ਪੰਚਾਇਤਾਂ ਦੇ ਨੁਮਾਇੰਦੇ ਵਿਕਾਸ ਕਾਰਜ ਦੇ ਕੰਮਾਂ ’ਤੇ ਰੱਖਣ ਬਾਜ ਅੱਖ:ਸਪੀਕਰ ਸੰਧਵਾਂ

0
23
+1

👉ਪਿੰਡ ਹਰੀਏਵਾਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਸੌਂਪਿਆ ਪੰਜ ਲੱਖ ਦਾ ਚੈੱਕ
Kotkapura News:ਜੇਕਰ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਵਿਕਾਸ ਕਾਰਜਾਂ ਮੌਕੇ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਕੰਮਾਂ ਉਪਰ ਤਿਰਛੀ ਨਜਰ (ਬਾਜ ਅੱਖ) ਰੱਖਣ ਤਾਂ ਉਹ ਵਿਕਾਸ ਕਾਰਜ ਬਿਨਾ ਸ਼ਰਤ ਵਧੀਆ ਅਤੇ ਮਜਬੂਤ ਹੋਣਗੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਹਲਕਾ ਕੋਟਕਪੂਰਾ ਦੇ ਪਿੰਡ ਹਰੀਏਵਾਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਮੋਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਸ਼ਹਿਰਾਂ ਵਿੱਚ ਗਲੀਆਂ, ਨਾਲੀਆਂ ਬਣਾਉਣ ਤੋਂ ਪਹਿਲਾਂ ਉਸ ਇਲਾਕੇ ਦੇ ਵਸਨੀਕਾਂ ਨੂੰ ਸੀਵਰੇਜ, ਪਾਣੀ, ਬਿਜਲੀ, ਟੈਲੀਫੋਨ ਆਦਿਕ ਕਿਸੇ ਵੀ ਤਰ੍ਹਾਂ ਦੀਆਂ ਜਮੀਨਦੋਜ ਪਾਈਪਾਂ ਪਾਉਣ ਲਈ ਕੁਝ ਦਿਨਾਂ ਦੀ ਮੋਹਲਤ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਦਿਨ ਦੇ ਕੇ ਜਰੂਰੀ ਹਦਾਇਤ ਕੀਤੀ ਜਾਵੇ ਕਿ ਗਲੀਆਂ-ਨਾਲੀਆਂ ਬਣਨ ਤੋਂ ਬਾਅਦ ਕਿਸੇ ਨੂੰ ਜਮੀਨਦੋਜ ਪਾਈਪਾਂ ਪਾਉਣ ਲਈ ਪੁਟਾਈ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ  ਯੂਟਿਊਬਰ ਦੇ ਘਰ ਗ੍ਰਨੇਡ ਹਮਲਾ ਕਰਨ ਵਾਲੇ ਦਾ ਪੁਲਿਸ ਨੇ ਕੀਤਾ Encounter

ਇਸ ਨਾਲ ਸੜਕ ਦੀ ਮਿਆਦ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਪਿੰਡ ਦੇ ਸਰਪੰਚ ਚਮਕੌਰ ਸਿੰਘ ਹਰੀਏਵਾਲਾ ਨੇ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪ੍ਰਾਪਤ ਕਰਦਿਆਂ ਪਿੰਡ ਵਾਸੀਆਂ ਤੇ ਉੱਘੀਆਂ ਸ਼ਖਸੀਅਤਾਂ ਦੀ ਹਾਜਰੀ ਵਿੱਚ ਵਿਸ਼ਵਾਸ਼ ਦਿਵਾਇਆ ਕਿ ਉਹ ਇਕ ਇਕ ਪੈਸੇ ਦੀ ਸਦਵਰਤੋਂ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵੰਤ ਸਿੰਘ ਪੱਕਾ, ਗੁਰਮੀਤ ਸਿੰਘ ਧੂੜਕੋਟ, ਗੁਰਜੀਤ ਸਿੰਘ ਹਰੀਏਵਾਲਾ, ਹੈਪੀ ਸਿੰਘ ਚਮੇਲੀ, ਜਸਪ੍ਰੀਤ ਸਿੰਘ, ਅਭੈ ਸਿੰਘ ਚੰਦਬਾਜਾ, ਬੱਬੂ ਸਿੰਘ ਸੇਖੋਂ, ਗੁਰਜਿੰਦਰ ਸਿੰਘ, ਲਖਵੀਰ ਸਿੰਘ, ਜਗਤਾਰ ਸਿੰਘ ਅਤੇ ਸ਼ੁਬੇਗ ਸਿੰਘ ਲੱਖਾ ਆਦਿ ਵੀ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here