Friday, April 17, 2026
spot_img
spot_img

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 24 ਘੰਟਿਆ ਵਿੱਚ ਹਰਿੰਦਰ ਦਾ ਕਤਲ ਕਰਨ ਵਾਲੇ 02 ਗ੍ਰਿਫਤਾਰ

Date:

spot_img

Muktsar News:ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ 24 ਘੰਟਿਆ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਜਿਲ੍ਹਾ ਪੁਲਿਸ ਮੁਖੀ ਡਾ.ਅਖਿਲ ਚੌਧਰੀ ਆਈ.ਪੀ.ਐਸ. ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਚੰਦਭਾਨ ਪੁੱਤਰ ਜਗਦੀਸ਼ ਰਾਏ ਵਾਸੀ ਗੋਨਿਆਣਾ ਰੋਡ ਨੇ ਥਾਣਾ ਸਿਟੀ ਸ.ਮ.ਸ ਦੇ ਮੁੱਖ ਅਫਸਰ ਨੂੰ ਬਿਆਨ ਦਿੱਤਾ ਕੇ ਉਸਦਾ ਲੜਦਾ ਹਰਜਿੰਦਰ ਕੁਮਾਰ ਉਰਫ ਰਾਹੁਲ ਮਿਤੀ 11.03.2025 ਨੁੰ ਵਕਤ ਕ੍ਰੀਬ ਸ਼ਾਮ 05 ਵਜ਼ੇ ਰਵੀਦਾਸ ਮੰਦਰ ਨੇੜੇ ਛੋਟਾ ਤਲਾਅ ਕੋਲ ਖੜਾ ਸੀ, ਉਸ ਸਮੇਂ ਤਿੰਨ ਮੋਟਰਸਾਇਕਲ ਸਵਾਰ ਜਿਸ ਨੂੰ ਮੇਜਰ ਸਿੰਘ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਅਨਮੋਲ ਸਿੰਘ ਉਰਫ ਮੋਹਲੀ ਅਤੇ ਭਿੰਦਰ ਸਿੰਘ ਉਰਫ ਭਿੰਦਰੀ ਉੱਥੇ ਆਏ ।

ਇਹ ਵੀ ਪੜ੍ਹੋ  BSF ਦੀ ਕਾਮਯਾਬੀ; ਡ੍ਰੋਨ ਰਾਹੀਂ ਸਪਲਾਈ ਕੀਤੀ ਜਾ ਰਹੀ ਕਰੋੜਾਂ ਦੀ ਹੈਰੋਇਨ ਤੇ 2 ਪਿਸਤੌਲ ਬਰਾਮਦ

ਜਿਨ੍ਹਾਂ ਵੱਲੋਂ ਉਸਦੇ ਬੇਟੇ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਤੇਜ ਧਾਰ ਹਥਿਆਰਾਂ ਨਾਲ ਬੇਰਿਹਮੀ ਨਾਲ ਮਾਰਕੇ ਗੰਭੀਰ ਹਾਲਤ ਵਿੱਚ ਜਖਮੀ ਕਰ ਦਿੱਤਾ ਜਿਸ ਨਾਲ ਹਰਜਿੰਦਰ ਕੁਮਾਰ ਉਰਫ ਰਾਹੁਲ ਦੀ ਮੌਤ ਹੋ ਗਈ ।ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 44 ਮਿਤੀ 12.03.2025 ਅ/ਧ 103(1),3(5) ਬੀ.ਐਨ.ਐਸ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ ਹੈ ।ਵਜਾ ਰੰਜਿਸ਼ ਇਹ ਹੈ ਕਿ ਮ੍ਰਿਤਕ ਹਰਜਿੰਦਰ ਕੁਮਾਰ ਉਰਫ ਰਾਹੁਲ ਵੱਲੋਂ ਮਿਤੀ 24.02.2025 ਨੂੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਮੁੱਕਦਮਾ 30, ਅ/ਧ 115(2),118(1),191(3),190 ਬੀ.ਐਨ.ਐਸ. ਤਹਿਤ ਦਰਜ ਰਜਿਸਟਰ ਕਰਵਾਇਆ ਸੀ , ਜੋ ਕੇ ਦੋਸ਼ੀ ਹਰਜਿੰਦਰ ਕੁਮਾਰ ਉਰਫ ਰਾਹੁਲ ਨੂੰ ਅਕਸਰ ਹੀ ਜਾਨੋ ਮਾਰਨ ਦੀ ਧਮਕੀਆਂ ਦਿੰਦੇ ਸਨ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ; ਹੁਣ ਤੱਕ 1259 ਐਫ.ਆਈ.ਆਰ ਦਰਜ,1758 ਗ੍ਰਿਫ਼ਤਾਰ-ਹਰਪਾਲ ਸਿੰਘ ਚੀਮਾ

ਦੌਰਾਨੇ ਤਫਤੀਸ਼ ਪੁਲਿਸ ਵੱਲੋਂ 24 ਘੰਟਿਆ ਅੰਦਰ ਕਾਰਵਾਈ ਕਰਦਿਆ ਮੁੱਖ ਦੋਸ਼ੀ ਭਿੰਦਰ ਸਿੰਘ ਬਿਦਰੀ ਪੁੱਤਰ ਗੁਰਦਾਸ ਸਿੰਘ ਵਾਸੀ ਦਰਵਾਜੇ ਨੇੜੇ ਰਵਿਦਾਸ ਮੰਦਰ ਸ੍ਰੀ ਮੁਕਤਸਰ ਸਾਹਿਬ ਅਤੇ ਮੇਜਰ ਸਿੰਘ ਵਾਸੀ ਨੇੜੇ ਵਾਸੀ ਗੁਰੂਦਵਾਰਾ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ।ਮੁਕੱਦਮਾ ਦੇ ਤੀਸਰੇ ਦੋਸ਼ੀ ਦੀ ਤਲਾਸ਼ ਜਾਰੀ ਹੈ । ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...