ਕਿਹਾ, ਆਂਗਣਵਾੜੀ ਸੈਟਰਾਂ ਦੀ ਇਮਾਰਤਾਂ ‘ਤੇ ਖਰਚੇ ਜਾ ਰਹੇ ਨੇ 5 ਕਰੋੜ 70 ਲੱਖ ਰੁਪਏ
Bathinda News:ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਤੇ ਯਤਨਸ਼ੀਲ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਪਿੰਡਾਂ ਅੰਦਰ ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਆਂਗਣਵਾੜੀ ਸੈਟਰਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਮਾਰਤਾਂ ਦੇ ਨਿਰਮਾਣ ਹੋਣ ਦੇ ਨਾਲ-ਨਾਲ ਨਰੇਗਾ ਮਜਦੂਰਾਂ ਨੂੰ ਵੀ ਰੁਜਗਾਰ ਮੁਹੱਈਆਂ ਹੋ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਣ ਰਹੇ ਆਂਗਣਵਾੜੀ ਸੈਟਰਾਂ ‘ਚ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਲਈ ਆਧਨਿਕ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆ ਹਨ।
ਇਹ ਵੀ ਪੜ੍ਹੋ NIA ਦਾ Most Wanted ਅੱਤਵਾਦੀ ਦਾ ਪਾਕਿਸਤਾਨ ‘ਚ ਹੋਇਆ ਕਤ+ਲ
ਉਹਨਾਂ ਕਿਹਾ ਕਿ ਨਰੇਗਾ ਸਕੀਮ ਦੇ ਨਾਲ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਾਂਝੇ ਰੂਪ ਵਿੱਚ 57 ਆਂਗਣਵਾੜੀ ਸੈਟਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਇੰਨਾਂ ਸੈਟਰਾਂ ਦੀਆ ਇਮਾਰਤਾਂ ‘ਤੇ ਕਰੀਬ 5 ਕਰੋੜ 70 ਲੱਖ ਰੁਪਏ ਖਰਚ ਕੀਤੇ ਜਾਣਗੇ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮਗਨਰੇਗਾ ਦੇ ਜ਼ਿਲ੍ਹਾ ਨੋਡਲ ਅਫਸਰ ਸ਼੍ਰੀ ਦੀਪਕ ਢੀਗਰਾਂ ਨੇ ਦੱਸਿਆਂ ਕਿ ਆਂਗਣਵਾੜੀ ਸੈਟਰ ਦੀ ਇੱਕ ਇਮਾਰਤ ਲਈ ਅਨੁਮਾਨਤ ਲਾਗਤ 10 ਲੱਖ ਰੁਪਏ ਆਉਂਦੀ ਹੈ ਜਿਸ ਵਿੱਚ 2 ਲੱਖ ਰੁਪਏ ਇੰਟੀਗਰੇਟਡ ਬਾਲ ਵਿਕਾਸ ਸੇਵਾਵਾਂ ਵੱਲੋ ਜਾਰੀ ਕੀਤੇ ਜਾਦੇ ਹਨ ਅਤੇ 8 ਲੱਖ ਰੁਪਏ ਮਗਨਰੇਗਾ ਸਕੀਮ ਤਹਿਤ ਖਰਚ ਕੀਤੇ ਜਾਂਦੇ ਹਨ |ਸ਼੍ਰੀ ਢੀਂਗਰਾ ਨੇ ਦੱਸਿਆਂ ਕਿ ਜ਼ਿਲ੍ਹੇ ਦੇ ਪਿੰਡ ਆਦਮਪੁਰ , ਭੋੜੀਪੁਰਾ, ਕੇਸਰ ਸਿੰਘ ਵਾਲਾ, ਧੀਗੜ, ਦੂਲੇਵਾਲਾ ਚਨਾਰਥਲ, ਬਾਂਡੀ, ਬਾਜਕ, ਬਹਾਦਰਗੜ੍ਹ ਜੰਡੀਆਂ , ਸੇਰਗੜ੍ਹ, ਬੰਗੀ ਨਿਹਾਲ ਸਿੰਘ ਵਾਲਾ, ਮਲਕਾਣਾ, ਗੋਲੇਵਾਲਾ, ਮਾਨਵਾਲਾ,
ਇਹ ਵੀ ਪੜ੍ਹੋ Amritsar ਦਿਹਾਤੀ ਪੁਲਿਸ ਵੱਲੋਂ ਹਵਾਲਾ ਨੈਟਵਰਕ ਦਾ ਪਰਦਾਫਾਸ਼, ਲੱਖਾਂ ਦੀ ਰਾਸ਼ੀ ਸਹਿਤ ਦੋ ਅਪਰੇਟਰਾਂ ਕਾਬੂ
ਸੁੱਖਲੱਧੀ, ਨਥੇਹਾ, ਕਮਾਲੂ , ਕੋਟ ਬਖਤੂ, ਝੰਡੂਕੇ ਅਤੇ ਨਾਥਪੁਰਾ ਦੇ ਪਿੰਡਾਂ ਸਮੇਤ 25 ਆਂਗਣਵਾੜੀ ਸੈਟਰਾਂ ਦੀ ਇਮਾਰਤਾਂ ਦੇ ਨਿਰਮਾਣ ਕਾਰਜ ਮੁਕੰਮਲ ਹੋ ਚੁੱਕੇ ਹਨ, ਜਦੋ ਕਿ 32 ਇਮਾਰਤਾਂ ਦੇ ਕੰਮ 30 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਬਲਾਕ ਰਾਮਪੁਰਾ ਦੇ ਮਗਨਰੇਗਾ ਏ ਪੀ ੳ ਮੈਡਮ ਸੰਦੀਪ ਕੌਰ ਦਾ ਕਹਿਣਾ ਹੈ ਕਿ ਸੈਟਰਾਂ ਵਿੱਚ ਆਧੁਨਿਕ ਸਹੂਲਤਾਂ ਪ੍ਰਦਾਨ ਹੋਣ ਕਾਰਨ ਬੱਚਿਆਂ ਵਿੱਚ ਆਂਗਣਵਾੜੀ ਪ੍ਰਤੀ ਦਿਲਚਸਪੀ ਵਿੱਚ ਵਾਧਾ ਹੋਇਆ ਹੈ ਅਤੇ ਬੱਚਿਆਂ ਦੇ ਮਾਪੇ ਵੀ ਇੰਨਾਂ ਸਹੂਲਤਾਂ ਤੋਂ ਖੁਸ਼ ਨਜਰ ਆ ਰਹੇ ਹਨ। ਇਸ ਦੌਰਾਨ ਪਿੰਡ ਪੂਹਲਾ ਦੀ ਨੋਜਵਾਨ ਮਹਿਲਾ ਸਰਪੰਚ ਸੁਮਨਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋ ਛੋਟੇ ਬੱਚਿਆਂ ਦੀ ਸਹੂਲਤਾਂ ਲਈ ਚੱਕੇ ਜਾ ਰਹੇ ਕਦਮ ਸਲਾਘਾਯੋਗ ਹਨ ਤੇ ਆਂਗਣਵਾੜੀ ਸੈਟਰਾਂ ਦੀਆ ਆਪਣੀਆਂ ਇਮਾਰਤਾਂ ਬਨਣ ਨਾਲ ਬੱਚਿਆਂ ਨੂੰ ਹਰ ਇੱਕ ਸਹੂਲਤ ਉਪਲਬਧ ਹੋਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਜ਼ਿਲ੍ਹੇ ਦੇ ਪਿੰਡਾਂ ਅੰਦਰ ਆਂਗਣਵਾੜੀ ਸੈਟਰਾਂ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ:ਡਿਪਟੀ ਕਮਿਸ਼ਨਰ"