Bathinda News: ਸਹਾਇਕ ਕਮਿਸ਼ਨਰ (ਆਬਕਾਰੀ) ਬਠਿੰਡਾ ਰੇਂਜ ਸ੍ਰੀ ਉਮੇਸ਼ ਭੰਡਾਰੀ ਨੇ ਦੱਸਿਆ ਕਿ ਸਾਲ 2025-26 ਲਈ ਬਠਿੰਡਾ ਰੇਂਜ ਅਧੀਨ ਪੈਂਦੇ ਆਬਕਾਰੀ ਜ਼ਿਲ੍ਹੇ ਬਠਿੰਡਾ-1, ਬਠਿੰਡਾ-2 ਅਤੇ ਮਾਨਸਾ ਦੇ ਅੰਗਰੇਜੀ/ਦੇਸ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਈ-ਟੈਂਡਰ ਰਾਹੀਂ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਠਿੰਡਾ ਰੇਂਜ ਵਿੱਚ 13 ਆਬਕਾਰੀ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਕੁੱਲ 615 ਠੇਕੇ ਹਨ, ਜਿਨ੍ਹਾਂ ਦਾ ਮਾਲੀਆਂ 631 ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਨਸ਼ਿਆ ਖਿਲਾਫ ਜ਼ਿਲ੍ਹੇ ਅੰਦਰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਲਗਾਤਾਰ ਚੈਕਿੰਗ ਜਾਰੀ:ਡੀਆਈਜੀ ਹਰਜੀਤ ਸਿੰਘ
ਉਨ੍ਹਾਂ ਦੱਸਿਆ ਕਿ ਠੇਕਿਆਂ ਲਈ ਈ-ਟੈਂਡਰ ਪਾਉਣ ਦੀ ਆਖਰੀ ਮਿਤੀ 17 ਮਾਰਚ 2025 ਦੁਪਹਿਰ 12 ਵਜੇ ਤੱਕ ਹੈ।ਉਨ੍ਹਾਂ ਕਿਹਾ ਕਿ ਠੇਕਿਆਂ/ਗਰੁੱਪਾਂ ਦੀ ਵਧੇਰੇ ਜਾਣਕਾਰੀ ਵਿਭਾਗ ਦੀ ਈ-ਆਬਕਾਰੀ ਸਾਈਟ https://excise.punjab.gov.in ਜਾਂ ਦਫਤਰ ਸਹਾਇਕ ਕਮਿਸ਼ਨਰ (ਆਬਕਾਰੀ), ਬਠਿੰਡਾ ਰੇਂਜ ਬਠਿੰਡਾ ਤੋਂ ਲਈ ਜਾ ਸਕਦੀ ਹੈ। ਇਹ ਟੈਂਡਰ ਮਿਤੀ 17 ਮਾਰਚ 2025 ਨੂੰ ਦੁਪਹਿਰ 12:15 ਵਜੇ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਖੋਲੇ ਜਾਣਗੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅੰਗਰੇਜੀ/ਦੇਸ਼ੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਈ-ਟੈਂਡਰ ਰਾਹੀਂ ਜਾਵੇਗੀ ਕੀਤੀ"