Monday, May 18, 2026
spot_img
spot_img
spot_img

ਸੂਰਿਆ ਘਰ ਯੋਜਨਾ ਦੇ ਤਹਿਤ ਇੱਕ ਕਰੋੜ ਦੀ ਗ੍ਰਾਂਟ ਲਈ ਚਾਰ ਪਿੰਡ ਮੁਕਾਬਲਾ ਕਰਨਗੇ

Date:

spot_img

👉ਸਭ ਤੋਂ ਵੱਧ ਸੂਰਜੀ ਊਰਜਾ ਦੀ ਵਰਤੋਂ ਵਾਲੇ ਪਿੰਡ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ
SAS Nager News:ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਾਰ ਪਿੰਡਾਂ; ਖਿਜ਼ਰਾਬਾਦ (ਮਾਜਰੀ ਬਲਾਕ) ਅਤੇ ਬਹਿਲੋਲਪੁਰ, ਬੜਮਾਜਰਾ ਅਤੇ ਜਗਤਪੁਰਾ (ਮੁਹਾਲੀ ਬਲਾਕ) ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਦੇ ਹਰੇਕ ਘਰ ਦੀ ਸੋਲਰ ਵਰਤੋਂ ਦਾ ਮੁਲਾਂਕਣ ਛੇ ਮਹੀਨਿਆਂ ਬਾਅਦ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਰੇਲ ਗੱਡੀ ਹਾਈਜੈਕ; ਫ਼ੌਜ ਵੱਲੋਂ 16 ਵਿਰੋਧੀ ਹਲਾਕ, 104 ਬੰਧਕ ਕਰਵਾਏ ਰਿਹਾਅ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਗਵਾਈ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਕਰਨਗੇ, ਜਿਸ ਵਿੱਚ ਸੁਪਰਡੈਂਟ ਇੰਜਨੀਅਰ ਪੀ.ਐਸ.ਪੀ.ਸੀ.ਐਲ., ਡੀ.ਡੀ.ਪੀ.ਓ., ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਸੁਪਰਡੈਂਟ ਇੰਜੀਨੀਅਰ ਡਿਸਕਾਮ, ਜ਼ਿਲ੍ਹਾ ਮੈਨੇਜਰ ਪੇਡਾ, ਨਗਰ ਨਿਗਮ ਪ੍ਰਧਾਨ ਡੇਰਾਬੱਸੀ ਅਤੇ ਸਰਪੰਚ ਬਡਮਾਜਰਾ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸਬੰਧਤ ਪੰਚਾਇਤਾਂ ਵੱਲੋਂ ਚੁਣੇ ਗਏ ਪਿੰਡਾਂ ਨੂੰ ਵਾਤਾਵਰਣ ਨੂੰ ਸ਼ੁੱਧ ਰੱਖ ਕੇ ਊਰਜਾ ਅਤੇ ਸਰੋਤਾਂ ਦੀ ਬੱਚਤ ਕਰਨ ਲਈ ਵਿਅਕਤੀਗਤ ਘਰਾਂ ਲਈ ਸੂਰਜੀ ਊਰਜਾ ਅਤੇ ਬਾਇਓ ਗੈਸ ਪਲਾਂਟਾਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਤੇ ਚੱਲਿਆ ਬੁਲਡੋਜਰ

ਛੇ ਮਹੀਨਿਆਂ ਦੇ ਸਮੇਂ ਤੋਂ ਬਾਅਦ ਕਮੇਟੀ ਦੁਆਰਾ ਸੋਲਰ ਰੂਫਟਾਪ ਕਵਰੇਜ, ਸੋਲਰ ਪੰਪ, ਸਟਰੀਟ ਲਾਈਟਾਂ ਅਤੇ ਬਾਇਓਗੈਸ ਪਲਾਂਟ ਦੀ ਵੱਧ ਤੋਂ ਵੱਧ ਕਵਰੇਜ ਦੀ ਜਾਂਚ ਕਰਨ ਲਈ ਇੱਕ ਮੁਲਾਂਕਣ ਕੀਤਾ ਜਾਵੇਗਾ ਅਤੇ ਸੋਲਰ ਰੂਫਟਾਪ ਅਤੇ ਹੋਰ ਪ੍ਰਣਾਲੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਲੇ ਤੇ ਬਾਇਓਗੈਸ ਪਲਾਂਟ ਵਾਲਾ ਪਿੰਡ ਕੇਂਦਰੀ ਵਿੱਤੀ ਸਹਾਇਤਾ ਵਜੋਂ ਵਜੋਂ 1 ਕਰੋੜ ਰੁਪਏ ਦੀ ਗ੍ਰਾਂਟ ਲਈ ਹੱਕਦਾਰ ਹੋਵੇਗਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਵਿਅਕਤੀ 3 ਕਿਲੋਵਾਟ ਸੋਲਰ ਸਿਸਟਮ ਤੱਕ 78,000 ਰੁਪਏ ਦੀ ਸਬਸਿਡੀ ਲਈ ਯੋਗ ਹਨ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੋਈ ਵੀ ਭਾਰਤ ਸਰਕਾਰ ਦੀ pmsuryaghar ਵੈੱਬਸਾਈਟ ‘ਤੇ ਜਾ ਸਕਦਾ ਹੈ।ਏ.ਡੀ.ਸੀ. ਨੇ ਚੁਣੇ ਗਏ ਪਿੰਡਾਂ ਦੇ ਵਸਨੀਕਾਂ ਨੂੰ ਸੋਲਰ ਮਾਡਲ ਪਿੰਡ ਦਰਜਾ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਸੋਲਰ ਸਿਸਟਮ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

spot_img

Share post:

spot_img

Popular

More like this
Related

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

👉ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸੰਸਦ ਦਾ...