👉ਕੇਂਦਰ ਨਾਲ ਵੀ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਮੁੜ 4 ਨੂੰ ਮੀਟਿੰਗ ਸੱਦੀ
Farmer News: ਐਮਐਸਪੀ ਸਹਿਤ ਹੋਰਨਾਂ ਕਿਸਾਨੀ ਮੰਗਾਂ ਨੂੰ ਲੈਕੇ ਪਿਛਲੇ ਸਵਾ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਪੁਲਿਸ ਬਿਨਾਂ ਵਿਰੋਧ ਖਾਲੀ ਕਰਵਾਉਣ ਵਿਚ ਸਫਲ ਰਹੀ। ਇੱਕ ਤਕੜੀ ਰਣਨੀਤੀ ਤਹਿਤ ਪਹਿਲਾਂ ਪ੍ਰਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਲਿਆ ਗਿਆ ਅਤੇ ਉਸਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੀ ਮਦਦ ਨਾਲ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਲਿਆ। ਇਸਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਕੇਂਦਰ ਨਾਲ ਕਿਸਾਨ ਆਗੂਆਂ ਦੀ 7ਵੇਂ ਗੇੜ੍ਹ ਦੀ ਮੀਟਿੰਗ ਵੀ ਹੋਈ ਜਦੋਂ ਕਿ ਲਗਭਗ ਬੇਸਿੱਟਾ ਰਹੀ ਅਤੇ ਕੇਂਦਰ ਵੱਲੋਂ ਗੱਲਬਾਤ ਜਾਰੀ ਰੱਖਣ ਲਈ 4 ਮਈ ਨੂੰ ਮੁੜ ਮੀਟਿੰਗ ਸੱਦੀ ਗਈ। ਇਸ ਦੌਰਾਨ ਇਸ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਪੰਜਾਬ ਵਿਚ ਦਾਖ਼ਲ ਹੁੰਦਿਆਂ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਸਹਿਤ ਦਰਜ਼ਨਾਂ ਆਗੂਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ।
ਇਹ ਵੀ ਪੜ੍ਹੋ 2 ਡਿਪਟੀ ਕਮਿਸ਼ਨਰਾਂ ਸਹਿਤ 5 ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਤੋਂ ਬਾਅਦ ਖਨੌਰੀ ਅਤੇ ਮੁੜ ਸ਼ੰਭੂ ਬਾਰਡਰ ਵਿੱਚ ਆਪਰੇਸ਼ਨ ਚਲਾਇਆ ਗਿਆ ਅਤੇ ਇਸ ਅਪਰੇਸ਼ਨ ਦੌਰਾਨ ਕਿਸਾਨ ਬਹੁਤ ਹੀ ਘੱਟ ਗਿਣਤੀ ਵਿੱਚ ਮੌਜੂਦ ਸਨ ਅਤੇ ਪੁਲਿਸ ਦੀ ਵੱਡੀ ਨਫਰੀ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਜਿਸ ਦੇ ਚੱਲਦੇ ਪੁਲਿਸ ਨੇ ਬੱਸਾਂ ਦੇ ਵਿੱਚ ਭਰ ਕੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਥੇ ਲੱਗੇ ਹੋਏ ਟੈਂਟ ਤੇ ਹੋਰ ਸਮਾਨ ਨੂੰ ਪੁੱਟ ਦਿੱਤਾ। ਖਬਰ ਲਿਖੇ ਜਾਣ ਤੱਕ ਇੱਥੇ ਜੇਸੀਬੀ ਮਸ਼ੀਨਾਂ ਅਤੇ ਹੋਰਨਾਂ ਸਾਧਨਾਂ ਦੀ ਮਦਦ ਦੇ ਨਾਲ ਲੱਗੇ ਹੋਏ ਪੱਕੇ ਟੈਂਟਾਂ ਸਹਿਤ ਸੜਕ ਉੱਪਰ ਖੜੀਆਂ ਕੀਤੀਆਂ ਰੋਕਾਂ ਨੂੰ ਹਟਾਇਆ ਜਾ ਰਿਹਾ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਪੁਲਿਸ ਦਾ ਇਹ ਆਪਰੇਸ਼ਨ ਸਵੇਰ ਤੱਕ ਚੱਲ ਸਕਦਾ ਹੈ। ਜ਼ਿਕਰਯੋਗ ਹੈ ਕਿ ਸੰਘਰਸ਼ ਦੇ ਕਾਰਨ ਹਰਿਆਣਾ ਨੂੰ ਜਾਣ ਵਾਲੇ ਸ਼ੰਭੂ ਅਤੇ ਖਨੌਰੀ ਹਾਈਵੇ ਬਿਲਕੁਲ ਬੰਦ ਪਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





