ਪੁਲਿਸ ਮੁਕਾਬਲੇ ’ਚ ਚੱਲੀਆਂ ਗੋਲੀਆਂ, ਇੱਕ ਮੁਲਜਮ ਹੋਇਆ ਜਖ਼ਮੀ
Bathinda News: ਤਿੰਨ ਦਿਨ ਪਹਿਲਾਂ 11 ਮਾਰਚ ਦੀ ਦੇਰ ਸ਼ਾਮ ਨੂੰ ਬਠਿੰਡਾ ਦੇ ਭੁੱਚੋਂ ਰੋਡ ’ਤੇ ਆਦੇਸ਼ ਹਸਪਤਾਲ ਦੇ ਨਜਦੀਕ ਸਥਿਤ ਗਰੀਨ ਹੋਟਲ ਵਿਚ ਏਕੇ-47 ਦੇ ਨਾਲ ਹੋਈ ਲੁੱਟ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿਚ ਦੋ ਭਾਰਤੀ ਫ਼ੌਜ ਦੇ ਜਵਾਨ ਵੀ ਨਿਕਲੇ ਹਨ, ਜਿੰਨ੍ਹਾਂ ਨੇ ਇਹ ਰਾਈਫ਼ਲ ਜੰਮੂ ਛਾਉਣੀ ਵਿਚੋਂ ਚੋਰੀ ਕੀਤੀ ਹੋਈ ਸੀ। ਇਸ ਦੌਰਾਨ ਅੱਜ ਸ਼ੁੱਕਰਵਾਰ ਨੂੰ ਦੁਪਿਹਰ ਸਮੇਂ ਇੰਨ੍ਹਾਂ ਨੂੰ ਫ਼ੜਣ ਗਈ ਪੁਲਿਸ ਪਾਰਟੀ ਦਾ ਮੁਲਜਮਾਂ ਨਾਲ ਮੁਕਾਬਲਾ ਵੀ ਹੋਇਆ ਤੇ ਗੋਲੀ ਲੱਗਣ ਕਾਰਨ ਇੱਕ ਮੁਲਜਮ ਜਖ਼ਮੀ ਹੋ ਗਿਆ। ਜਿਸਦਾ ਨਾਮ ਸਤਵੰਤ ਸਿੰਘ ਵਾਸੀ ਪਿੰਡ ਕੋਟਸ਼ਮੀਰ ਦਸਿਆ ਜਾ ਰਿਹਾ। ਸਤਵੰਤ ਨੂੰ ਪੁਲਿਸ ਨੇ ਇਲਾਜ਼ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਹੈ। ਜਦੋਂਕਿ ਭਾਰਤੀ ਫ਼ੌਜ ਵਿਚ ਕੰਮ ਕਰਦੇ ਜਵਾਨਾਂ ਦੀ ਪਹਿਚਾਣ ਸੁਨੀਲ ਵਾਸੀ ਮੁਕਤਸਰ ਅਤੇ ਗੁਰਦੀਪ ਵਾਸੀ ਮੋਗਾ ਦੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ ਫ਼ਰੀਦਕੋਟ ’ਚ ਪੁਲਿਸ ਤੇ ਗੈਗਸਟਰ ਵਿਚਕਾਰ ਮੁਕਾਬਲਾ, ਖ਼ਤਰਨਾਕ ਸੂਟਰ ਮਨੀ ਹੋਇਆ ਜਖ਼ਮੀ
ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ 11 ਮਾਰਚ ਦੀ ਸ਼ਾਮ ਨੂੰ ਹੋਟਲ ਗਰੀਨ ’ਚ ਤਿੰਨ ਜਣੇ ਇੱਕ ਏਕੇ-47 ਰਾਈਫ਼ਲ ਨਾਲ ਦਾਖ਼ਲ ਹੋਏ ਸਨ ਤੇ ਉਨ੍ਹਾਂ ਹੋਟਲ ਮਾਲਕ ਤੇ ਉਸਦੇ ਮੁਲਾਜਮ ਕੋਲੋਂ ਡਰਾ-ਧਮਕਾ ਕੇ ਕਰੀਬ 7-8 ਹਜ਼ਾਰ ਰੁਪਏ ਲੁੱਟ ਲਏ ਸਨ। ਇਸ ਲੁੱਟ ਦੀ ਵਾਰਦਾਤ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਸਬੰਧ ਵਿਚ ਥਾਣਾ ਕੈਂਟ ਦੀ ਪੁਲਿਸ ਵੱਲੋਂ ਹੋਟਲ ਮਾਲਕ ਲਵ ਗਰਗ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਨੂੰ ਅੰਜਾਮ ਦੇਣ ਸਮੇਂ ਕੁੱਲ 6 ਮੁਲਜਮ ਸਨ, ਜਿੰਨ੍ਹਾਂ ਵਿਚੋਂ 3 ਜਣੇ ਹੋਟਲ ਦੇ ਅੰਦਰ ਚਲੇ ਗਏ ਅਤੇ 3 ਜਣੇ ਬਾਹਰ ਓਪਟਰਾ ਗੱਡੀ ਵਿਚ ਬੈਠੇ ਹੋਏ ਸਨ।ਪੜਤਾਲ ਦੌਰਾਨ ਇੰਨ੍ਹਾਂ ਦੀ ਤਕਨੀਕੀ ਤੇ ਹੋਰ ਪਹਿਲੂਆਂ ਨਾਲ ਜਾਂਚ ਕੀਤੀ ਗਈ ਤੇ ਅੱਜ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਮੁਲਜਮ ਭੁੱਚੋਂ ਰੋਡ ਨਜਦੀਕ ਮੌਜੂਦ ਸਨ।
ਇਹ ਵੀ ਪੜ੍ਹੋ ਚੰਡੀਗੜ੍ਹ ’ਚ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ 2 ਪੁਲਿਸ ਮੁਲਾਜਮਾਂ ਸਹਿਤ 3 ਦੀ ਹੋਈ ਮੌ+ਤ
ਇਸ ਦੌਰਾਨ ਜਦ ਥਾਣਾ ਕੈਂਟ, ਸੀਆਈਏ-1 ਅਤੇ 2 ਦੀਆਂ ਟੀਮਾਂ ਵੱਲੋਂ ਉਕਤ ਸ਼ੱਕੀ ਗੱਡੀ ਵਿਚ ਸਵਾਰ ਮੁਲਜਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਤਾਂ ਡਰਾਈਵਰ ਸੀਟ ਦੇ ਨਾਲ ਖੱਬੇ ਪਾਸੇ ਬੈਠੇ ਇੱਕ ਵਿਅਕਤੀ ਨੇ ਏਕੇ-47 ਨਾਲ ਗੋਲੀ ਚਲਾ ਦਿੱਤੀ। ਜਿਸਤੋਂ ਬਾਅਦ ਜਵਾਬੀ ਗੋਲੀ ਚਲਾਈ ਗਈ ਤੇ ਉਸ ਵਿਅਕਤੀ ਦੇ ਲੱਤ ਉਪਰ ਗੋਲੀ ਲੱਗੀ। ਜਿਸਤੋਂ ਤੁਰੰਤ ਬਾਅਦ ਪੁਲਿਸ ਨੇ ਮੁਲਜਮਾਂ ਨੂੰ ਕਾਬੂ ਕਰ ਲਿਆ ਗਿਆ। ਜਖ਼ਮੀ ਹੋਏ ਮੁਲਜਮ ਦੀ ਪਹਿਚਾਣ ਸਤਵੰਤ ਸਿੰਘ ਵਾਸੀ ਕੋਟਸ਼ਮੀਰ ਵਜੋਂ ਹੋਈ, ਜਿਸਦੇ ਉਪਰ ਕੁੱਝ ਪਹਿਲਾਂ ਵੀ ਪਰਚੇ ਹੋਣ ਦੀ ਚਰਚਾ ਹੈ। ਐਸ.ਪੀ ਮੁਤਾਬਕ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਮੁਲਜਮ ਸਤਵੰਤ ਦੇ ਨਾਲ ਘਟਨਾ ਨੂੰ ਅੰਜਾਮ ਦੇਣ ਸਮੇਂ ਸੁਨੀਲ ਤੇ ਗੁਰਦੀਪ ਵੀ ਮੌਜੂਦ ਸਨ, ਜੋਕਿ ਭਾਰਤੀ ਫ਼ੌਜ ਦੇ ਜਵਾਨ ਹਨ। ਇੰਨ੍ਹਾਂ ਵੱਲੋਂ ਜੰਮੂ ਤੈਨਾਤੀ ਦੌਰਾਨ ਇਹ ਏਕੇ-47 ਰਾਈਫ਼ਲ ਚੋਰੀ ਕਰਕੇ ਛੁਪਾ ਲਈ ਸੀ। ਐਸ.ਪੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਰੇ ਮੁਲਜਮ ਸਤਵੰਤ ਸਿੰਘ, ਸੁਨੀਲ, ਗੁਰਦੀਪ, ਅਰਸ਼ਦੀਪ, ਹਰਗੁਣ ਤੇ ਅਰਸ਼ ਆਪਸ ਵਿਚ ਪੁਰਾਣੇ ਦੋਸਤ ਹਨ। ਇੰਨ੍ਹਾਂ ਵੱਲੋਂ ਮਿਥ ਕੇ ਇਸ ਯੋਜਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਕਤ ਹੋਟਲ ਤੋਂ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਲੁੱਟ ਦੀ ਯੋਜਨਾ ਬਣਾਈ ਸੀ, ਜਿਸਦੇ ਲਈ ਪਹਿਲਾਂ ਪਿੰਡ ਕੋਟਸ਼ਮੀਰ ਇਕੱਠੇ ਵੀ ਹੋਏ ਸਨ। ਐਸ.ਪੀ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਭਲਕੇ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸਤੋਂ ਬਾਅਦ ਕਈ ਹੋਰ ਤੱਥ ਨਵੇਂ ਸਾਹਮਣੇ ਆਉਣ ਦੀ ਉਮੀਦ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੇ ਹੋਟਲ ’ਚ ਹੋਈ ਲੁੱਟ ਦਾ ਮਾਮਲਾ; 2 ਫ਼ੌਜੀਆਂ ਨੇ ਛਾਉਣੀ ’ਚੋਂ ਚੋਰੀ ਕੀਤੀ AK-47 ਨਾਲ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ"