ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ

Date:

spot_img

Bathinda News: ਸੰਯੁਕਤ ਕਿਸਾਨ ਮੋਰਚਾ (ਭਾਰਤ) ਵੱਲੋਂ ਚੰਡੀਗੜ੍ਹ ਨਾਂ ਜਾਣ ਦੇਣ ਦੇ ਰੋਸ਼ ਵਜੋਂ 10 ਮਾਰਚ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਸੱਦੇ ਤਹਿਤ ਅੱਜ ਮੋਰਚੇ ਚ ਸ਼ਾਮਿਲ ਜਥੇਬੰਦੀਆਂ ਵੱਲੋਂ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ,ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ , ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਹਲਕਾ ਸ਼ਹਿਰੀ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿੱਤ ਰਤਨ ਦੇ ਘਰਾਂ/ਦਫਤਰਾਂ 11 ਵਜੇ ਤੋਂ 3 ਵਜੇ ਤੱਕ ਧਰਨਾ ਦੇ ਕੇ ਆਪਣਾ ਰੋਸ ਜਾਹਿਰ ਕੀਤਾ ।

ਇਹ ਵੀ ਪੜ੍ਹੋ ਬਠਿੰਡਾ-ਡੱਬਵਾਲੀ-ਬਾਦਲ ਰੋਡ ’ਤੇ ਸਫ਼ਰ ਕਰਨ ਵਾਲੇ ਸਾਵਧਾਨ; ਰਾਸਟਰਪਤੀ ਦੀ ਆਮਦ ਦੇ ਚੱਲਦੇ ਬਦਲਿਆਂ ਟਰੈਫਿਕ ਰੂਟ ਪਲਾਨ

ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨਬੂਟਾ ਸਿੰਘ ਬੁਰਜ ਗਿੱਲ,ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਗੁਰਦੀਪ ਸਿੰਘ ਰਾਮਪੁਰਾ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ,ਬੀਕੇਯੂ ਮਾਲਵਾ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਬੱਲੋ ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸਵਰਨ ਸਿੰਘ ਪੂਲੀ ਨੇ ਸੰਬੋਧਨ ਕੀਤਾ।

ਇਹ ਵੀ ਪੜ੍ਹੋ ਪੰਜਾਬ ਵੱਲੋਂ ਪਾਣੀ ਦੀ ਘੱਟ ਖਪਤ ਤੇ ਵੱਧ ਝਾੜ ਵਾਲੇ ਮੱਕੀ ਦੇ ਹਾਈਬ੍ਰਿਡ ਪੀ.ਐਮ.ਐਚ.-17 ਬੀਜ ਦੀ ਸ਼ੁਰੂਆਤ ਦੀਆਂ ਤਿਆਰੀਆਂ

ਆਗੂਆਂ ਨੇ ਕਿਹਾ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਰਚੇ ਦੇ ਸੂਝਵਾਨ ਤੇ ਤਜਰਬੇਕਾਰ ਕਿਸਾਨ ਆਗੂਆਂ ਨਾਲ ਤਲਖੀ ਭਰੇ ਲਹਿਜੇ ਨਾਲ ਗਲਤ ਵਰਤਾਓ ਕਰਕੇ ਕਾਰਪਰੇਟ ਪੱਖੀ ਹੋਣ ਦਾ ਸਬੂਤ ਦਿੱਤਾ, ਉੱਥੇ ਹੀ ਕਿਸਾਨ ਲਹਿਰ ਨੂੰ ਦਬਾਉਣ ਲਈ ਪੁਲਿਸ ਦੀਆਂ ਧਾੜਾਂ ਵੱਲੋਂ ਆਗੂਆਂ ਦੇ ਘਰਾਂ ਵਿੱਚ ਅੱਧੀ ਰਾਤ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਪ੍ਰੰਤੂ ਇੰਨੇ ਜਿਆਦਾ ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਸਮੇਤ ਸੜਕਾਂ ਤੇ ਆਏ ਜਿਸ ਤੋਂ ਬਾਅਦ ਗਿਰਫਤਾਰ ਕੀਤੇ ਕਿਸਾਨ, ਥਾਣਿਆ ਜਾਂ ਜੇਲਾਂ ਵਿੱਚ ਜੋ ਬੰਦ ਸਨ ਨੂੰ ਬਿਨਾਂ ਸ਼ਰਤ ਅੱਧੀ ਰਾਤ ਨੂੰ ਰਿਹਾਅ ਕਰਨਾ ਪਿਆ। ਉਹਨਾਂ ਕਿਹਾ ਕਿ ਜੇਕਰ ਇਹਨਾਂ ਧਰਨਿਆਂ ਤੋਂ ਬਾਅਦ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਤਾਂ ਆਉਂਦੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਕਰਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਨਵੇਂ ਜਥੇਦਾਰ ਦੀ ਤਾਜ਼ਪੋਸੀ ’ਤੇ ਉੱਠੇ ਸਵਾਲ; ‘ਨਾ ਗ੍ਰੰਥ ਨਾ ਪੰਥ ਹਾਜਰ’ ਤੇ ਹੋ ਗਈ ਦਸਤਾਰਬੰਦੀ: ਗਿਆਨੀ ਹਰਪ੍ਰੀਤ ਸਿੰਘ

ਅੱਜ ਦੇ ਧਰਨਿਆਂ ਨੂੰ ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾ, ਜਸਵੀਰ ਸਿੰਘ ਆਕਲੀਆ ਕੁੱਲ ਹਿੰਦ ਕਿਸਾਨ ਸਭਾ, ਬਲਦੇਵ ਸਿੰਘ ਭਾਈ ਰੂਪਾ ਬੀਕੇਯੂ ਡਕੌਂਦਾ, ਜਗਜੀਤ ਸਿੰਘ ਕੋਟਸ਼ਮੀਰ ਬੀਕੇਯੂ ਮਾਲਵਾ, ਮਲਕੀਤ ਸਿੰਘ ਬਠਿੰਡਾ ਜਮਹੂਰੀ ਕਿਸਾਨ ਸਭਾ, ਕਿਸਾਨ ਆਗੂ ਅਮਰਜੀਤ ਸਿੰਘ ਹਨੀ, ਜਗਸੀਰ ਸਿੰਘ ਝੁੰਬਾ ਬਲਾਕ ਆਗੂ ਬੀਕੇਯੂ ਉਗਰਾਹਾਂ, ਬਲਵਿੰਦਰ ਸਿੰਘ ਗੰਗਾ ਬੀਕੇਯੂ ਮਾਨਸਾ ਦਰਸ਼ਨ ਸਿੰਘ ਫੁਲੋ ਮਿੱਠੀ ਕੁਲ ਹਿੰਦ ਕਿਸਾਨ ਸਭਾ, ਅੱਜ ਦੇ ਇਕੱਠਾਂ ਨੂੰ ਭਰਾਤਰੀ ਜਥੇਬੰਦੀਆਂ ਤੋਂ ਕ੍ਰਾਂਤੀਕਾਰੀ ਸੈਨਿਕ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁਦਾ, ਮੱਖਣ ਸਿੰਘ ਗੁਰੂਸਰ,ਸੁਖਦੇਵ ਸਿੰਘ ਕੁੱਬੇ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼, ਸੂਬਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾਖਾਨਾ ਨੇ ਵੀ ਹਾਜ਼ਰੀ ਲਵਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...