ਹੋਲੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ- ਸਰੂਪ ਚੰਦ ਸਿੰਗਲਾ
Bathinda News:ਭਾਰਤੀ ਜਨਤਾ ਪਾਰਟੀ ਦੇ ਬਠਿੰਡਾ ਦਫ਼ਤਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਸਮੂਹ ਭਾਜਪਾ ਅਧਿਕਾਰੀਆਂ ਅਤੇ ਮੈਂਬਰਾਂ ਵੱਲੋਂ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਭਾਜਪਾ ਮੈਂਬਰ ਸਵੇਰੇ 9:00 ਵਜੇ ਭਾਜਪਾ ਦਫ਼ਤਰ ਪੁੱਜੇ। ਸਾਰਿਆਂ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਰੰਗ ਚੜ੍ਹਾ ਕੇ ਹੋਲੀ ਦੀ ਵਧਾਈ ਦਿੱਤੀ ਅਤੇ ਫੁੱਲਾਂ ਨਾਲ ਹੋਲੀ ਖੇਡੀ|ਸਰੂਪ ਚੰਦ ਸਿੰਗਲਾ ਨੇ ਸਾਰਿਆਂ ਨੂੰ ਹੋਲੀ ਦਾ ਤਿਲਕ ਲਗਾਇਆ ਅਤੇ ਹੋਲੀ ਦੀ ਵਧਾਈ ਦਿੱਤੀ।ਇਸ ਮੌਕੇ ਬੋਲਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਦਾ ਪ੍ਰਤੀਕ ਹੈ ਜੋ ਜੀਵਨ ਨੂੰ ਖੁਸ਼ੀਆਂ ਦੇ ਰੰਗਾਂ ਨਾਲ ਭਰ ਦਿੰਦਾ ਹੈ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਪਕਿਸਤਾਨ ’ਚ ਬੈਠੇ ਅੱਤਵਾਦੀ ਰਿੰਦਾ ਦੇ ਤਿੰਨ ਸਾਥੀ ਕਾਬੂ
ਅੱਜ ਦੇ ਦਿਨ ਸਾਨੂੰ ਸਾਰੇ ਗੁੱਸਾ ਭੁਲਾ ਕੇ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਗਲੇ ਲਗਾ ਕੇ ਹੋਲੀ ਦੀਆਂ ਵਧਾਈਆਂ ਦੇਣੀਆਂ ਚਾਹੀਦੀਆਂ ਹਨ।ਅੱਜ ਭਾਰਤੀ ਜਨਤਾ ਪਾਰਟੀ ਦੇ ਬਠਿੰਡਾ ਦਫ਼ਤਰ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇੱਕ ਦੂਜੇ ਨੂੰ ਰੰਗ ਚੜ੍ਹਾਉਣ ਦੇ ਨਾਲ-ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।ਭਾਰਤੀ ਜਨਤਾ ਪਾਰਟੀ ਆਪਣੇ ਭਾਜਪਾ ਪਰਿਵਾਰ ਦੇ ਨਾਲ-ਨਾਲ ਹਰ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ ਅਤੇ ਸਾਰਿਆਂ ਨੂੰ ਪਿਆਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।