Big News: ਸਿਵ ਸੈਨਾ ਦੇ ਪ੍ਰਧਾਨ ਦਾ ਕ.ਤਲ ਕਰਨ ਵਾਲੇ ਤਿੰਨਾਂ ਸ਼ੂਟਰਾਂ ਦਾ ਪੁਲਿਸ ਨੇ ਕੀਤਾ ’encounter’

0
372
+2

👉Moga/Malout News: ਪਰਸੋ ਦੇਰ ਰਾਤ ਨੂੰ ਮੋਗਾ ਸ਼ਹਿਰ ਦੇ ਵਿਚ ਸਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਮੰਗਾ ਦਾ ਕਤਲ ਕਰਨ ਵਾਲੇ ਤਿੰਨਾਂ ਸੂਟਰਾਂ ਨੂੰ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ। ਮੋਗਾ ਅਤੇ ਮਲੋਟ ਸੀਆਈਏ ਦੇ ਵੱਲੋਂ ਕੀਤੇ ਇਸ ਸਾਂਝੇ ਅਪਰੇਸ਼ਨ ਦੌਰਾਨ ਤਿੰਨੋਂ ਸੂਟਰ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਏ ਹਨ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਮਲੋਟ ਦਾਖ਼ਲ ਕਰਵਾਇਆ ਗਿਆ। ਇੰਨ੍ਹਾਂ ਦੀ ਪਹਿਚਾਣ ਅਰੁਣ ਉਰਫ਼ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅੰਗਦਪੁਰਾ ਮੁਹੱਲਾ ਮੋਗਾ, ਰਾਜਵੀਰ ਉਰਫ਼ ਲੱਡੋ ਪੁੱਤਰ ਅਸ਼ੋਕ ਕੁਮਾਰ ਵਾਸੀ ਵੇਦਾਂਤ ਨਗਰ, ਮੋਗਾ ਅਤੇ ਅਰੁਣ ਉਰਫ਼ ਸਿੰਘਾ ਪੁੱਤਰ ਬੱਬੂ ਸਿੰਘ ਵਾਸੀ ਅੰਗਦਪੁਰਾ ਮੁਹੱਲਾ ਮੋਗਾ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ ਲੁਧਿਆਣਾ ’ਚ ਕੂੜੇ ਦੇ ਭਰੇ ਟਿੱਪਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਲਈ ਜਾ+ਨ, ਤੀਜ਼ਾ ਜਖ਼ਮੀ  

ਸੂਚਨਾ ਮੁਤਾਬਕ ਅਰੁਣ ਉਰਫ਼ ਦੀਪੂ ਅਤੇ ਅਰੁਣ ਉਰਫ਼ ਸਿੰਘਾ ਦੇ ਪੈਰ ਵਿਚ ਗੋਲੀਆਂ ਲੱਗੀਆਂ ਹਨ ਜਦਕਿ ਰਾਜਵੀਰ ਉਰਫ਼ ਲੱਡੋ ਭੱਜਣ ਦੌਰਾਨ ਜਖ਼ਮੀ ਹੋ ਗਿਆ। ਮੋਟਰਸਾਈਕਲ ’ਤੇ ਸਵਾਰ ਹੋ ਕੇ ਇੰਨ੍ਹਾਂ ਤਿੰਨਾਂ ਹੀ ਮੁਲਜਮਾਂ ਨੇ ਲੰਘੀ 13 ਮਾਰਚ ਦੀ ਦੇਰ ਰਾਤ ਨੂੰ ਪਹਿਲਾਂ ਮੋਗਾ ਦੇ ਬੱਗਿਆਣਾ ਬਸਤੀ ’ਚ ਇੱਕ ਸੈਲੂਨ ਮਾਲਕ ਉਪਰ ਗੋਲੀਆਂ ਚਲਾਈਆਂ ਸਨ ਤੇ ਉਸਤੋਂ ਬਾਅਦ ਸਟੇਡੀਅਮ ਨਜਦੀਕ ਸਿਵ ਸੈਨਾ ਸਿੰਦੇ ਗਰੁੱਪ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਮੰਗਤ ਰਾਮ ਮੰਗਾ ਨੂੰ ਘੇਰ ਕੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵਿਖੇ ਇੰਨ੍ਹਾਂ ਵਿਰੁਧ ਐਫਆਈਆਰ ਨੰਬਰ 64/2025 ਦੀ ਧਾਰਾ 103(1), 191(3), 190 ਬੀਐਨਐਸ, ਅਤੇ 25/27 ਅਸਲਾ ਐਕਟ ਦੇ ਤਹਿਤ ਗ੍ਰਿਫਤਾਰ ਕੀਤੀ ਹੋਈ ਹੈ।

ਇਹ ਵੀ ਪੜ੍ਹੋ ਖੇਤਾਂ ’ਚ ਨਗਨ ਹਾਲਾਤ ਵਿਚ ਮਿਲੀ ਨਾਬਾਲਿਗ ਲੜਕੀ ਦੀ ਲਾਸ਼ ਦੇ ਮਾਮਲੇ ਦਾ ਪੁਲਿਸ ਨੇ ਕੀਤਾ ਪਰਦਾਫਾਸ

ਪੁਲਿਸ ਨੇ ਇੰਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦੌਰਾਨ ਹੀ ਸੀਆਈਏ ਮੋਗਾ ਅਤੇ ਸੀਆਈਏ ਮਲੋਟ ਦੀਆਂ ਟੀਮਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਜਦ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਲੁਕਣ ਵਾਲੇ ਸਥਾਨ ’ਤੇ ਘੇਰ ਲਿਆ ਤਾਂ ਇੰਨ੍ਹਾਂ ਨੇ 0.32 ਪਿਸਤੌਲ ਅਤੇ 0.30 ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸਤੋਂ ਬਾਅਦ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਵਿਚ ਇਹ ਜਖ਼ਮੀ ਹੋ ਗਏ। ਪੁਲਿਸ ਨੇ ਇੰਨ੍ਹਾਂ ਕੋਲੋਂ ਘਟਨਾ ’ਚ ਵਰਤੇ ਪਿਸਤੌਲ ਵੀ ਬਰਾਮਦ ਕਰਵਾ ਲਏ ਹਨ।

ਇਹ ਵੀ ਪੜ੍ਹੋ ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ

ਬੀਤੇ ਕੱਲ ਲਾਈਵ ਹੋ ਕੇ ਮੁਲਜਮਾਂ ਨੇ ਦੱਸੇ ਸਨ ਮੰਗਾ ਦੇ ਕਤਲ ਦੇ ਕਾਰਨ
ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਜਿੱਥੇ ਪੁਲਿਸ ਤੱਟ ਫੱਟ ਕਾਰਵਾਈ ਕਰਦਿਆਂ ਮ੍ਰਿਤਕ ਸਿਵ ਸੈਨਾ ਆਗੂ ਦੀ ਪਤਨੀ ਦੇ ਬਿਆਨਾਂ ਉਪਰ ਉਕਤ ਤਿੰਨਾਂ ਮੁਲਜਮਾਂ ਸਹਿਤ ਅੱਧੀ ਦਰਜ਼ਨ ਕਰੀਬ ਹੋਰ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ। ਉਥੇ ਬੀਤੇ ਕੱਲ ਪੁਲਿਸ ਮੁਕਾਬਲੇ ਵਿਚ ਕਾਬੂ ਕੀਤੇ ਗੲ ਇਹ ਮੁਲਜਮ ਦਿਨ ਸਮੇਂ ਸੋਸਲ ਮੀਡੀਆ ’ਤੇ ਲਾਈਵ ਵੀ ਹੋੲੈ ਸਨ। ਜਿਸ ਵਿਚ ਇੰਨ੍ਹਾਂ ਮੰਗਾ ਨੂੰ ਕਤਲ ਕਰਨ ਪਿੱਛੇ ਕਾਰਨਾਂ ਦਾ ਖ਼ੁਲਾਸਾ ਕੀਤਾ ਸੀ। ਇੰਨ੍ਹਾਂ ਮੁਲਜਮਾਂ ਨੇ ਦਾਅਵਾ ਕੀਤਾ ਸੀ ਕਿ ਮੰਗਾ ਪੁਲਿਸ ਦੇ ਕੁੱਝ ਮੁਲਾਜਮਾਂ ਨਾਲ ਮਿਲਕੇ ਲੋਕਾਂ ਨੂੰ ਝੂਠੇ ਪੁਲਿਸ ਕੇਸਾਂ ਵਿਚ ਫ਼ਸਾਉਣ ਦ ਡਰਾਵਾ ਦੇ ਕੇ ਪੈਸੇ ਬਟੋਰਦਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here