ਮਜਦੂਰ ਨੇ ਲੜਕੀ ਨੂੰ ਵਰਗਲਾ ਕੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਬਲਾਤਕਾਰ ਦਾ ਵਿਰੋਧ ਕਰਨ ’ਤੇ ਕੀਤਾ ਸੀ ਕਤਲ
Khana News: ਬੀਤੇ ਕੱਲ ਖੰਨਾ ਦੇ ਪਿੰਡ ਅਲੌੜ ’ਚ ਰੇਲਵੇ ਲਾਈਨ ਦੇ ਨਜਦੀਕ ਕਣਕ ਦੇ ਖੇਤਾਂ ’ਚੋਂ ਨਗਨ ਹਾਲਾਤ ’ਚ ਬਰਾਮਦ ਨਾਬਾਲਿਗ ਲੜਕੀ ਦੀ ਲਾਸ਼ ਦੇ ਮਾਮਲੇ ਦਾ ਪੁਲਿਸ ਨੇ ਪਰਦਾਫ਼ਾਸ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰਸੰ ਰਾਹੀਂ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮ ਸੰਜੀਤ ਕੁਮਾਰ ਨੂੰ ਥਾਣਾ ਖੰਨਾ ਸਦਰ ਦੇ ਐਸਐਚਓ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ
ਉਨ੍ਹਾਂ ਦਸਿਆ ਕਿ ਮ੍ਰਿਤਕ ਲੜਕੀ ਦੀ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇਪਹਿਚਾਣ ਕਰ ਲਈ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜਮ ਸੰਜੀਤ ਮੋਬਾਈਲ ਦੇ ਲਾਲਚ ’ਚ ਉਸ ਲੜਕੀ ਨੂੰ ਵਰਗਲਾ ਕੇ 11 ਮਾਰਚ ਦੀ ਰਾਤ ਨੂੰ ਰੇਲਵੇ ਲਾਈਨ ਨੇੜੇ ਲੈ ਗਿਆ ਸੀ, ਜਿੱਥੇ ਉਸਨੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਲੜਕੀ ਵੱਲੋਂ ਵਿਰੋਧ ਕਰਨ ‘ਤੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿਚ ਹੀ ਸੁੱਟ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ ਬਠਿੰਡਾ ਦੇ ਹੋਟਲ ’ਚ ਹੋਈ ਲੁੱਟ ਦਾ ਮਾਮਲਾ; 2 ਫ਼ੌਜੀਆਂ ਨੇ ਛਾਉਣੀ ’ਚੋਂ ਚੋਰੀ ਕੀਤੀ AK-47 ਨਾਲ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਡੀਐਸਪੀ ਭਾਟੀ ਮੁਤਾਬਕ ਮੁਲਜਮ ਸੰਜੀਤ ਕੁਮਾਰ ਮੰਡੀ ਗੋਬਿੰਦਗੜ੍ਹ ਦੇ ਸੰਗਤ ਨਗਰ ਵਿਚ ਰਹਿੰਦਾ ਹੈ ਤੇ ਮੂਲ ਰੂਪ ਵਿਚ ਬਿਹਾਰ ਦੇ ਸਹਿਰਸਾ ਜ਼ਿਲ੍ਹੇ ਦੇ ਰਹਿਣ ਵਾਲਾ ਹੈ। ਜਦਕਿ ਮ੍ਰਿਤਕ ਲੜਕੀ ਵੀ ਪ੍ਰਵਾਸੀ ਮਜਦੂਰ ਪ੍ਰਵਾਰ ਨਾਲ ਸਬੰਧਤ ਸੀ, ਜੋਕਿ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਮੁਲਜ਼ਮ ਮ੍ਰਿਤਕ ਦੇ ਘਰ ਨੇੜੇ ਕੰਮ ਕਰਦਾ ਸੀ। ਉਸ ਨੇ ਲੜਕੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਮੁਲਜਮ ਸੰਜੀਤ ਵਿਆਹਿਆ ਹੋਇਆ ਹੈ ਅਤੇ ਦੋ ਬੱਚਿਆਂ ਦਾ ਬਾਪ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਖੇਤਾਂ ’ਚ ਨਗਨ ਹਾਲਾਤ ਵਿਚ ਮਿਲੀ ਨਾਬਾਲਿਗ ਲੜਕੀ ਦੀ ਲਾਸ਼ ਦੇ ਮਾਮਲੇ ਦਾ ਪੁਲਿਸ ਨੇ ਕੀਤਾ ਪਰਦਾਫਾਸ"