Moga News:ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ) ਮੋਗਾ,ਲਵਦੀਪ ਸਿੰਘ DSP (D) ਮੋਗਾ, ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਮੋਗਾ ਪੁਲਿਸ ਵੱਲੋਂ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 500 ਗ੍ਰਾਮ ਅਫੀਮ ਅਤੇ 100 ਗਰਾਮ ਹੈਰੋਇਨ ਸਮੇਤ ਡਰੱਗ ਮਨੀ ਬਰਾਮਦ ਕੀਤੀ।ਮਿਤੀ 17.03.2025 ਨੂੰ ASI ਜਰਨੈਲ ਸਿੰਘ ਨੰਬਰ 441/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਕੋਟਕਪੁਰਾ ਬਾਈਪਾਸ ਮੋਗਾ ਮੌਜੂਦ ਸੀ ਤਾ ਇਤਲਾਹ ਮਿਲੀ ਕਿ ਬਲਜੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਲਾਲ ਸਿੰਘ ਰੋਡ ਮੋਗਾ ਜੋ ਅਫੀਮ ਵੇਚਣ ਦਾ ਧੰਦਾ ਕਰਦਾ ਹੈ,ਜੋ ਅੱਜ ਮੇਨ ਹਾਈਵੇਅ ਮੋਗਾ-ਬਾਘਾਪੁਰਾਣਾ ਫਲਾਈਉਵਰ ਦੇ ਹੇਠਾ ਰੇਲਵੇ ਲਾਇਨ ਦੇ ਕੋਲ ਖੜ੍ਹਾ ਅਫੀਮ ਸਪਲਾਈ ਕਰਨ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ ਵੱਡੀ ਖਬਰ; ਧਾਮੀ ਮੁੜ ਸੰਭਾਲਣਗੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ,ਸੁਖਬੀਰ ਬਾਦਲ ਦਾ ਕਹਿਣਾ ਮੰਨੇ
ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਬਲਜੀਤ ਸਿੰਘ ਉਕਤ ਆਪ ਦੇ ਅਫੀਮ ਸਮੇਤ ਕਾਬੂ ਆ ਸਕਦਾ ਹੈ। ASI ਜਰਨੈਲ ਸਿੰਘ ਨੰਬਰ 441/ਮੋਗਾ ਨੇ ਦੱਸੀ ਜਗ੍ਹਾ ਰੇਡ ਕਰਕੇ ਬਲਜੀਤ ਸਿੰਘ ਉਕਤ ਨੂੰ ਕਾਬੂ ਕਰਕੇ ਇਸ ਪਾਸੋ 500 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਦੋਸੀ ਬਲਜੀਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ: 55 ਮਿਤੀ17-03-2025 ਅ/ਧ 18/61/85 NDPS Act ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕਰਕੇ ਇਸ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ।ਦੋਸੀ ਬਲਜੀਤ ਸਿੰਘ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਫਾਰਵਾਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੋਗਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਵਿਸ਼ੇਸ਼ ਕਾਰਵਾਈ 03 ਦੌਸ਼ੀਆਂ ਨੂੰ ਗ੍ਰਿਫਤਾਰ ਕਰਕੇ 500 ਗ੍ਰਾਮ ਅਫੀਮ ਅਤੇ 100 ਗ੍ਰਾਮ ਹੈਰੋਇਨ ਕੀਤੀ ਬਰਾਮਦ"