Delhi News: ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਪਣੇ ਸਹਿਯੋਗੀਆਂ ਦੇ ਨਾਲ 9 ਮਹੀਨੇ 14 ਦਿਨਾਂ ਬਾਅਦ ਵਾਪਸ ਧਰਤੀ ’ਤੇ ਪਰਤ ਆਏ ਹਨ। ਸੁਨੀਤਾ ਤੇ ਉਸਦੇ ਸਾਥੀਆਂ ਨੂੰ ਵਾਪਸ ਲਿਆਉਣ ਵਾਲਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3:27 ਵਜੇ ਫਲੋਰੀਡਾ ਦੇ ਤੱਟ ’ਤੇ ਉਤਰ ਆਇਆ, ਜਿੱਥੇ ਇਹ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਚਾਰੇ ਪੁਲਾੜ ਯਾਤਰੀ ਮੰਗਲਵਾਰ 18 ਮਾਰਚ ਨੂੰ ਸਵੇਰੇ 08:35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ।
ਇਹ ਵੀ ਪੜ੍ਹੋ ਹਿਮਾਚਲ ਰੋਡਵੇਜ਼ ਦੀ ਬੱਸ ਭੰਨਣ ਵਾਲਿਆਂ ਵਿਰੁਧ ਪੰਜਾਬ ਪੁਲਿਸ ਵੱਲੋਂ ਪਰਚਾ ਦਰਜ਼
ਜਿਸਦੇ ਚੱਲਦੇ ਇਸਦੇ ਪੁਲਾੜ ਤੋਂ ਧਰਤੀ ਤੱਕ ਵਾਪਸ ਆਉਣ ਲਈ ਕੁੱਲ ਕਰੀਬ 17 ਘੰਟੇ ਲੱਗੇ। ਜਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸਿਰਫ਼ 8 ਦਿਨਾਂ ਦੇ ਲਈ ਨਾਸਾ ਦੇ ਸਾਂਝੇ ਮਿਸ਼ਨ ’ਤੇ ਗਏ ਸਨ।ਪ੍ਰੰਤੂ ਵਾਪਸੀ ਲਈ ਦਿੱਕਤ ਆਉਣ ਕਾਰਨ ਉਨ੍ਹਾਂ ਨੂੰ ਕਰੀਬ ਸਾਢੇ 9 ਮਹੀਨੇ ਤੱਕ ਪੁਲਾੜ ’ਤੇ ਰੁਕਣਾ ਪਿਆ। ਸੁਨੀਤਾ ਭਾਰਤੀ ਮੂਲ ਦੀ ਦੂਜੀ ਮਹਿਲਾ ਹੈ, ਜਿਹੜੀ ਪੁਲਾੜ ’ਤੇ ਗਈ ਹੈ। ਇਸਤੋਂ ਪਹਿਲਾਂ ਕਲਪਨਾ ਚਾਵਲਾ ਵੀ ਦੋ ਵਾਰ ਪੁਲਾੜ ’ਚ ਗਈ ਸੀ ਪ੍ਰੰਤੂ ਦੂਜੀ ਵਾਰ ਵਾਪਸੀ ਸਮੇਂ ਉਸਦਾ ਕੈਪਸੂਲ ਕਰੈਸ਼ ਹੋ ਗਿਆ ਸੀ, ਜਿਸ ਕਾਰਨ ਕਲਪਨਾ ਸਹਿਤ 7 ਯਾਤਰੂਆਂ ਦੀ ਮੌਤ ਹੋ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





