ਪਾਰਕਿੰਗ ਵਿਵਾਦ ਦੌਰਾਨ ‘ਵਿਗਿਆਨੀ’ ਦੀ ਹੋਈ ਮੌ+ਤ, ਗੁਆਂਢੀ ’ਤੇ ਪਰਚਾ ਦਰਜ਼

0
271
+1

SAS Nagar News: ਮੰਗਲਵਾਰ ਦੀ ਦੇਰ ਰਾਤ ਮੁਹਾਲੀ ਦੇ ਸੈਕਟਰ 67 ਦੇ ਇਲਾਕੇ ’ਚ ਮੋਟਰਸਾਈਕਲ ਦੀ ਪਾਰਕਿੰਗ ਨੂੰ ਲੈਕੇ ਦੋ ਗੁਆਂਢੀਆਂ ਵਿਚਕਾਰ ਹੋਏ ਵਿਵਾਦ ਦੌਰਾਨ ਇੱਕ ਨੌਜਵਾਨ ਵਿਗਿਆਨੀ ਅਭਿਸ਼ੇਕ ਸਵਰਨਕਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਹੁਣ ਮੁਹਾਲੀ ਪੁਲਿਸ ਨੇ ਕਥਿਤ ਮੁਲਜਮ ਬੰਟੀ ਵਿਰੁਧ ਬੀਐਨਐਸ ਦੀ ਧਾਰਾ 105 ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸ ਘਟਨਾ ਕਾਰਨ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ Punjab Congress ਦੀ Delhi ‘ਚ ਅਹਿਮ ਮੀਟਿੰਗ ਅੱਜ, ਰਾਹੁਲ ਤੇ ਖੜਗੇ ਵੀ ਰਹਿਣਗੇ ਮੌਜੂਦ

ਮ੍ਰਿਤਕ ਨੌਜਵਾਨ ਵਿਗਿਆਨੀ ਹਾਲੇ ਤੱਕ ਅਣਵਿਆਹਿਆ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦਸਿਆ ਜਾ ਰਿਹਾ ਕਿ ਉਸਨੂੰ ਕਿਡਨੀ ਰੋਗ ਦੀ ਸਮੱਸਿਆ ਸੀ ਤੇ ਕੁੱਝ ਸਮਾਂ ਪਹਿਲਾਂ ਹੀ ਉਸਦੀ ਕਿਡਨੀ ਟ੍ਰਾਂਸਪਲਾਟ ਹੋਈ ਸੀ, ਜੋਕਿ ਉਸਦੀ ਭੈਣ ਨੇ ਦਿੱਤੀ ਸੀ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸ਼ਰਚ ਵਿਚ ਬਤੌਰ ਵਿਗਿਆਨੀ ਨੌਕਰੀ ਕਰਨ ਵਾਲਾ ਅਭਿਸੈਕ ਹੁਣ ਆਪਣੇ ਮਾਪਿਆਂ ਨਾਲ ਮੁਹਾਲੀ ਦੇ ਇੱਕ ਘਰ ਵਿਚ ਕਿਰਾਏ ’ਤੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ By Election; 18 ਮਾਰਚ ਨੂੰ ਲੁਧਿਆਣਾ ‘ਚ ਵਲੰਟੀਅਰਾਂ ਨਾਲ ਮੀਟਿੰਗ ਕਰਨਗੇ Arvind Kejriwal

ਉਸਦਾ ਪ੍ਰਵਾਰ ਮੂਲ ਰੂਪ ਵਿਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਸੂਚਨਾ ਮੁਤਾਬਕ ਘਟਨਾ ਸਮੇਂ ਮੋਟਰਸਾਈਕਲ ਪਾਰਕਿੰਗ ਕਰਨ ਨੂੰ ਲੈ ਕੇ ਅਭਿਸ਼ੇਕ ਦੇ ਗੁਆਂਢੀ ਬੰਟੀ ਨੇ ਉਸਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਪਹਿਲਾਂ ਗਾਲੀ-ਗਲੋਚ ਕੀਤਾ ਤੇ ਮੁੜ ਘਸੁੰਨ ਮਾਰੇ, ਜਿਸ ਕਾਰਨ ਉਹ ਜਮੀਨ ‘ਤੇ ਡਿੱਗ ਪਿਆ ਅਤੇ ਮੁੜ ਨਹੀਂ ਉÇੱਠਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here