਵਾਰ ਪ੍ਰੋ.(ਡਾ.) ਰੋਹਿਤ ਮਹਿਰਾ, ਡੀਨ ਰਿਸਰਚ ਐਂਡ ਕੰਸਲਟੈਂਸੀ ਐਨ.ਆਈ.ਟੀ.ਜਲੰਧਰ ਵੱਲੋਂ ਵਾਤਾਵਰਣ ਵਿੱਚ ਕੁਦਰਤੀ ਰੇਡੀਓਨਿਉਕਲਾਈਡਜ਼, ਡਾ. ਸਮੀਰ ਕੁਮਾਰ ਮੌਂਡਲ ਸੀਨੀਅਰ ਪ੍ਰਿੰਸੀਪਲ ਸਾਇੰਸਟਿਸਟ ਸੀ.ਐਸ.ਆਈ.ਆਰ. ਵੱਲੋਂ ਆਪਟੀਕਲ ਫਾਈਬਰ ਟਿਪ ਨੈਨੋਐਂਟੇਨਾ, ਪ੍ਰੋ.(ਡਾ.) ਸੰਦੀਪ ਕਾਂਸਲ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ‘ਰੇਡੀਏਸ਼ਨ ਦੇ ਸੰਪਰਕ ਕਾਰਨ ਜੈਵਿਕ ਪ੍ਰਭਾਵ ਅਤੇ ਫਾਇਦੇ’ ਤੇ ਡਾ. ਬੀ.ਐਸ.ਬਾਜਵਾ ਸੀਨੀਅਰ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ‘ਦੱਖਣੀ ਪੱਛਮੀ ਅਤੇ ਉੱਤਰ ਪੱਛਮੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਮਿਲ ਰਹੇ ਯੂਰੇਨੀਅਮ ਵਰਗੇ ਭਾਰੀ ਪਦਾਰਥ ਅਤੇ ਦੂਸ਼ਿਤ ਹੋ ਰਹੇ ਵਾਤਾਵਰਣ’ ਦੇ ਸੰਭਾਵੀ ਸਿਹਤ ਖਤਰਿਆਂ ਬਾਰੇ ਵਿਚਾਰ ਰੱਖੇ ਗਏ।

ਇਹ ਵੀ ਪੜ੍ਹੋ  ਨਵੇਂ ਜਥੇਦਾਰ ਦੀ ਤਾਜ਼ਪੋਸੀ ’ਤੇ ਉੱਠੇ ਸਵਾਲ; ‘ਨਾ ਗ੍ਰੰਥ ਨਾ ਪੰਥ ਹਾਜਰ’ ਤੇ ਹੋ ਗਈ ਦਸਤਾਰਬੰਦੀ: ਗਿਆਨੀ ਹਰਪ੍ਰੀਤ ਸਿੰਘ

ਸੈਮੀਨਾਰ ਵਿੱਚ ਵੱਖ-ਵੱਖ ਸੰਸਥਾਵਾਂ ਦੇ 92 ਮਾਹਿਰਾਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿੱਚੋਂ 50 ਨੇ ਮੌਖਿਕ ਪੇਸ਼ਕਾਰੀਆਂ ਦਿੱਤੀਆਂ ਅਤੇ 25 ਦੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਤਿੰਨੇ ਦਿਨ ਸੈਮੀਨਾਰ ਦਾ ਸੰਚਾਲਨ ਕੁਆਰਡੀਨੇਟਰ ਡਾ. ਸੁਨੀਤਾ ਰਾਣੀ ਡੀਨ, ਅਤੇ ਡਾ. ਸੁਧੀਰ ਕੁਮਾਰ ਮਿੱਤਲ ਕਨਵੀਨਰ ਦੀ ਦੇਖ ਰੇਖ ਹੇਠ ਸਮੇਂ ਬੱਧ ਅਤੇ ਯੋਗ ਪ੍ਰਬੰਧਕੀ ਤਰੀਕੇ ਨਾਲ ਹੋਇਆ। ਜਿਸ ਦੇ ਸਮਾਪਨ ਮੌਕੇ ਸ਼ਾਨਦਾਰ ਖੋਜ ਕਾਰਜਾਂ, ਸਰਵੋਤਮ ਪੋਸਟਰ ਮੇਕਿੰਗ, ਸਰਵੋਤਮ ਮੌਖਿਕ ਪੇਸ਼ਕਾਰੀ ਅਤੇ ਨਵੀਨਤਾਕਾਰੀ ਵਿਚਾਰਾਂ ਲਈ ਉੱਭਰਦੇ ਸਾਇੰਸਦਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੈਕਟੀਕਲ ਜਾਣਕਾਰੀ ਲਈ ਪ੍ਰੋ. ਸੰਤੋਸ਼ ਕੁਮਾਰ ਮਹਾਂਪਾਤਰਾ ਦੀ ਦੇਖਰੇਖ ਹੇਠ ਖੋਜ ਕਰਤਾਵਾਂ ਨੂੰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੀ ਰਿਸਰਚ ਲੈਬ ਦਾ ਦੌਰਾ ਵੀ ਕਰਵਾਇਆ ਗਿਆ। ਡਾ. ਵਿਕਾਸ ਗੁਪਤਾ ਤੇ ਡਾ. ਜੀਨੀਅਸ ਵਾਲੀਆ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...