Amritsar News: ਸ਼ੁੱਕਰਵਾਰ ਨੂੰ ਬੀ.ਐੱਸ.ਐੱਫ. ਵੱਲੋਂ ਅੰਮ੍ਰਿਤਸਰ ਦੇ ਬਾਰਡਰ ਆਊਟ ਪੋਸਟ ਮੁੱਲਕੋਟ ਕੋਲੋਂ ਸ਼ੱਕੀ ਹਾਲਾਤ ’ਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫ਼ੜੇ ਗਏ ਇਸ ਵਿਅਕਤੀ ਦੀ ਪਹਿਚਾਣ ਮੁਹੰਮਦ ਜ਼ੈਦ ਪਿੰਡ ਹਕੀਮਾ ਵਾਲਾ ਵਜੋਂ ਹੋਈ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਉਕਤ ਵਿਅਕਤੀ ਗਲਤ ਤਰੀਕੇ ਨਾਲ ਸਰਹੱਦ ਪਾਰ ਕਰਕੇ ਘੁੰਮ ਰਿਹਾ ਸੀ, ਜਿਸਦੇ ਚੱਲਦੇ ਇਸਨੂੰ ਗ੍ਰਿਫਤਾਰ ਕੀਤਾ ਗਿਆ ।
ਇਹ ਵੀ ਪੜ੍ਹੋ ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ
ਬੀਐਸਐਫ ਅਧਿਕਾਰੀ ਹੁਣ ਇਹ ਪੜਤਾਲ ਵਿਚ ਲੱਗੇ ਹੋਏ ਹਨ ਕਿ ਉਕਤ ਵਿਅਕਤੀ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਉਸਨੇ ਭਾਰਤ ਵਿੱਚ ਘੁਸਪੈਠ ਕੀਤੀ ਸੀ। ਬੀਐਸਐਫ ਤੇ ਪੁਲਿਸ ਦੇ ਨਾਲ-ਨਾਲ ਹੋਰ ਖੁਫੀਆ ਏਜੰਸੀਆਂ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਅੰਮ੍ਰਿਤਸਰ ਦੇ ਬਾਰਡਰ ’ਤੇ ਬੀਐਸਐਫ਼ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫਤਾਰ"